DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Drowning Incident: ਘੱਗਰ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ

ਇੱਥੋਂ ਦੇ ਪਿੰਡ ਭਾਂਖਰਪੁਰ ਵਿੱਚੋਂ ਲੰਘਦੇ ਘੱਗਰ ਵਿੱਚ ਡੁੱਬੇ ਦੋ ਜਣਿਆਂ ਦੇ ਮਾਮਲੇ ਵਿੱਚ ਐੱਨ ਡੀ ਆਰ ਐੱਫ ਦੀਆਂ ਟੀਮਾਂ ਨੇ ਇੱਕ ਦੀ ਲਾਸ਼ ਲੱਭ ਲਈ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਵਜੋਂ ਹੋਈ ਹੈ। ਇਕੱਤਰ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ...

  • fb
  • twitter
  • whatsapp
  • whatsapp
featured-img featured-img
ਘੱਗਰ ਵਿੱਚ ਡੁੱਬੇ ਨੌਜਵਾਨਾਂਂ ਦੀ ਭਾਲ ਕਰਦੀਆਂ ਹੋਈਆਂ ਐੱਨ ਡੀ ਆਰ ਐੱਫ ਦੀਆਂ ਟੀਮਾਂ। -ਫੋਟੋ: ਰੂਬਲ
Advertisement

ਇੱਥੋਂ ਦੇ ਪਿੰਡ ਭਾਂਖਰਪੁਰ ਵਿੱਚੋਂ ਲੰਘਦੇ ਘੱਗਰ ਵਿੱਚ ਡੁੱਬੇ ਦੋ ਜਣਿਆਂ ਦੇ ਮਾਮਲੇ ਵਿੱਚ ਐੱਨ ਡੀ ਆਰ ਐੱਫ ਦੀਆਂ ਟੀਮਾਂ ਨੇ ਇੱਕ ਦੀ ਲਾਸ਼ ਲੱਭ ਲਈ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਵਜੋਂ ਹੋਈ ਹੈ।

ਇਕੱਤਰ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਮਨੀਮਾਜਰਾ ਤੋਂ ਤਿੰਨ ਜਣੇ ਚੰਦਾ, ਦਰਸ਼ਨ ਅਤੇ ਸੁਰਿੰਦਰ ਮੱਛੀਆਂ ਫੜਨ ਲਈ ਪਿੰਡ ਭਾਂਖਰਪੁਰ ਘੱਗਰ ਨਦੀ ਵਿੱਚ ਆਏ ਸਨ। ਇਸ ਦੌਰਾਨ ਅਚਾਨਕ ਘੱਗਰ ਨਦੀ ਵਿੱਚ ਪਾਣੀ ਦੀ ਵਹਾਅ ਤੇਜ਼ ਹੋ ਗਿਆ। ਇਸ ਦੌਰਾਨ ਇਕ ਵਿਅਕਤੀ ਦਾ ਪੈਰ ਤਿਲਕ ਗਿਆ ਜਿਸ ਨੂੰ ਦੋਵੇਂ ਜਣਿਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਦਰਸ਼ਨ ਅਤੇ ਸੁਰਿੰਦਰ ਪਾਣੀ ਵਿੱਚ ਰੁੜ ਗਏ ਜਦੋਂਕਿ ਚੰਦਾ ਨਦੀ ਵਿਚਾਲੇ ਖੜ੍ਹੀਆਂ ਝਾੜੀਆਂ ਨੂੰ ਫੜ ਕੇ ਬਚ ਗਿਆ। ਪ੍ਰਸ਼ਾਸ਼ਨ ਨੂੰ ਸੂਚਨਾ ਮਿਲਣ ਮਗਰੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੋਈ ਵੀ ਗੋਤਾਖੋਰ ਪਾਣੀ ਵਿੱਚ ਉੱਤਰ ਲਈ ਤਿਆਰ ਨਾ ਹੋਇਆ। ਇਸ ਨੂੰ ਦੇਖਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿੰਨ ਐੱਨ ਡੀ ਆਰ ਐੱਫ ਦੀਆਂ ਟੀਮਾਂ ਨੂੰ ਬੁਲਾਇਆ। ਐੱਨ ਡੀ ਆਰ ਐੱਫ ਦੀ ਤਿੰਨ ਟੀਮਾਂ ਦੇ 24 ਜਣਿਆਂ ਨੇ ਅੱਜ ਭਾਲ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਡੁੱਬਣ ਵਾਲੀ ਥਾਂ ਤੋਂ ਇੱਕ ਕਿੱਲੋਮੀਟਰ ਦੀ ਦੂਰੀ ’ਤੇ ਦਰਸ਼ਨ ਦੀ ਲਾਸ਼ ਮਿਲ ਗਈ ਜਦੋਂਕਿ ਸੁਰਿੰਦਰ ਦੀ ਸ਼ਾਮ ਤੱਕ ਭਾਲ ਕੀਤੀ ਗਈ ਪਰ ਟੀਮ ਨੂੰ ਕੋਈ ਸੁਰਾਗ ਨਹੀਂ ਮਿਲਿਆ। ਦੇਰ ਸ਼ਾਮ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਘਟਣ ਮਗਰੋਂ ਐੱਨ ਡੀ ਆਰ ਐੱਫ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਿਸ਼ਤੀ ਨੂੰ ਪਾਣੀ ਵਿੱਚ ਚੱਲਣ ਲਈ ਘੱਟ ਤੋਂ ਘੱਟ ਤਿੰਨ ਫੁੱਟ ਪਾਣੀ ਚਾਹੀਦਾ ਹੁੰਦਾ ਹੈ ਪਰ ਹੁਣ ਘੱਗਰ ਵਿੱਚ ਸਿਰਫ਼ ਅੱਧਾ ਫੁੱਟ ਪਾਣੀ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਦੂਜੇ ਦੀ ਭਾਲ ਗੋਤਾਖੋਰਾਂ ਵੱਲੋਂ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਕਿ ਦੂਜਾ ਵਿਅਕਤੀ ਮਿੱਟੀ ਵਿੱਚ ਦੱਬ ਗਿਆ ਹੋਏ ਜਿਸ ਕਾਰਨ ਮਿਲ ਨਹੀਂ ਰਿਹਾ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
×