DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫ਼ਰਜ਼ੀ ਕਾਲ ਸੈਂਟਰ: ਅਮਰੀਕੀ ਲੋਕਾਂ ਨਾਲ ਠੱਗੀ ‘ਵਾਇਆ ਪਟਿਆਲਾ’

ਈ ਡੀ ਵੱਲੋਂ ਫ਼ਰਜ਼ੀ ਕਾਲ ਸੈਂਟਰਾਂ ਦਾ ਧੰਦਾ ਬੇਪਰਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪਟਿਆਲਾ, ਚੰਡੀਗੜ੍ਹ ਤੇ ਪੁਣੇ ਵਿੱਚ ਫ਼ਰਜ਼ੀ ਕਾਲ ਸੈਂਟਰਾਂ ਦੇ ਧੰਦੇ ਨੂੰ ਬੇਨਕਾਬ ਕੀਤਾ ਹੈ। ਇਹ ਫ਼ਰਜ਼ੀ ਕਾਲ ਸੈਂਟਰ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਲੰਘੀ ਅੱਧੀ ਰਾਤ ਨੂੰ ਇੱਕੋ ਸਮੇਂ ਈ ਡੀ ਦੇ ਹੈਦਰਾਬਾਦ ਜ਼ੋਨਲ ਦਫ਼ਤਰ ਦੀਆਂ ਟੀਮਾਂ ਨੇ ਪਟਿਆਲਾ ਤੇ ਚੰਡੀਗੜ੍ਹ ਵਿੱਚ ਛਾਪੇਮਾਰੀ ਕੀਤੀ। ਗ਼ੈਰ-ਕਾਨੂੰਨੀ ਧਨ ਪ੍ਰੋਤਸਾਹਨ ਰੋਕੂ ਕਾਨੂੰਨ, 2002 ਦੀ ਧਾਰਾ 17 ਤਹਿਤ ਹੋਈ ਇਸ ਕਾਰਵਾਈ ਵਿੱਚ ਤਿੰਨ ਚੱਲ ਰਹੇ (ਲਾਈਵ) ਫ਼ਰਜ਼ੀ ਕਾਲ ਸੈਂਟਰਾਂ ਨੂੰ ਬੇਪਰਦ ਕੀਤਾ ਗਿਆ।

ਈ ਡੀ ਅਨੁਸਾਰ ਇਨ੍ਹਾਂ ਫ਼ਰਜ਼ੀ ਕਾਲ ਸੈਂਟਰਾਂ ਵਿੱਚ 220 ਮੁਲਾਜ਼ਮਾਂ ਦੀ ਤਾਇਨਾਤੀ ਸਾਹਮਣੇ ਆਈ। ਦੋ ਫ਼ਰਜ਼ੀ ਕਾਲ ਸੈਂਟਰ ਪਟਿਆਲਾ ਵਿੱਚ ਅਤੇ ਇੱਕ ਫ਼ਰਜ਼ੀ ਕਾਲ ਸੈਂਟਰ ਪੁਣੇ ਵਿੱਚ ਚੱਲ ਰਿਹਾ ਸੀ। ਹੁਣ ਈ ਡੀ ਫ਼ਰਜ਼ੀ ਕਾਲ ਸੈਂਟਰਾਂ ਦੇ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਫ਼ਰਜ਼ੀ ਕਾਲ ਸੈਂਟਰਾਂ ਵੱਲੋਂ ਅਮਰੀਕੀ ਨਾਗਰਿਕਾਂ ਨੂੰ ਝੂਠੇ ਬਹਾਨਿਆਂ ਅਤੇ ਡਰ ਦਿਖਾ ਕੇ ਫਸਾ ਲਿਆ ਜਾਂਦਾ ਸੀ ਅਤੇ ਇਸ ਤਰੀਕੇ ਉਨ੍ਹਾਂ ਤੋਂ ਗਿਫ਼ਟ ਕਾਰਡ, ਨਕਦੀ ਅਤੇ ਹੋਰ ਤਰੀਕਿਆਂ ਨਾਲ ਪੈਸਾ ਲਿਆ ਜਾਂਦਾ ਸੀ।

