ਮੁਹਾਲੀ ਵਿੱਚ ਈ-ਪਾਸ ਬਿਨਾਂ ਦਾਖਲਾ ਬੰਦ, ਟ੍ਰਾਈਸਿਟੀ ਵਾਸੀਆਂ ਨੂੰ ਛੋਟ

ਮੁਹਾਲੀ ਵਿੱਚ ਈ-ਪਾਸ ਬਿਨਾਂ ਦਾਖਲਾ ਬੰਦ, ਟ੍ਰਾਈਸਿਟੀ ਵਾਸੀਆਂ ਨੂੰ ਛੋਟ

ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 7 ਜੁਲਾਈ

ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਟ੍ਰਾਈਸਿਟੀ ਵਾਸੀਆਂ ਨੂੰ ਛੱਡ ਕੇ ਈ-ਪਾਸ ਬਿਨਾਂ ਜ਼ਿਲ੍ਹੇ ਵਿੱਚ ਦਾਖਲੇ ’ਤੇ ਰੋਕ ਲਾ ਦਿੱਤੀ ਹੈ। ਜ਼ਿਲ੍ਹੇ ਵਿੱਚ ਸਭਨਾਂ 5 ਐਂਟਰੀ ਪੁਟਾਇੰਟਾਂ ’ਤੇ ਸਖ਼ਤ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਗਿਰੀਸ਼ ਦਾਇਲਾਨ ਨੇ ਕਿਹਾ ਕਿ ਇਹ ਹੁਕਮ ਟ੍ਰਾਈਸਿਟੀ ਵਿਚ ਰਹਿਣ ਵਾਲਿਆਂ ’ਤੇ ਲਾਗੂ ਨਹੀਂ ਹੋਵੇਗਾ। ਉਹ ਸਿਰਫ ਆਪਣੇ ਦਫ਼ਤਰੀ ਜਾਂ ਰਿਹਾਇਸ਼ੀ ਸ਼ਨਾਖਤੀ ਕਾਰਡ ਪੁਲੀਸ ਨੂੰ ਦਿਖਾ ਕੇ ਆ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਸਵਾਂ, ਝਰਮੜੀ, ਜ਼ੀਰਕਪੁਰ, ਬੋਹਰਾ ਖੇੜ੍ਹਾ ਮੋੜ ਅਤੇ ਨਾਗਲ ਮੋੜ ਐਂਟਰੀ ਪੁਆਇੰਟਾਂ ’ਤੇ ਚੈਕਿੰਗ ਪੁਆਇੰਟ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਕੋਵਾ ਐਪ ਰਾਹੀਂ ਸਿਰਫ ਈ- ਪਾਸ ਨੂੰ ਹੀ ਮਾਨਤਾ ਦਿੱਤੀ ਜਾਵੇਗੀ। ਸੂਬੇ ਵਿੱਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਦੀ ਪੂਰੀ ਜਾਣਕਾਰੀ ਰੱਖਣ ਲਈ ਹਰ ਇਨ੍ਹਾਂ ਐਂਟਰੀ ਪੁਆਇੰਟਾਂ ’ਤੇ ਇਕ ਡੇਟਾ ਐਂਟਰੀ ਆਪਰੇਟਰ ਤੇ ਇਕ ਮਾਹਿਰ ਤਾਇਨਾਤ ਕੀਤਾ ਜਾਵੇਗਾ ਜੋ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਵਿੱਚ ਮਦਦ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All