ਬੁੜੈਲ ਜੇਲ੍ਹ ਵਿੱਚ ਫਿਜ਼ੀਓਥੈਰੇਪੀ ਯੂਨਿਟ ਸਥਾਪਤ

ਬੁੜੈਲ ਜੇਲ੍ਹ ਵਿੱਚ ਫਿਜ਼ੀਓਥੈਰੇਪੀ ਯੂਨਿਟ ਸਥਾਪਤ

ਚਿਲਡਰਨ ਰੂਮ ਦਾ ਮੁਆਇਨਾ ਕਰਦੇ ਹੋਏ ਜੇਲ੍ਹ ਅਧਿਕਾਰੀ।

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 24 ਜੂਨ

ਚੰਡੀਗੜ੍ਹ ਬੁੜੈਲ ਜੇਲ੍ਹ ਦੇ ਇੰਸਪੈਕਟਰ ਜਨਰਲ (ਆਈਜੀ) ਦੀਪਕ ਪੁਰੋਹਿਤ ਨੇ ਅੱਜ ਜੇਲ੍ਹ ਦੇ ਮਹਿਲਾ ਵਾਰਡ ਵਿੱਚ ਬਣਾਏ ਗਏ ਫਿਜ਼ੀਓਥੈਰੇਪੀ ਯੂਨਿਟ ਦਾ ਉਦਘਾਟਨ ਕੀਤਾ। ਆਈਜੀ ਦੀਪਕ ਪੁਰੋਹਿਤ ਨੇ ਦੱਸਿਆ ਕਿ ਜੇਲ੍ਹ ਵਿੱਚ ਬਣਾਇਆ ਗਿਆ ਇਹ ਫਿਜ਼ੀਓਥੈਰੇਪੀ ਰੂਮ ਸਿਹਤ ਸਮੱਸਿਆਵਾਂ ਵਾਲੇ ਮਹਿਲਾ ਕੈਦੀਆਂ ਲਈ ਲਾਭਦਾਇਕ ਰਹੇਗਾ ਅਤੇ ਜੇਲ੍ਹ ਤੋਂ ਬਾਹਰ ਜਾ ਕੇ ਫਿਜ਼ੀਓਥੈਰੇਪੀ ਕਰਵਾਉਣ ਦੌਰਾਨ ਦਰਪੇਸ਼ ਸੁਰੱਖਿਆ ਖਤਰਿਆਂ ਨੂੰ ਵੀ ਘਟਾਏਗਾ। ਇਸ ਦੇ ਨਾਲ ਹੀ ਉਨ੍ਹਾਂ ਮਹਿਲਾ ਵਾਰਡ ਵਿੱਚ ਇਕ ਚਿਲਡਰਨ ਰੂਮ ਦਾ ਵੀ ਉਦਘਾਟਨ ਕੀਤਾ। ਇਥੇ ਛੋਟੇ ਬੱਚਿਆਂ ਲਈ ਖਿਡੌਣੇ ਅਤੇ ਮਨੋਰੰਜਨ ਲਈ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਚਿਲਡਰਨ ਰੂਮ ਬੱਚਿਆਂ ਨੂੰ ਹੁਨਰ ਵਿਕਸਤ ਕਰਨ ਵਿੱਚ ਮਦਦ ਕਰੇਗਾ। ਇਸ ਮੌਕੇ ਡਿਪਟੀ ਇੰਸਪੈਕਟਰ ਜਨਰਲ ਪਾਲਿਕਾ ਅਰੋੜਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਪੁਲੀਸ ਵੱਲੋਂ ਬੰਬ ਨਸ਼ਟ ਕਰਨ ਦਾ ਅਭਿਆਸ

ਇੱਥੇ ਸੈਕਟਰ 37 ਸਥਿਤ ਦੂਰਦਰਸ਼ਨ ਕੇਂਦਰ ਦੀ ਇਮਾਰਤ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਬੰਬ ਨਸ਼ਟ ਕਰਨ ਸਬੰਧੀ ਮੌਕ ਡਰਿੱਲ ਕੀਤੀ ਗਈ। ਅਭਿਆਸ ਦੌਰਾਨ ਦੂਰਦਰਸ਼ਨ ਕੇਂਦਰ ਦੀ ਇਮਾਰਤ ‘ਚ ਬੰਬ ਹੋਣ ਦੀ ਸੂਚਨਾ ਨੂੰ ਫੈਲਾਇਆ ਗਿਆ, ਜਿਸ ਨਾਲ ਇਲਾਕ ਵਿੱਚ ਦਹਿਸ਼ਤ ਫੈਲ ਗਈ। ਬੰਬ ਹੋਣ ਦੀ ਸੂਚਨਾ ਮਿਲਣ ‘ਤੇ ਥਾਣਾ ਪੁਲੀਸ ਸਮੇਤ ਪੁਲੀਸ ਦੇ ਅਪ੍ਰੇਸ਼ਨ ਸੈੱਲ ਦੀ ਟੀਮ, ਨਿਗਮ ਦੇ ਫਾਇਰ ਬ੍ਰਿਗੇਡ ਵਿੰਗ ਦੀ ਟੀਮ ਅਤੇ ਸਿਵਲ ਡਿਫੈਂਸ ਦੀ ਟੀਮ ਮੌਕੇ ਉਤੇ ਪਹੁੰਚੀ ਤੇ ਬੰਬ ਦੀ ਭਾਲ ਕੀਤੀ ਤੇ ਉਸ ਨੂੰ ਨਸ਼ਟ ਕੀਤਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਸਿੰਧੂ ਨੇ ਮਿਸ਼ੇਲ ਲੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ

ਰਾਸ਼ਟਰਮੰਡਲ ਖੇਡਾਂ: ਸਿੰਧੂ ਨੇ ਮਿਸ਼ੇਲ ਲੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਮੋਦੀ, ਰਾਹੁਲ ਤੇ ਗਹਿਲੋਤ ਨੇ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ

ਸ਼ਹਿਰ

View All