DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

EPFO Employee Benefits: ਈ ਪੀ ਐੱਫ ਓ ਨੇ ਮੁਲਾਜ਼ਮਾਂ ਨੂੰ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਆ

ਆਪਣੀਆਂ ਯੋਜਨਾਵਾਂ ਦੇ ਅਹਿਮ ਨੁਕਤੇ ਦੱਸੇ

  • fb
  • twitter
  • whatsapp
  • whatsapp
Advertisement

EPFO Employee Benefits: ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ ਪੀ ਐੱਫ ਓ) ਦੇ ਖੇਤਰੀ ਦਫ਼ਤਰ ਚੰਡੀਗੜ੍ਹ ਵੱਲੋਂ ਮੁਹਾਲੀ ਇੰਡਸਟਰੀਅਲ ਐਸੋਸੀਏਸ਼ਨ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਐਮਨੇਸਟੀ-2026, ਵਿਸ਼ਵਾਸ-2026, ਕਰਮਚਾਰੀ ਨਾਮਾਂਕਣ ਮੁਹਿੰਮ ਅਤੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਬਾਰੇ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ ਗਈ। ਈ ਪੀ ਐੱਫ ਓ ਵੱਲੋਂ ਇਨ੍ਹਾਂ ਯੋਜਨਾਵਾਂ ਤਹਿਤ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਖੇਤਰੀ ਕਮਿਸ਼ਨਰ ਡਾ. ਕੇ ਪੀ ਸਿੰਘ ਨੇ ਕੀਤੀ। ਇਸ ਮੌਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਦਫ਼ਤਰ ਤੋਂ ਖੇਤਰੀ ਭਵਿੱਖ ਨਿਧੀ ਕਮਿਸ਼ਨਰ-1 ਨੀਰਜ ਸ੍ਰੀਵਾਸਤਵ ਵੀ ਮੌਜੂਦ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਐਮਨੇਸਟੀ-2026 ਤਹਿਤ ਉਨ੍ਹਾਂ ਭਵਿੱਖ ਨਿਧੀ ਟਰੱਸਟਾਂ ਨੂੰ ਆਪਣੀ ਛੋਟ ਦੀ ਸਥਿਤੀ ਨਿਯਮਤ ਕਰਨ ਦਾ ਮੌਕਾ ਮਿਲੇਗਾ ਜਿਨ੍ਹਾਂ ਨੂੰ ਆਮਦਨ ਕਰ ਕਾਨੂੰਨ ਤਹਿਤ ਮਾਨਤਾ ਮਿਲੀ ਹੋਈ ਹੈ ਪਰ ਭਵਿੱਖ ਨਿਧੀ ਸਬੰਧੀ ਕਾਨੂੰਨ ਤਹਿਤ ਰਸਮੀ ਛੋਟ ਨਹੀਂ ਮਿਲੀ। ਕਰਮਚਾਰੀ ਨਾਮਾਂਕਣ ਮੁਹਿੰਮ ਤਹਿਤ ਉਨ੍ਹਾਂ ਮੁਲਾਜ਼ਮਾਂ ਨੂੰ ਈ ਪੀ ਐੱਫ ਦੇ ਦਾਇਰੇ ਵਿੱਚ ਲਿਆਉਣ ਦਾ ਮੌਕਾ ਦਿੱਤਾ ਗਿਆ ਹੈ ਜੋ ਪਹਿਲਾਂ ਇਸ ਸਹੂਲਤ ਤੋਂ ਬਾਹਰ ਰਹਿ ਗਏ ਸਨ। ਸੈਮੀਨਾਰ ਵਿੱਚ ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਪੀਆਰਟੀਸੀ, ਡੀਏਵੀ, ਟੈਲੀਪਰਫਾਰਮੈਂਸ ਮੁਹਾਲੀ, ਟੀਡੀਐੱਸ ਮੈਨੇਜਮੈਂਟ ਮੁਹਾਲੀ ਅਤੇ ਨਾਹਰ ਇੰਡਸਟਰੀਜ਼ ਸਮੇਤ ਵੱਖ-ਵੱਖ ਸਥਾਪਨਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

Advertisement

ਸੈਮੀਨਾਰ ਵਿੱਚ ਸ਼ਾਮਲ ਅਧਿਕਾਰੀ ਤੇ ਪਤਵੰਤੇ।

Advertisement

Advertisement
×