ਕੁੱਟਮਾਰ ਸੰਬਧੀ ਦਰਜਨ ਵਿਅਕਤੀਆਂ ’ਤੇ ਕੇਸ

ਕੁੱਟਮਾਰ ਸੰਬਧੀ ਦਰਜਨ ਵਿਅਕਤੀਆਂ ’ਤੇ ਕੇਸ

ਖਰੜ: ਖਰੜ ਸਦਰ ਪੁਲੀਸ ਨੇ ਸਥਾਨਕ ਵਾਸੀ ਸਿਦਰ ਸਿੰਘ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਭੁਪਿੰਦਰ ਸਿੰਘ, ਗੋਲਾ ਸਿੰਘ, ਗੁਰਪ੍ਰੀਤ ਸਿੰਘ, ਸ਼ਾਮ ਸਿੰਘ, ਦਲਜੀਤ ਸਿੰਘ, ਮਨਿੰਦਰ ਸਿੰਘ, ਸੁੱਖਾ, ਇੱਕ ਔਰਤ ਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਦਰ ਨੇ ਦੱਸਿਆ ਕਿ ਉਸ ਦਾ ਭਤੀਜਾ ਬੀਤੇ ਦਿਨ ਉਸ ਨੂੰ ਪਿੰਡ ਵਿਚ ਰੋਟੀ ਦੇਣ ਆਇਆ ਸੀ ਤੇ ਉਸ ਦੀ ਗੱਡੀ ਕਿਸੇ ਮੋਟਰਸਾਈਕਲ ਨਾਲ ਲੱਗ ਗਈ, ਜਿਸ ਮਗਰੋਂ ਦੋਵੇਂ ਧਿਰਾਂ ’ਚ ਝਗੜਾ ਹੋ ਗਿਆ। ਉਸ ਨੇ ਮੌਕੇ ’ਤੇ ਪੁੱਜ ਕੇ ਗੱਲ ਠੱਪ ਕਰਵਾਈ। ਕੁਝ ਦੇਰ ਮਗਰੋਂ ਉਕਤ ਮੁਲਜ਼ਮਾਂ ਨੇ ਉਸ ਦੇ ਘਰ ਆ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਮਕਾਨ ਦੇ ਸ਼ੀਸ਼ੇ ਵੀ ਤੋੜ ਦਿੱਤੇ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All