DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mera Ghar-Mere Naam ਤਹਿਤ ਦਸਤਾਵੇਜ਼ ਸੌਂਪੇ

ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਮਿੰਡੇਮਾਜਰਾ ਵਿੱਚ 76 ਪਰਿਵਾਰਾਂ ਨੂੰ ਮੇਰਾ ਘਰ-ਮੇਰੇ ਨਾਮ ਯੋਜਨਾ ਤ‌ਹਿਤ ਜਾਇਦਾਦ ਦੇ ਦਸਤਾਵੇਜ਼ ਤਕਸੀਮ ਕੀਤੇ। ਇਸ ਮੌਕੇ ਬੋਲਦਿਆਂ ਵਿਧਾਇਕ ਨੇ ਦੱਸਿਆ ਕਿ ਮੁਹਾਲੀ ਹਲਕੇ ਵਿਚ ਹੁਣ ਤੱਕ 15 ਪਿੰਡਾਂ ਦੇ ਵਿੱਚ...

  • fb
  • twitter
  • whatsapp
  • whatsapp
featured-img featured-img
ਵਿਧਾਇਕ ਕੁਲਵੰਤ ਸਿੰਘ ‘ਮੇਰਾ ਘਰ-ਮੇਰੇ ਨਾਮ’ ਯੋਜਨਾ ਤਹਿਤ ਪਿੰਡ ਮਿੰਡੇਮਾਜਰਾ ਵਿੱਚ ਜਾਇਦਾਦ ਦੇ ਦਸਤਾਵੇਜ਼ ਵੰਡਦੇ ਹੋਏ।
Advertisement

ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਮਿੰਡੇਮਾਜਰਾ ਵਿੱਚ 76 ਪਰਿਵਾਰਾਂ ਨੂੰ ਮੇਰਾ ਘਰ-ਮੇਰੇ ਨਾਮ ਯੋਜਨਾ ਤ‌ਹਿਤ ਜਾਇਦਾਦ ਦੇ ਦਸਤਾਵੇਜ਼ ਤਕਸੀਮ ਕੀਤੇ। ਇਸ ਮੌਕੇ ਬੋਲਦਿਆਂ ਵਿਧਾਇਕ ਨੇ ਦੱਸਿਆ ਕਿ ਮੁਹਾਲੀ ਹਲਕੇ ਵਿਚ ਹੁਣ ਤੱਕ 15 ਪਿੰਡਾਂ ਦੇ ਵਿੱਚ ਅਜਿਹੇ ਦਸਤਾਵੇਜ਼ ਵੰਡੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਦੇ ਨਾਲ ਹੁਣ ਆਪਸੀ ਲੜਾਈ-ਝਗੜੇ ਵੀ ਖ਼ਤਮ ਹੋ ਜਾਣਗੇ, ਕਿਉਂਕਿ ਹੁਣ ਕੋਈ ਵੀ ਕਿਸੇ ਦੇ ਮਕਾਨ ’ਤੇ ਨਾਜਾਇਜ਼ ਕਬਜ਼ਾ ਨਹੀਂ ਕਰ ਸਕੇਗਾ ਅਤੇ ਜੇ ਕੋਈ ਵੀ ਕਿਸੇ ਦੇ ਮਕਾਨ ਨੂੰ ਦੱਬਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਕਾਨੂੰਨੀ ਤੌਰ ’ਤੇ ਸਜ਼ਾ ਭੁਗਤਣੀ ਪਵੇਗੀ। ਆਪਣੀਆਂ ਜਾਇਦਾਦਾਂ ਦੀ ਕਾਗਜ਼ਾਂ ਅਤੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਮਲਕੀਅਤ ਦਰਜ ਹੋਣ ਨਾਲ ਮਾਲਕਾਂ ਨੂੰ ਬੈਂਕਾਂ ਤੋਂ ਕਰਜ਼ਾ ਲੈਣਾ ਵੀ ਸੌਖਾ ਹੋ ਜਾਵੇਗਾ।

Advertisement

ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੀ ਲੋਕ ਹਿਤੈਸ਼ੀ ਸਕੀਮਾਂ ਵੀ ਗਿਣਾਈਆਂ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਲਾਭ ਲੈਣ ਲਈ ਪ੍ਰੇਰਿਆ। ਉਨ੍ਹਾਂ ਪਿੰਡ ਵਾਸੀਆਂ ਦੀ ਮੰਗ ਤੇ ਮਿੰਡੇਮਾਜਰਾ ਵਿੱਚ ਵੀ ਖੇਡ ਗਰਾਊਂਡ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ਸਰਪੰਚ ਮਲਕੀਤ ਕੌਰ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ ਪੰਚ, ਸਤਨਾਮ ਸਿੰਘ ਸਰਪੰਚ ਗੀਗੇਮਾਜਰਾ, ਕੁਲਦੀਪ ਸਿੰਘ ਸਮਾਣਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਅਕਬਿੰਦਰ ਸਿੰਘ ਗੋਸਲ, ਅਮਰਜੀਤ ਸਿੰਘ ਸਿੰਧੂ, ਜਗਤਾਰ ਸਿੰਘ ਗੁਡਾਣਾ ਵੀ ਹਾਜ਼ਰ ਸਨ।

Advertisement

Advertisement
×