DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਿਜਲੀ ਕਾਮਿਆਂ ਵੱਲੋਂ ਐੱਸ ਡੀ ਓ ਖ਼ਿਲਾਫ਼ ਰੈਲੀ

ਢੁੱਕਵੀਂ ਕਾਰਵਾਈ ਨਾ ਕਰਨ ’ਤੇ ਨਾਅਰੇਬਾਜ਼ੀ

  • fb
  • twitter
  • whatsapp
  • whatsapp
featured-img featured-img
ਐੱਸ ਡੀ ਓ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਮੁਲਾਜ਼ਮ।
Advertisement

ਖਰੜ ਸਬ-ਡਿਵੀਜ਼ਨ ਸਿਟੀ-1 ਦੇ ਬਿਜਲੀ ਕਾਮਿਆਂ ਵੱਲੋਂ ਐੱਸ ਡੀ ਓ ਸਿਟੀ-1 ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਰਡਿਆਲਾ, ਸਰਕਲ ਪ੍ਰਧਾਨ ਮੁਹਾਲੀ, ਵਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਐੱਮ ਐੱਸ ਯੂ, ਸੁਖਜਿੰਦਰ ਸਿੰਘ ਸਰਕਲ ਪ੍ਰਧਾਨ ਰੋਪੜ ਅਤੇ ਸ਼ੇਰ ਸਿੰਘ ਪ੍ਰਧਾਨ ਸਿਟੀ-2 ਖਰੜ , ਭੁਪਿੰਦਰ ਸਿੰਘ ਪੈਨਸ਼ਨਰ ਆਗੂ, ਮਨਦੀਪ ਰੱਤੂ, ਸੁਖਵਿੰਦਰ ਸਿੰਘ ਮੀਤ ਪ੍ਰਧਾਨ ਕੁਰਾਲੀ, ਧਰਮਪਾਲ ਸਰਕਲ ਆਗੂ, ਸੁਰਿੰਦਰ ਸਿੰਘ ਮੋਰਿੰਡਾ ਨੇ ਕਿਹਾ ਕਿ ਬੀਤੇ ਦਿਨੀਂ ਡਿਊਟੀ ਦੌਰਾਨ ਇੱਕ ਜੇ ਈ ਵੱਲੋਂ ਯੋਗਰਾਜ ਸਿੰਘ ਫੋਰਮੈਨ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ। ਇਸ ਸਬੰਧੀ ਐੱਸ ਡੀ ਓ ਸਿਟੀ-1 ਵੱਲੋਂ ਕੋਈ ਢੁੱਕਵੀਂ ਕਾਰਵਾਈ ਨਾ ਕੀਤੇ ਜਾਣ ਕਾਰਨ ਬਿਜਲੀ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਅੱਜ ਸਿਟੀ-1 ਖਰੜ ਵਿਖੇ ਰੋਸ ਰੈਲੀ ਕੀਤੀ ਗਈ।

ਜੁਆਇੰਟ ਐਕਸ਼ਨ ਕਮੇਟੀ ਖਰੜ ਵੱਲੋਂ ਮੰਗ ਕੀਤੀ ਗਈ ਕਿ ਮਾਮਲੇ ਲਈ ਜ਼ਿੰਮੇਵਾਰ ਜੇ ਈ ਖ਼ਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਆਊਟ ਆਫ ਸਰਕਲ ਬਦਲੀ ਕੀਤੀ ਜਾਵੇ। ਧਰਨੇ ਵਿੱਚ ਨਰਿੰਦਰ ਸਿੰਘ, ਮਨਜੋਤ ਸਿੰਘ, ਮਨਦੀਪ ਸਿੰਘ, ਚਿੰਟੂ ਚੌਹਾਨ, ਰੰਮੀ ਕੁਮਾਰ, ਮੁਕੇਸ ਕੁਮਾਰ, ਬੀਰਬਲ ਸਿੰਘ, ਰੋਹਿਤ ਸ਼ਰਮਾ, ਓਂਕਾਰ ਨਾਥ, ਅਰਸਦੀਪ ਸਿੰਘ ਸਣੇ ਵੱਡੀ ਗਿਣਤੀ ਬਿਜਲੀ ਕਾਮੇ ਸ਼ਾਮਲ ਹੋਏ।

Advertisement

Advertisement
Advertisement
×