ਸਮਾਜਿਕ ਦੂਰੀ ਦੇ ਮੱਦੇਨਜ਼ਰ ਜ਼ਿਆਦਾਤਰ ਭੈਣਾਂ ਨੇ ਲਿਆ ਡਾਕ ਦਾ ਸਹਾਰਾ

ਸਮਾਜਿਕ ਦੂਰੀ ਦੇ ਮੱਦੇਨਜ਼ਰ ਜ਼ਿਆਦਾਤਰ ਭੈਣਾਂ ਨੇ ਲਿਆ ਡਾਕ ਦਾ ਸਹਾਰਾ

ਮੁਕੇਸ਼ ਕੁਮਾਰ

ਚੰਡੀਗੜ੍ਹ, 2 ਅਗਸਤ  

ਭੈਣ ਵਲੋਂ ਡਾਕ ਰਾਹੀਂ ਭੇਜੀ ਰੱਖੜੀ ਨੂੰ ਭਰਾ ਦੇ ਘਰ ਪੁੱਜਦਾ ਕਰਨ ਲਈ ਡਾਕ ਵਿਭਾਗ ਦੇ ਦਫਤਰ ਅੱਜ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹੇ ਰੱਖੇ ਗਏ ਅਤੇ ਕੱਲ੍ਹ ਸੋਮਵਾਰ ਨੂੰ ਰੱਖੜੀ ਦਾ ਤਿਊਹਾਰ ਹੋਣ ਕਰਕੇ ਡਾਕ ਕਰਮੀਆਂ ਨੇ ਅੱਜ ਵੀ ਡਾਕ ਵੰਡੀ। ਇਸ ਬਾਰੇ ਦੇਸ਼ ਭਰ ਵਿੱਚ ਡਾਕ ਵਿਭਾਗ ਨੂੰ ਅੱਜ ਆਪਣੇ ਦਫਤਰਾਂ ਵਿੱਚ ਰੱਖੜੀ ਦੀ ਡਾਕ ਦੀ ਡਿਲਿਵਰੀ ਲਈ ਕੰਮ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਕਰੋਨਾ ਦੇ ਬਾਵਜੂਦ ਹਰ ਭਰਾ ਦੇ ਗੁੱਟ ’ਤੇ ਉਸਦੀ ਭੈਣ ਵਲੋਂ ਭੇਜੀ ਰੱਖੜੀ ਬੰਨੀ ਜਾ ਸਕੇ, ਇਸ ਨੂੰ ਮੁੱਖ ਰੱਖਦੇ ਹੋਏ ਚੰਡੀਗੜ੍ਹ ਦੇ ਡਾਕ ਵਿਭਾਗ ਵੱਲੋਂ ਵੀ ਖਾਸ ਇੰਤਜ਼ਾਮ ਕੀਤੇ ਗਏ ਅਤੇ ਅੱਜ ਐਤਵਾਰ ਨੂੰ ਵੀ ਸ਼ਹਿਰ ਵਿੱਚ ਡਾਕ ਡਿਲਿਵਰੀ ਕਰਨ ਵਾਲੇ ਸਾਰੇ ਡਾਕਖਾਨੇ ਖੁੱਲ੍ਹੇ ਰਹੇ। ਚੰਡੀਗੜ੍ਹ ਡਾਕ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਵੱਖ ਵੱਖ ਸੂਬਿਆਂ ਤੇ ਹੋਰ ਸ਼ਹਿਰਾਂ ਤੋਂ ਚੰਡੀਗੜ੍ਹ ਪਹੁੰਚੀ ਡਾਕ ਛਾਂਟਣ ਦੇ ਨਾਲ ਨਾਲ ਡਾਕ ਵੰਡਣ ਦਾ ਕੰਮ ਕੀਤਾ। ਡਾਕ ਵਿਭਾਗ ਅਨੁਸਾਰ ਰੱਖੜੀ ਦੀ ਡਾਕ ਨੂੰ ਸੋਮਵਾਰ ਸਵੇਰ ਤੱਕ ਪੁੱਜਦੀ ਕਰਨ ਦਾ ਟੀਚਾ ਹੈ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਨੂੰ ਲੈ ਕੇ ਇਸ ਵਾਰ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਨਹੀਂ ਜਾ ਸਕੀਆਂ ਅਤੇ ਆਪਣੀਆਂ ਰੱਖੜੀਆਂ ਡਾਕ ਰਾਹੀਂ ਭੇਜੀਆਂ ਸਨ। ਇਹ ਰੱਖੜੀਆਂ ਤਿਉਹਾਰ ਮੁਤਾਬਕ ਸਮੇਂ ਸਿਰ ਸਬੰਧਤ ਪਤੇ ’ਤੇ ਪੁੱਜ ਸਕਣ, ਪਰ ਰੱਖੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਐਤਵਾਰ ਦੀ ਛੁੱਟੀ ਆ ਜਾਣ ’ਤੇ ਐਤਵਾਰ ਨੂੰ ਡਾਕਖਾਨੇ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਸ਼ਹਿਰ ਵਿੱਚ ਡਾਕ ਰਾਹੀਂ ਰੱਖੜੀ ਭੇਜਣ ਲਈ ਡਾਕ ਵਿਭਾਗ ਵੱਲੋਂ ਸਪੈਸ਼ਲ ਬਾਕਸ ਲਗਾਏ ਗਏ ਸਨ, ਜਿਸ ਵਿੱਚ ਰੱਖੜੀ ਪਾਉਣ ਤੋਂ ਬਾਅਦ ਉਸੇ ਦਿਨ ਰੱਖੜੀ ਸਬੰਧਤ ਡਾਕਖਾਨੇ ਲਈ ਭੇਜੀ ਗਈ।  ਇਸ ਤੋਂ ਇਲਾਵਾ ਜੋ ਰੱਖੜੀਆਂ ਦੂਜੇ ਸ਼ਹਿਰਾਂ ਤੋਂ ਚੰਡੀਗੜ੍ਹ ਸ਼ਹਿਰ ਵਿੱਚ ਆਈਆਂ ਸਨ, ਉਨ੍ਹਾਂ ਦੇ ਪਤੇ ਅਨੁਸਾਰ ਰੋਜ਼ਾਨਾ ਛਾਂਟੀ ਕਰਕੇ ਸ਼ਾਮ ਪੰਜ ਵਜੇ ਤੋਂ ਬਾਅਦ ਵੀ ਵੰਡਣ ਦਾ ਵੀ ਕੰਮ ਕੀਤਾ ਗਿਆ।

