DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Drainage Cleaning: ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਖ਼ਫ਼ਾ

ਇੱਥੋਂ ਲੰਘਣ ਵਾਲੇ ਤਿੰਨ ਵੱਡੇ ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਫ਼ਿਕਰਮੰਦ ਹਨ। ਇਨ੍ਹਾਂ ਨਾਲਿਆਂ ਵਿੱਚ ਗਾਦ, ਬੂਟੀ ਅਤੇ ਝਾੜੀਆਂ ਜਮ੍ਹਾਂ ਹਨ। ਇਸ ਕਾਰਨ ਬਰਸਾਤ ਦੇ ਮੌਸਮ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਖੇਤਾਂ ਅਤੇ ਬਸਤੀਆਂ ਵਿੱਚ...

  • fb
  • twitter
  • whatsapp
  • whatsapp
featured-img featured-img
ਬਰਸਾਤੀ ਨਾਲੇ ਵਿੱਚ ਉੱਗੀ ਹੋਈ ਬੂਟੀ।
Advertisement

ਇੱਥੋਂ ਲੰਘਣ ਵਾਲੇ ਤਿੰਨ ਵੱਡੇ ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਫ਼ਿਕਰਮੰਦ ਹਨ। ਇਨ੍ਹਾਂ ਨਾਲਿਆਂ ਵਿੱਚ ਗਾਦ, ਬੂਟੀ ਅਤੇ ਝਾੜੀਆਂ ਜਮ੍ਹਾਂ ਹਨ। ਇਸ ਕਾਰਨ ਬਰਸਾਤ ਦੇ ਮੌਸਮ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਖੇਤਾਂ ਅਤੇ ਬਸਤੀਆਂ ਵਿੱਚ ਪਾਣੀ ਭਰਨ ਦਾ ਖ਼ਤਰਾ ਵਧ ਗਿਆ ਹੈ।

ਪਿੰਡ ਬੀੜ ਭਮਾਂਰਸੀ ਅਤੇ ਘੁੱਲੂ ਮਾਜਰਾ ਦੇ ਨੇੜੇ ਸਥਿਤ ਬਰਸਾਤੀ ਨਾਲਿਆਂ ਬੂਟੀ ਅਤੇ ਗਾਦ ਭਾਰੀ ਹੋਈ ਹੈ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇ ਸਫ਼ਾਈ ਦਾ ਕਾਰਜ ਨਾ ਕੀਤਾ ਗਿਆ ਤਾਂ ਬਾਰਸ਼ ਨਾਲ ਖੇਤਾਂ ਅਤੇ ਰਿਹਾਇਸ਼ੀ ਖੇਤਰ ਵਿੱਚ ਨੁਕਸਾਨ ਹੋ ਸਕਦਾ ਹੈ। ਪਿਛਲੇ ਸਾਲਾਂ ਵਿੱਚ ਵੀ ਫ਼ਸਲਾਂ ਦਾ ਨੁਕਸਾਨ ਹੋਇਆ ਸੀ। ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਦੀ ਸਫ਼ਾਈ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ।

Advertisement

ਇਸ ਸਬੰਧੀ ਐੱਸ ਡੀ ਐੱਮ ਦਫ਼ਤਰ ਨਾਲ ਸੰਪਰਕ ਕੀਤਾ ਤਾਂ ਦੱਸਿਆ ਗਿਆ ਕਿ ਸਬੰਧਤ ਵਿਭਾਗ ਨੂੰ ਇਸ ਸਬੰਧੀ ਹਦਾਇਤ ਕੀਤੀ ਗਈ ਹੈ।

Advertisement

ਡਰੇਨੇਜ ਵਿਭਾਗ ਦੇ ਐੱਸ ਡੀ ਓ ਹਰਦੀਪ ਸਿੰਘ ਨਾਲ ਫੋਨ ’ਤੇ ਸੰਪਕਰ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਵਿੱਚ ਹਨ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ।

Advertisement
×