DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਵਿੰਗ ਦਾ ਸਟਾਫ਼ ਸੀ ਪੀ ਡੀ ਐੱਲ ਹਵਾਲੇ

ਯੂ ਟੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ

  • fb
  • twitter
  • whatsapp
  • whatsapp
Advertisement

ਯੂ ਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਇੰਜਨੀਅਰਿੰਗ ਵਿਭਾਗ (ਈ ਡਬਲਿਯੂ ਈ ਡੀ ਸੀ) ਦੇ ਪੁਰਾਣੇ ਬਿਜਲੀ ਵਿੰਗ ਦੇ ਕਰਮਚਾਰੀ, ਜਾਇਦਾਦਾਂ, ਦੇਣਦਾਰੀਆਂ, ਜ਼ਿੰਮੇਵਾਰੀਆਂ 1 ਫਰਵਰੀ ਤੋਂ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ (ਸੀ ਪੀ ਡੀ ਐੱਲ) ਹਵਾਲੇ ਕਰ ਦਿੱਤੀਆਂ ਹਨ। ਯੂ ਟੀ ਦੇ ਇੰਜਨੀਅਰਿੰਗ ਵਿਭਾਗ ਨੇ 31 ਜਨਵਰੀ 2025 ਨੂੰ ਬਿਜਲੀ ਵੰਡ ਕਾਰਜਾਂ ਦੇ ਤਬਾਦਲੇ ਨੂੰ ਪ੍ਰਦਾਨ ਕਰਨ ਤੇ ਪ੍ਰਭਾਵੀ ਬਣਾਉਣ ਲਈ ‘ਚੰਡੀਗੜ੍ਹ ਬਿਜਲੀ ਸੁਧਾਰ ਤਬਾਦਲਾ ਯੋਜਨਾ 2025’ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ ਈ ਡਬਲਿਯੂ ਈ ਡੀ ਸੀ ਦੀ ਜਾਇਦਾਦਾਂ, ਦੇਣਦਾਰੀਆਂ, ਹਿੱਤਾਂ, ਅਧਿਕਾਰਾਂ, ਕਾਰਜਾਂ ਅਤੇ ਕਰਮਚਾਰੀਆਂ ਨੂੰ 12 ਮਹੀਨੇ ਲਈ ਆਰਜ਼ੀ ਤੌਰ ’ਤੇ ਸੀ ਪੀ ਡੀ ਐੱਲ ਨੂੰ ਸੌਂਪ ਦਿੱਤਾ ਸੀ।

ਇਸ ਸਬੰਧੀ ਯੂ ਟੀ ਪ੍ਰਸ਼ਾਸਨ ਨੇ 30 ਜਨਵਰੀ 2026 ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਸੋਧੇ ਗਏ ਨਿਯਮ ਅਨੁਸਾਰ ਸਟਾਫ਼ ਅਤੇ ਜਾਇਦਾਦਾਂ ਦਾ ਤਬਾਦਲਾ 1 ਫਰਵਰੀ ਤੋਂ ਸੀ ਪੀ ਡੀ ਐੱਲ ਹਵਾਲੇ ਕਰ ਦਿੱਤਾ ਹੈ।

Advertisement

ਬਿਜਲੀ ਵਿੰਗ ਦੇ ਕਰਮਚਾਰੀ ਪ੍ਰਸ਼ਾਸਨ ਨਾਲ ਰਹਿਣਗੇ: ਕੈਟ

ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਨੇ ਚੰਡੀਗੜ੍ਹ ਦੇ ਇੰਜਨੀਅਰਿੰਗ ਵਿਭਾਗ ਦੇ ਕਰਮਚਾਰੀ ਪੰਕਜ ਕੁਮਾਰ ਗੌਤਮ ਵੱਲੋਂ ਉਸ ਦੀ ਸੇਵਾਵਾਂ ਨੂੰ ਬਿਜਲੀ ਵਿਭਾਗ ਤੋਂ ਸੀ ਪੀ ਡੀ ਐੱਲ ਹਵਾਲੇ ਕਰਨ ਨੂੰ ਦਿੱਤੀ ਚੁਣੌਤੀ ’ਤੇ 29 ਜਨਵਰੀ ਨੂੰ ਫੈਸਲਾ ਸੁਣਾਉਂਦਿਆ ਕਿਹਾ ਕਿ ਬਿਜਲੀ ਵਿੰਗ ਦੇ ਕਰਮਚਾਰੀ ਪ੍ਰਸ਼ਾਸਨ ਦੇ ਨਾਲ ਬਣੇ ਰਹਿਣਗੇ ਅਤੇ ਆਰਜ਼ੀ ਆਧਾਰ ’ਤੇ ਸੀ ਪੀ ਡੀ ਐੱਲ ਦੇ ਨਾਲ ਰਹਿਣਗੇ। ਜ਼ਿਕਰਯੋਗ ਹੈ ਕਿ ਪੰਕਜ ਕੁਮਾਰ ਗੌਤਮ ਨੇ ਚੰਡੀਗੜ੍ਹ ਬਿਜਲੀ ਸੁਧਾਰ ਤਬਾਦਲਾ ਯੋਜਨਾ 2025 ਤਹਿਤ ਨਵੇਂ ਬਣੇ ਸੀ ਪੀ ਡੀ ਐੱਲ ਨੂੰ ਆਪਣੀਆਂ ਸੇਵਾਵਾਂ ਦੇ ਤਬਾਦਲੇ ਨੂੰ ਚੁਣੌਤੀ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 27 ਫਰਵਰੀ ਨੂੰ ਹੋਣੀ ਹੈ।

Advertisement

Advertisement
×