ਏਐੱਸਆਈ ਹਿਰਾਸਤ ’ਚੋਂ ਫਰਾਰ; ਦੋ ਸਿਪਾਹੀ ਮੁਅੱਤਲ

ਵਿੱਤੀ ਵਿਵਾਦ ਕਾਰਨ ਪੁਲੀਸ ਨੇ ਏਐੱਸਆਈ ਨੂੰ ਕੀਤਾ ਸੀ ਗ੍ਰਿਫ਼ਤਾਰ

ਏਐੱਸਆਈ ਹਿਰਾਸਤ ’ਚੋਂ ਫਰਾਰ; ਦੋ ਸਿਪਾਹੀ ਮੁਅੱਤਲ

ਪੰਚਕੂਲਾ ਪੁਲੀਸ ਦੇ ਕਮਿਸ਼ਨਰ ਡਾ. ਹਨੀਫ ਕੁਰੈਸ਼ੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਰਵੀ ਕੁਮਾਰ

ਪੀਪੀ ਵਰਮਾ

ਪੰਚਕੂਲਾ, 27 ਮਈ

ਵਿੱਤੀ ਵਿਵਾਦ ਦੇ ਮਾਮਲੇ ਵਿੱਚ ਪੰਚਕੂਲਾ ਪੁਲੀਸ ਨੇ ਏਐੱਸਆਈ ਗੁਰਮੇਜ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਉਹ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ। ਇਸ ਮਾਮਲੇ ਵਿੱਚ ਦੋ ਹੈੱਡ ਕਾਂਸਟੇਬਲਾਂ ਰਾਜਬੀਰ ਅਤੇ ਨਰੇਸ਼ ਕੁਮਾਰ ਨੂੰ ਮੁਅੱਤਲ ਕੀਤਾ ਗਿਆ ਹੈ। ਪੰਚਕੂਲਾ ਪੁਲੀਸ ਨੇ ਵਿੱਤੀ ਵਿਵਾਦ ਦੇ ਚਲਦਿਆਂ ਅਨਿਲ ਭੱਲਾ ਅਤੇ ਨਰਿੰਦਰ ਖਿਲਾਫ਼ ਵੀ ਸੈਕਟਰ-5 ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਪੰਚਕੂਲਾ ਪੁਲੀਸ ਦੇ ਕਮਿਸ਼ਨਰ ਡਾ. ਹਨੀਫ ਕੁਰੈਸ਼ੀ ਨੇ ਅੱਜ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਸੰਜੀਵ ਗਰਗ ਵਾਸੀ ਸੈਕਟਰ-4 ਪੰਚਕੂਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਸੈਕਟਰ-2 ਪੁਲੀਸ ਚੌਕੀ ਦਾ ਇੰਚਾਰਜ ਗੁਰਮੇਜ਼ ਸਿੰਘ ਅਤੇ ਦੋ ਸਿਪਾਹੀ ਵੀ ਸ਼ਾਮਲ ਹਨ। ਪੁਲੀਸ ਨੇ ਫ਼ਰਾਰ ਹੋਏ ਏਐੱਸਆਈ ਖ਼ਿਲਾਫ਼ ਪੁਲੀਸ ਦੀ ਹਿਰਾਸਤ ਵਿੱਚੋਂ ਭੱਜਣ ਦੇ ਦੋਸ਼ ਹੇਠ ਇਕ ਹੋਰ ਧਾਰਾ ਲਗਾਈ ਹੈ। ਇਹ ਮਾਮਲਾ 45 ਲੱਖ ਰੁਪਏ ਦੇ ਲੈਣ-ਦੇਣ ਦਾ ਹੈ ਜਿਹੜਾ ਕਿ ਕਰਜ਼ੇ ਦੇ ਰੂਪ ਵਿੱਚ ਦਿੱਤਾ ਗਿਆ ਸੀ।

ਪੰਚਕੂਲਾ ਪੁਲੀਸ ਨੇ ਫ਼ਰਾਰ ਏਐੱਸਆਈ ਗੁਰਮੇਜ਼ ਸਿੰਘ ਦੀ ਭਾਲ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਪੁਲੀਸ ਕਮਿਸ਼ਨਰ ਹਨੀਫ ਕੁਰੈਸ਼ੀ ਨੇ ਕਿਹਾ ਕਿ ਛੇਤੀ ਹੀ ਫ਼ਰਾਰ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All