FEMA Case: ਕੈਪਟਨ ਅਮਰਿੰਦਰ ਨੂੰ ਤਲਬ ਕਰਨ ਵਾਲੇ ਈ ਡੀ ਅਧਿਕਾਰੀ ਦਾ ਤਬਾਦਲਾ
FEMA Case: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਵਧੀਕ ਨਿਰਦੇਸ਼ਕ ਰਵੀ ਤਿਵਾੜੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਤਿਵਾੜੀ ਦੀ ਥਾਂ ਹੁਣ ਵਧੀਕ ਨਿਰਦੇਸ਼ਕ ਵਜੋਂ...
FEMA Case: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਵਧੀਕ ਨਿਰਦੇਸ਼ਕ ਰਵੀ ਤਿਵਾੜੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਤਿਵਾੜੀ ਦੀ ਥਾਂ ਹੁਣ ਵਧੀਕ ਨਿਰਦੇਸ਼ਕ ਵਜੋਂ ਦਿਨੇਸ਼ ਪਚੌਰੀ ਦੀ ਤਾਇਨਾਤੀ ਕੀਤੀ ਗਈ ਹੈ। ਉੱਚ ਅਧਿਕਾਰੀ ਇਸ ਨੂੰ ਰੁਟੀਨ ਦਾ ਤਬਾਦਲਾ ਦੱਸਿਆ ਹੈ ਪ੍ਰੰਤੂ ਕੈਪਟਨ ਪਰਿਵਾਰ ਦੀ ਤਲਬੀ ਮੌਕੇ ਇਹ ਤਬਾਦਲਾ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਿਰ ਕਰਦਾ ਹੈ।
ਕੈਪਟਨ ਅਮਰਿੰਦਰ ਦੇ ਪੁੱਤਰ ਰਣਇੰਦਰ ਸਿੰਘ ਨੂੰ ਪਹਿਲੀ ਵਾਰ ਜੁਲਾਈ 2016 ਵਿੱਚ ਈ ਡੀ ਵੱਲੋਂ ਤਲਬ ਕੀਤਾ ਗਿਆ ਸੀ। ਉਨ੍ਹਾਂ ਤੋਂ ਸਵਿਟਜ਼ਰਲੈਂਡ ਵਿੱਚ ਫੰਡਾਂ ਦੀ ਕਥਿਤ ਮੂਵਮੈਂਟ ਅਤੇ 'ਜੈਕਾਰੰਡਾ ਟ੍ਰਸਟ' (Jacaranda Trust) ਬਣਾਉਣ ਬਾਰੇ ਪੁੱਛਗਿੱਛ ਕੀਤੀ ਗਈ ਸੀ। ਉਹ ਦੁਬਾਰਾ ਨਵੰਬਰ 2020 ਵਿੱਚ ਈ ਡੀ ਸਾਹਮਣੇ ਪੇਸ਼ ਹੋਏ ਸਨ। ਉਨ੍ਹਾਂ ਦੇ ਖ਼ਿਲਾਫ਼ ਈ ਡੀ ਦੀ ਜਾਂਚ ਕਥਿਤ ਤੌਰ 'ਤੇ ਇਨਕਮ ਟੈਕਸ ਵਿਭਾਗ ਦੇ ਉਨ੍ਹਾਂ ਨਤੀਜਿਆਂ ਨਾਲ ਜੁੜੀ ਹੋਈ ਸੀ ਕਿ ਉਨ੍ਹਾਂ ਦੁਆਰਾ ਵਿਦੇਸ਼ਾਂ ਵਿੱਚ ਹਾਸਲ ਕੀਤੀਆਂ ਕੁਝ ਜਾਇਦਾਦਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।

