ਚੰਡੀਗੜ੍ਹ ਪੁਲੀਸ ਦੇ ਅੱਠ ਇੰਸਪੈਕਟਰਾਂ ਦੇ ਤਬਾਦਲੇ
ਚੰਡੀਗੜ੍ਹ ਪੁਲੀਸ ਵੱਲੋਂ ਅੱਜ ਪੁਲੀਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ ਅੱਠ ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਇੰਸਪੈਕਟਰ ਨਰਿੰਦਰ ਪਟਿਆਲ ਨੂੰ ਥਾਣਾ 3 ਦੇ ਐੱਸ ਐਚ ਓ ਤੋਂ ਬਦਲ ਕੇ ਕ੍ਰਾਈਮ ਬ੍ਰਾਂਚ, ਜਸਪਾਲ ਭੁੱਲਰ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ...
ਚੰਡੀਗੜ੍ਹ ਪੁਲੀਸ ਵੱਲੋਂ ਅੱਜ ਪੁਲੀਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ ਅੱਠ ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਇੰਸਪੈਕਟਰ ਨਰਿੰਦਰ ਪਟਿਆਲ ਨੂੰ ਥਾਣਾ 3 ਦੇ ਐੱਸ ਐਚ ਓ ਤੋਂ ਬਦਲ ਕੇ ਕ੍ਰਾਈਮ ਬ੍ਰਾਂਚ, ਜਸਪਾਲ ਭੁੱਲਰ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਤੋਂ ਬਦਲ ਕੇ ਥਾਣਾ ਸੈਕਟਰ 11, ਸ਼ੇਰ ਸਿੰਘ ਨੂੰ ਪੀ ਓ ਸੈੱਲ ਤੋਂ ਥਾਣਾ ਸੈਕਟਰ 49, ਰਾਮ ਰਤਨ ਨੂੰ ਪੀ ਓ ਸੈੱਲ ਦਾ ਇੰਚਾਰਜ ਲਗਾਇਆ ਗਿਆ। ਇਸੇ ਤਰ੍ਹਾਂ ਇੰਸਪੈਕਟਰ ਦਵਿੰਦਰ ਸਿੰਘ ਨੂੰ ਇੰਚਾਰਜ ਸਾਈਬਰ ਕ੍ਰਾਈਮ, ਈਰਮ ਰਿਜ਼ਵੀ ਨੂੰ ਪੁਲੀਸ ਹੈੱਡਕੁਆਰਟਰ, ਚਿਰੰਜੀ ਲਾਲ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਅਤੇ ਸੰਜੀਵ ਕੁਮਾਰ ਨੂੰ ਥਾਣਾ ਸੈਕਟਰ 3 ਦਾ ਐੱਸ ਐੱਚ ਓ ਲਗਾਇਆ ਗਿਆ। ਹਾਲਾਂਕਿ ਇਹ ਸੂਚੀ ਡੀ ਜੀ ਪੀ ਸਾਗਰ ਪ੍ਰੀਤ ਹੁੱਡਾ ਵੱਲੋਂ ਅਧਿਕਾਰਤ ਤੌਰ ’ਤੇ ਜਾਰੀ ਕਰਨ ਤੋਂ ਪਹਿਲਾਂ ਹੀ ਲੀਕ ਹੋ ਗਈ ਸੀ, ਜਿਸ ਨੂੰ ਲੈ ਕੇ ਅੱਜ ਸਾਰਾ ਦਿਨ ਪੁਲੀਸ ਵਿਭਾਗ ਵਿੱਚ ਚਰਚਾਵਾਂ ਦਾ ਦੌਰ ਜਾਰੀ ਰਿਹਾ।
ਰਾਜੀਵ ਰੰਜਨ ਹੋਣਗੇ ਚੰਡੀਗੜ੍ਹ ਦੇ ਨਵੇਂ ਡੀ ਆਈ ਜੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸਾਲ 2010 ਬੈਚ ਦੇ ਆਈ ਪੀ ਐੱਸ ਅਧਿਕਾਰੀ ਰਾਜੀਵ ਰੰਜਨ ਨੂੰ ਚੰਡੀਗੜ੍ਹ ਦਾ ਨਵਾਂ ਡੀ ਆਈ ਜੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜੀਵ ਰੰਜਨ ਦਿੱਲੀ ਵਿੱਚ ਵਧੀਕ ਪੁਲੀਸ ਕਮਿਸ਼ਨਰ ਵਜੋਂ ਤਾਇਨਾਤ ਸਨ। ਉਨ੍ਹਾਂ ਨੂੰ ਅੱਜ ਹੀ ਰਿਲੀਵ ਕੀਤਾ ਗਿਆ ਹੈ, ਜੋ ਜਲਦ ਹੀ ਚੰਡੀਗੜ੍ਹ ਵਿੱਚ ਬਤੌਰ ਡੀ ਆਈ ਜੀ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਸਾਲ 2004 ਬੈਚ ਦੇ ਆਈ ਪੀ ਐੱਸ ਅਧਿਕਾਰੀ ਰਾਜ ਕੁਮਾਰ ਬਤੌਰ ਡੀ ਆਈ ਜੀ ਤਾਇਨਾਤ ਸਨ, ਜਿਸ ਦਾ ਪਿਛਲੇ ਮਹੀਨੇ ਟਰਾਂਸਫਰ ਕਰ ਦਿੱਤਾ ਸੀ। ਰਾਜੀਵ ਰੰਜਨ ਇਸ ਤੋਂ ਪਹਿਲਾਂ ਦਿੱਲੀ ਅਤੇ ਹਰਿਆਣਾ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ।

