DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿਲ੍ਹਾ ਪੁਲੀਸ ਵੱਲੋਂ ਜ਼ਬਤ ਵਾਹਨਾਂ ਦੀ ਨਿਲਾਮੀ

ਅੱਠ ਪੁਲੀਸ ਥਾਣਿਆਂ ’ਚ ਖਡ਼੍ਹੇ 351 ਜ਼ਬਤ ਵਾਹਨਾਂ ਤੋਂ 36.58 ਲੱਖ ਰੁਪਏ ਦਾ ਮਾਲੀਆ ਕਮਾਇਆ

  • fb
  • twitter
  • whatsapp
  • whatsapp
Advertisement
ਜ਼ਿਲ੍ਹਾ ਪੁਲੀਸ ਵੱਲੋਂ ਵੱਖ-ਵੱਖ ਕੇਸਾਂ ਅਧੀਨ ਜ਼ਬਤ ਕੀਤੇ ਵਾਹਨਾਂ ਦੀ ਸਫ਼ਲਤਾਪੂਰਵਕ ਨਿਲਾਮੀ ਕਰਕੇ 36.58 ਲੱਖ ਰੁਪਏ ਦੀ ਮਾਲੀਆ ਵਸੂਲੀ ਕੀਤੀ ਗਈ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਵੱਲੋਂ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 28, 29 ਅਤੇ 30 ਜਨਵਰੀ ਨੂੰ ਜ਼ਿਲ੍ਹੇ ਦੇ ਅੱਠ ਪੁਲੀਸ ਥਾਣਿਆਂ ਵਿੱਚ ਨਿਲਾਮੀ ਕਰਵਾਈ ਗਈ, ਜਿਨ੍ਹਾਂ ਦੌਰਾਨ ਕੁੱਲ 351 ਜ਼ਬਤ ਵਾਹਨਾਂ ਦੀ ਨਿਲਾਮੀ ਕੀਤੀ ਗਈ।

Advertisement

ਐੱਸ ਐੱਸ ਪੀ ਨੇ ਦੱਸਿਆ ਕਿ ਡੀ ਜੀ ਪੀ ਵੱਲੋਂ ਜਾਰੀ ਸਟੈਂਡਿੰਗ ਆਰਡਰਾਂ ਦੀ ਪਾਲਣਾ ਕਰਦਿਆਂ ਹਾਦਸਾ ਕੇਸਾਂ ਅਤੇ ਹੋਰ ਮਾਮਲਿਆਂ ਨਾਲ ਸਬੰਧਿਤ ਵਾਹਨਾਂ, ਜੋ ਲੰਮੇ ਸਮੇਂ ਤੋਂ ਪੁਲੀਸ ਥਾਣਿਆਂ ਵਿੱਚ ਖੜੇ ਸਨ ਦੇ ਸਮੇਂ-ਸਿਰ ਨਿਬੇੜੇ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

Advertisement

ਉਨ੍ਹਾਂ ਦੱਸਿਆ ਕਿ ਇਹ ਨਿਲਾਮੀ ਮੁਹਿੰਮ ਐੱਸ ਪੀ ਟਰੈਫ਼ਿਕ ਨਵਨੀਤ ਸਿੰਘ ਮਾਹਲ ਅਤੇ ਐੱਸ ਪੀ ਜਾਂਚ ਸੌਰਵ ਜਿੰਦਲ, ਐੱਸ ਪੀ ਦੀ ਦੇਖ-ਰੇਖ ਹੇਠ ਸਰਕਾਰੀ ਨਿਯਮਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਚਲਾਈ ਗਈ।

ਸ੍ਰੀ ਹਾਂਸ ਨੇ ਦੱਸਿਆ ਕਿ ਨਿਲਾਮੀ ਵਿੱਚ ਪੁਲੀਸ ਥਾਣਾ ਨਯਾ ਗਾਉਂ ਤੋਂ 23, ਮੁਲਾਂਪੁਰ ਗਰੀਬਦਾਸ ਤੋਂ 51, ਮਾਜਰੀ ਤੋਂ 20, ਫੇਜ਼-1 ਤੋਂ 29, ਸਿਟੀ ਕੁਰਾਲੀ ਤੋਂ 24, ਢਕੋਲੀ ਤੋਂ 90, ਡੇਰਾਬੱਸੀ ਤੋਂ 88 ਅਤੇ ਲਾਲੜੂ ਪੁਲੀਸ ਥਾਣੇ ਤੋਂ 26 ਵਾਹਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਨਾ ਕੇਵਲ ਸਰਕਾਰੀ ਆਮਦਨ ਵਿੱਚ ਵਾਧਾ ਹੁੰਦਾ ਹੈ, ਸਗੋਂ ਪੁਲੀਸ ਥਾਣਿਆਂ ਵਿੱਚ ਵਾਧੂ ਦੇ ਮਾਲ-ਅਸਬਾਬ ਦੀ ਭੀੜ ਘਟਦੀ ਹੈ ਅਤੇ ਕੇਸ ਪ੍ਰਾਪਰਟੀ ਦਾ ਕਾਨੂੰਨੀ ਪ੍ਰਾਵਧਾਨਾਂ ਅਨੁਸਾਰ ਸੁਚੱਜਾ ਨਿਬੇੜਾ ਯਕੀਨੀ ਬਣਾਇਆ ਜਾਂਦਾ ਹੈ।

Advertisement
×