DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਣ ਨਤੀਜਿਆਂ ਦਾ ਪੰਜਾਬ ’ਤੇ ਅਸਰ ਨਹੀਂ ਪਵੇਗਾ: Bhagwant Mann

ਪੱਛਮੀ ਬੰਗਾਲ ਸਮੇਤ ਹੋਰ ਕਈ ਰਾਜਾਂ ਦੇ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਉਣ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਭਾਜਪਾ ਦੇ ਸ਼ੇਖਚਿਲੀ ਦੇ ਸੁਪਨਿਆਂ ਵਾਂਗ ਹਨ।...

  • fb
  • twitter
  • whatsapp
  • whatsapp
Advertisement
ਪੱਛਮੀ ਬੰਗਾਲ ਸਮੇਤ ਹੋਰ ਕਈ ਰਾਜਾਂ ਦੇ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਉਣ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਭਾਜਪਾ ਦੇ ਸ਼ੇਖਚਿਲੀ ਦੇ ਸੁਪਨਿਆਂ ਵਾਂਗ ਹਨ।

ਅੱਜ ਇੱਥੇ ਕਾਲੇਵਾਲ ਵਿੱਚ ਸਮਾਗਮ ਤੋਂ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਗ਼ੈਰਤਮੰਦ ਲੋਕ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਪੱਛਮੀ ਬੰਗਾਲ ਸਮੇਤ ਹੋਰਨਾਂ ਰਾਜਾਂ ਦੇ ਅੱਜ ਆਏ ਨਤੀਜਿਆਂ ਦਾ ਅਸਰ ਪੰਜਾਬ ’ਤੇ ਨਹੀਂ ਪਵੇਗਾ ਕਿਉਂਕਿ ਪੰਜਾਬ ਦੇ ਲੋਕ ਸਿਆਸੀ ਤੌਰ ’ਤੇ ਜਾਗਰੂਕ, ਸਿਆਣੇ ਤੇ ਝਾਂਸਿਆਂ ਵਿੱਚ ਨਾ ਆਉਣ ਵਾਲੇ ਹਨ। ਜਿਹੜੇ ਹੱਥਕੰਡੇ ਅਪਣਾ ਕੇ ਭਾਜਪਾ ਨੇ ਪੱਛਮੀ ਬੰਗਾਲ ਤੇ ਹੋਰਨਾਂ ਰਾਜਾਂ ਦੀ ਸੱਤਾ ਹਥਿਆਈ ਹੈ, ਉਹ ਹੱਥਕੰਡੇ ਪੰਜਾਬ ਵਿੱਚ ਨਹੀਂ ਚੱਲਣਗੇ। ਪੰਜਾਬੀ ਜਿੱਥੇ ਖੜ੍ਹਦੇ ਹਨ, ਅੜ ਕੇ ਖੜ੍ਹਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੀ ਬਣੇਗੀ।

Advertisement

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਹੋਈ ਪੰਜਾਬ ਦੇ ਸੱਤ ਸੌ ਕਿਸਾਨ ਦੀ ਸ਼ਹੀਦੀ ਨੂੰ ਪੰਜਾਬ ਦੇ ਲੋਕ ਕਦੇ ਵੀ ਭੁਲਾ ਨਹੀਂ ਸਕਣਗੇ। ਇਸ ਤੋਂ ਇਲਾਵਾ ਆਰ ਡੀ ਐੱਫ ਦਾ ਪੈਸਾ ਰੋਕਣ, ਚੰਡੀਗੜ੍ਹ ਯੂਨੀਵਰਸਿਟੀ ਅਤੇ ਭਾਖੜਾ ਡੈਮ ਦੀ ਮਾਲਕੀ ਦੇ ਮਾਮਲੇ ਵਿੱਚ ਵੀ ਕੇਂਦਰ ਦੀ ਭਾਜਪਾ ਨੇ ਪੰਜਾਬ ਵਿਰੋਧੀ ਰੋਲ ਅਦਾ ਕੀਤਾ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਵਿਧਾਨ ਸਭਾ ਦੇ ਸਪੀਕਰ ਨੂੰ ਬੇਅਦਬੀ ਕਾਨੂੰਨ ਦੇ ਮਾਮਲੇ ਵਿੱਚ ਅਕਾਲ ਤਖ਼ਤ ’ਤੇ ਸੱਦੇ ਜਾਣ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਮਾਨ ਨੇ ਕਿਹਾ ਕਿ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਨਹੀਂ ਕੀਤਾ ਗਿਆ ਸਗੋਂ ਜਾਰੀ ਪੱਤਰ ਅਨੁਸਾਰ ਵਿਚਾਰ ਵਟਾਂਦਰੇ ਲਈ ਸੱਦਿਆ ਗਿਆ ਹੈ। ਇਸ ਮੌਕੇ ਵਿਧਾਇਕਾ ਅਨਮੋਲ ਗਗਨ ਮਾਨ, ਬਹਾਦਰ ਸਿੰਘ ਓਕੇ, ਨੋਨੀ ਕਾਲੇਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।

Advertisement

Advertisement
×