Advertisement

ਇਨ੍ਹਾਂ ਕਾਲ ਸੈਂਟਰਾਂ ਨੂੰ ਚੰਡੀਗੜ੍ਹ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ ਅਤੇ ਇਸ ਧੰਦੇ ਦਾ ਮੁੱਖ ਸਾਜ਼ਿਸ਼ੀ (ਮਾਸਟਰਮਾਈਂਡ) ਚੰਡੀਗੜ੍ਹ ਦੇ ਇੱਕ ਰਿਹਾਇਸ਼ੀ ਟਿਕਾਣੇ ਤੋਂ ਸਮੁੱਚਾ ਨੈੱਟਵਰਕ ਕੰਟਰੋਲ ਕਰ ਰਿਹਾ ਸੀ। ਈ ਡੀ ਦੇ ਅੜਿੱਕੇ ਉਹ ਵਿਅਕਤੀ ਵੀ ਆ ਗਿਆ ਹੈ ਜੋ ਅਮਰੀਕੀ ਡਾਲਰਾਂ ਨੂੰ ਭਾਰਤੀ ਕਰੰਸੀ ਵਿੱਚ ਬਦਲਦਾ ਸੀ। ਉਸ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਈ ਡੀ ਨੇ ਮੌਕੇ ਤੋਂ 66 ਮੋਬਾਈਲ ਫ਼ੋਨ, 13 ਲੈਪਟਾਪ, ਹਾਰਡ ਡਿਸਕਾਂ, ਨੈੱਟਵਰਕਿੰਗ ਗੇਅਰ, ਨਕਦੀ ਅਤੇ ਹੋਰ ਵਿੱਤੀ ਰਿਕਾਰਡ ਜ਼ਬਤ ਕੀਤੇ ਹਨ।

Advertisement

ਈ ਡੀ ਵੱਲੋਂ ਹੁਣ ਇਸ ਗਿਰੋਹ ਦੀਆਂ ਕਾਲਿੰਗ ਸਕ੍ਰਿਪਟਾਂ, ਡਾਇਲਰਾਂ ਅਤੇ ਵਿਕਟਿਮ ਡਾਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਪਰਾਧ ਤੋਂ ਕਮਾਈ ਗਈ ਕੁੱਲ ਰਕਮ ਅਤੇ ਇਸ ਵਿੱਚ ਸ਼ਾਮਲ ਬਾਕੀ ਲੋਕਾਂ ਦਾ ਪਤਾ ਲਗਾਇਆ ਜਾ ਸਕੇ। ਈ ਡੀ ਇਹ ਵੀ ਪਤਾ ਲਗਾ ਰਹੀ ਹੈ ਕਿ ਕਿਸ ਹਸਤੀ ਦੀ ਸਰਪ੍ਰਸਤੀ ਹੇਠ ਇਹ ਫ਼ਰਜ਼ੀ ਕਾਲ ਸੈਂਟਰ ਚੱਲ ਰਹੇ ਸਨ।

ਪੰਜਾਬ ਦਾ  ‘ਜਾਮਤਾਰਾ’

ਆਪਣੀ ਤਰ੍ਹਾਂ ਦਾ ਇਹ ਵਿਲੱਖਣ ਕੇਸ ਹੈ ਕਿ ਪਟਿਆਲਾ ਤੋਂ ਬੈਠ ਕੇ ਫ਼ਰਜ਼ੀ ਕਾਲ ਸੈਂਟਰਾਂ ਜ਼ਰੀਏ ਅਮਰੀਕੀ ਨਾਗਰਿਕ ਠੱਗੇ ਜਾ ਰਹੇ ਸਨ। ਝਾਰਖੰਡ ਦਾ ਜਾਮਤਾਰਾ ਸਮੁੱਚੇ ਦੇਸ਼ ਵਿੱਚ ਡਿਜੀਟਲ ਠੱਗੀ ਲਈ ਮਸ਼ਹੂਰ ਹੈ। ਈ ਡੀ ਨੂੰ ਇੱਕ ਦਫ਼ਾ ਤਾਂ ਪਟਿਆਲਾ ਦੇ ਫ਼ਰਜ਼ੀ ਕਾਲ ਸੈਂਟਰਾਂ ਤੋਂ ‘ਜਾਮਤਾਰਾ’ ਦਾ ਹੀ ਪਰਛਾਵਾਂ ਮਿਲਿਆ।

Advertisement
×