ਊੱਤੋਂ ਮਿਲੇ ਨਿਰਦੇਸ਼: ਪੋਸਟ ਮਾਸਟਰ

ਚੰਡੀਗੜ੍ਹ ਦੇ ਸੈਕਟਰ 17 ਸਥਿਤ ਜਨਰਲ ਪੋਸਟ ਆਫਿਸ ਦੇ ਪੋਸਟ ਮਾਸਟਰ ਮੋਹਨ ਲਾਲ ਸ਼ਰਮਾ ਨੇ ਦੱਸਿਆ ਕਿ ਰੱਖੜੀ ਦੀ ਡਾਕ ਦੀ ਡਿਲਿਵਰੀ ਨੂੰ ਲੈ ਕੇ ਅੱਜ ਪੂਰੇ ਦੇਸ਼ ਵਿੱਚ ਐਤਵਾਰ ਨੂੰ ਡਾਕ ਵੰਡਣ ਦੇ ਨਿਰਦੇਸ਼ ਜਾਰੀ ਹੋਏ ਸਨ।  ਇਨ੍ਹਾਂ ਨਿਰਦੇਸ਼ਾਂ ਅਨੁਸਾਰ ਐਤਵਾਰ ਨੂੰ ਵੀ ਸ਼ਹਿਰ ਦੇ ਡਿਲੀਵਰੀ  ਵਾਲੇ ਡਾਕਖਾਨਿਆਂ ਵਿੱਚ ਡਾਕ ਵੰਡਣ ਦਾ ਕੰਮ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਇਆ ਹੈ ਅਤੇ ਦੇਰ ਸ਼ਾਮ ਤੱਕ ਜਾਰੀ ਰਿਹਾ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਦੇ ਸਾਰੇ ਡਿਲਿਵਰੀ ਵਾਲੇ ਡਾਕ ਖਾਨਿਆਂ ਦੀ ਕੋਸ਼ਿਸ਼ ਰਹੀ ਕਿ ਡਾਕ ਰਾਹੀਂ ਭੇਜੀ ਰੱਖੜੀ ਦੇ ਨਾਲ ਜੋ ਕੁਝ ਹੋਰ ਵੀ ਭੇਜਿਆ ਗਿਆ ਹੈ, ਉਨ੍ਹਾਂ ਨੂੰ ਸਮੇਂ ਸਿਰ ਪੁੱਜਦਾ ਕੀਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ

ਸ਼ਹਿਰ

View All