ਚੰਡੀਗੜ੍ਹ ਦੀਆਂ ਸੜਕਾਂ ’ਤੇ ਦੌੜਨਗੀਆਂ ਇਲੈਕਟ੍ਰਿਕ ਬੱਸਾਂ

ਕੇਂਦਰ ਵੱਲੋਂ ‘ਫੇਮ ਇੰਡੀਆ’ ਸਕੀਮ ਤਹਿਤ 80 ਬੱਸਾਂ ਦੇਣ ਲਈ ਚੰਡੀਗੜ੍ਹ ਦੀ ਚੋਣ

ਚੰਡੀਗੜ੍ਹ ਦੀਆਂ ਸੜਕਾਂ ’ਤੇ ਦੌੜਨਗੀਆਂ ਇਲੈਕਟ੍ਰਿਕ ਬੱਸਾਂ

ਕੇਂਦਰ ਵੱਲੋਂ ‘ਫੇਮ ਇੰਡੀਆ’ ਸਕੀਮ ਤਹਿਤ 80 ਬੱਸਾਂ ਦੇਣ ਲਈ ਚੰਡੀਗੜ੍ਹ ਦੀ ਚੋਣ

ਮੁਕੇਸ਼ ਕੁਮਾਰ
ਚੰਡੀਗੜ੍ਹ, 25 ਸਤੰਬਰ

ਛੇਤੀ ਹੀ ਸਿਟੀ ਬਿਊਟੀਫੁਲ ਦੀਆਂ ਸੜਕਾਂ ਦੇ ਪ੍ਰਦੂਸ਼ਣ ਮੁਕਤ ਇਲੈਕਟ੍ਰਿਕ ਬੱਸਾਂ ਦੋੜਦੀਆਂ ਨਜ਼ਰ ਆਉਣਗੀਆਂ। ਕੇਂਦਰ ਸਰਕਾਰ ਨੇ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਅਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਲਈ ਸਰਕਾਰਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਫਾਸਟਰ ਏਡਾਪਸ਼ਨ ਐਂਡ ਮੈਨਿਉਫੈਕਚਰਿੰਗ ਆਫ ਹਾਇਬਰਿਡ ਐਂਡ ਇਲੇਕਟਰਿਕ ਵਹੀਕਲ ‘ਫੇਮ ਇੰਡੀਆ’ ਸਕੀਮ ਤਹਿਤ ਚੰਡੀਗੜ੍ਹ ਲਈ 80 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਮਿਲ ਗਈ ਹੈ। ਕੇਂਦਰ ਸਰਕਾਰ ਦੀ ‘ਫੇਮ ਇੰਡੀਆ’ ਸਕੀਮ ਤਹਿਤ ਇਹ 80 ਬੱਸਾਂ ਚੰਡੀਗੜ੍ਹ ਵਿੱਚ ਜਨਤਕ ਬੱਸ ਸੇਵਾ ਉਪਲਬਧ ਕਰਵਾਉਣ ਵਾਲੀ ਪ੍ਰਸ਼ਾਸਨ ਅਧੀਨ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੇ ਬੇੜੇ ਵਿੱਚ ਸ਼ਾਮਲ ਹੋਣਗੀਆਂ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਸ਼ੁਕਰਵਾਰ ਨੂੰ ਸਕੀਮ ਦੇ ਦੂਸਰੇ ਪੜਾਅ ਤਹਿਤ ਇਹਨਾਂ ਬੱਸਾਂ ਨੂੰ ਲੈਕੇ ਚੁਣੇ ਗਏ ਸ਼ਹਿਰਾਂ ਦੀ ਘੋਸ਼ਣਾ ਕੀਤੀ। ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਣ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਉਦੇਸ਼ ਨਾਲ ਇਹ ਇਲੈਕਟ੍ਰਿਕ ਬੱਸਾਂ ਦੇਸ਼ ਦੀ ਵੱਖ-ਵੱਖ ਸ਼ਹਿਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ‘ਫੇਮ ਇੰਡੀਆ’ ਸਕੀਮ ਤਹਿਤ ਦੂਜੇ ਪੜਾਅ ਵਿੱਚ ਇਨ੍ਹਾਂ ਬੱਸਾਂ ਨੂੰ ਲੈ ਕੇ ਚੁਣੇ ਗਏ ਸ਼ਹਿਰਾਂ ਦੇ ਕੀਤੇ ਗਏ ਐਲਾਨ ਵਿੱਚ ਗੋਆ ਨੂੰ 100, ਮਹਾਰਾਸ਼ਟਰ ਨੂੰ 240, ਗੁਜਰਾਤ ਨੂੰ 250 ਤੇ ਚੰਡੀਗੜ੍ਹ ਨੂੰ 80 ਬਸਾਂ ਦਿੱਤੀਆਂ ਜਾ ਰਹੀਆਂ ਹਨ। ਇਹ ਬੱਸਾਂ ਸੀਟੀਯੂ ਦੇ ਬੇੜੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਕੇਂਦਰ ਸਰਕਾਰ ਦੀ ਇਸ ਘੋਸ਼ਨਾਂ ਦੀ ਜਾਣਕਾਰੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਸੋਸਲ ਮੀਡੀਆ ਤੇ ਟਵੀਟਰ ਰਾਹੀਂ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਦੇਸ਼ ਵਿੱਚ ਵਾਤਾਵਰਨ ਪ੍ਰਦੂਸ਼ਣ ਅਤੇ ਪਟਰੋਲ ’ਤੇ ਡੀਜ਼ਲ ਦੀ ਸਮੱਸਿਆ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਯੋਜਨਾਂ ਤਹਿਤ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਸ਼ਹਿਰ ਨੂੰ 80 ਇਲੈਕਟ੍ਰਿਕ ਬੱਸਾਂ ਦੇਣ ਦਾ ਐਲਾਨ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...