ਪੱਤਰ ਪ੍ਰੇਰਕ
ਲਾਲੜੂ , 14 ਸਤੰਬਰ
ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਮੇਲ ਸਿੰਘ ਦੀ ਅਗਵਾਈ ਹੇਠ ਤਹਿਸੀਲ ਡੇਰਾਬੱਸੀ ਦੇ ਲਾਲੜੂ ਨੇੜਲੇ ਪਿੰਡ ਝਵੰਸਾ, ਟਰੜਕ ਵਿਖੇ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਪਰਾਲੀ ਦੀਆਂ ਪੰਡਾਂ ਬਣਾਉਣ ਲਈ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਮਸ਼ੀਨਾਂ ਦਾ ਡੈਮੋ ਕੀਤਾ ਗਿਆ| ਇਸ ਮੌਕੇ ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਖੁਦ ਟ੍ਰੈਕਟਰ ਚਲਾ ਕੇ ਪਰਾਲੀ ਦੀਆਂ ਪੰਡਾਂ ਬਣਾਈਆਂ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ|
ਇਸ ਮੌਕੇ ਬਲਾਕ ਖੇਤੀਬਾੜੀ ਵਿਕਾਸ ਅਫਸਰ ਡਾ. ਦਨਿਸ਼ ਕੁਮਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਪਰਾਲੀ ਦੀਆਂ ਪੰਡਾਂ ਬਣਵਾਉਣ ਲਈ ਅਪੀਲ ਕੀਤੀ ਤੇ ਦੱਸਿਆ ਕਿ ਵੱਡੀ ਹੋਈ ਪਰਾਲੀ 2- 3 ਦਿਨ ਦੀ ਧੁੱਪ ਲੱਗਣ ਤੋਂ ਬਾਅਦ ਪੰਡਾਂ ਬਣਾਉਣ ਲਈ ਢੁੱਕਵੀਂ ਹੋ ਜਾਂਦੀ ਹੈ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਪਤਾ ਨੇ ਕਿਸਾਨਾਂ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਵਾਰ ਖੇਤੀਬਾੜੀ ਵਿਭਾਗ ਕੋਲ ਮਸ਼ੀਨਰੀ ਦੀ ਕੋਈ ਕਮੀ ਨਹੀਂ ਹੈ ਅਤੇ ਕਿਸਾਨਾ ਨੂੰ ਜਿਸ ਤਰਾਂ ਦੀ ਵੀ ਲੋੜ ਹੈ, ਓਸ ਤਰਾਂ ਦੀ ਮਸ਼ੀਨਰੀ ਵਿਭਾਗ ਨੇ ਲਗਪਗ ਹਰ ਪਿੰਡ ਵਿੱਚ ਅਨੁਦਾਨ ਰਾਸ਼ੀ ਰਾਹੀਂ ਮੁਹੱਈਆ ਕਰਵਾ ਦਿੱਤੀ ਹੈ।