Dr. Shikha Bahri ਦੀ ਹੈਲਨਵੁੱਡ ਮੈਂਟਰਸ਼ਿਪ ਪ੍ਰੋਗਰਾਮ ਲਈ ਚੋਣ
ਮਰੀਕਾ ਦੇ ਸਾਂ ਡਿਆਗੋ (ਕੈਲੀਫੋਰਨੀਆ) ਵਿੱਚ ਹੋਵੇਗਾ ਸਮਾਗਮ
Advertisement
ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਸੈਕਟਰ 36-ਬੀ ਦੀ ਅਸਿਸਟੈਂਟ ਪ੍ਰੋਫੈਸਰ ਡਾ. ਸ਼ਿਖਾ ਬਾਹਰੀ ਦੀ ਚੋਣ ਅਮਰੀਕਾ ਦੇ ਸਾਂ ਡਿਆਗੋ (ਕੈਲੀਫੋਰਨੀਆ) ਵਿੱਚ ਹੋਣ ਵਾਲੇ ਵੱਕਾਰੀ ਹੈਲਨਵੁੱਡ ਮੈਂਟਰਸ਼ਿਪ ਪ੍ਰੋਗਰਾਮ 2026 ਲਈ ਹੋਈ ਹੈ।
ਇਹ ਫੈਲੋਸ਼ਿਪ ਡਾ. ਬਾਹਰੀ ਨੂੰ ਜੀਵ-ਜੰਤੂਆਂ ਦੀ ਭਲਾਈ ਲਈ ਕੀਤੇ ਗਏ ਉਨ੍ਹਾਂ ਦੇ ਕੰਮਾਂ ਬਦਲੇ ਦਿੱਤੀ ਗਈ ਹੈ। ਉਹ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਅਤੇ ਜਾਗਰੂਕਤਾ ਰਾਹੀਂ ਜਾਨਵਰਾਂ ਦੀ ਬਿਹਤਰੀ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਸਥਾਨਕ ਅਤੇ ਰਾਸ਼ਟਰੀ ਪੱਧਰ ’ਤੇ ਸਰਗਰਮ ਹਨ।
Advertisement
ਇਸ ਮੈਂਟਰਸ਼ਿਪ ਪ੍ਰੋਗਰਾਮ ਰਾਹੀਂ ਡਾ. ਬਾਹਰੀ ਨੂੰ ਦੁਨੀਆ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਜੀਵ-ਜੰਤੂ ਮਾਹਿਰਾਂ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲੇਗਾ। ਉਹ ਉੱਥੇ ਹੋਣ ਵਾਲੀਆਂ ਵਿਸ਼ੇਸ਼ ਵਰਕਸ਼ਾਪਾਂ ਵਿੱਚ ਹਿੱਸਾ ਲੈਣਗੇ ਅਤੇ ਮਨੁੱਖੀ ਸਿੱਖਿਆ ਅਤੇ ਵਿਕਾਸ ਦੇ ਖੇਤਰ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਨਗੇ।
Advertisement
Advertisement
×

