ਨੀਲੇ ਕਾਰਡਧਾਰਕਾਂ ਨੂੰ ਗਲੀ-ਸੜੀ ਕਣਕ ਵੰਡੀ

ਨੀਲੇ ਕਾਰਡਧਾਰਕਾਂ ਨੂੰ ਗਲੀ-ਸੜੀ ਕਣਕ ਵੰਡੀ

ਵੰਡੀ ਹੋਈ ਕਣਕ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ।

ਕਰਮਜੀਤ ਸਿੰਘ ਚਿੱਲਾ

ਬਨੂੜ, 4 ਮਾਰਚ

ਦੋ ਮਹੀਨੇ ਪਹਿਲਾਂ ਇੱਥੋਂ ਦੇ ਵਾਰਡ ਨੰਬਰ ਦੋ ਦੇ ਬਸੀਈਸੇ ਖਾਂ ਵਿੱਚ ਨੀਲੇ ਕਾਰਡ ਹੋਲਡਰਾਂ ਨੂੰ ਸੁਸਰੀ ਖਾਧੇ ਛੋਲੇ ਅਤੇ ਕਣਕ ਵੰਡਣ ਦੇ ਮਾਮਲੇ ਮਗਰੋਂ ਹੁਣ ਵਾਰਡ ਨੰਬਰ ਤੇਰਾਂ ਵਿੱਚ ਸੁਸਰੀ ਵਾਲੀ ਗਲੀ-ਸੜੀ ਕਣਕ ਵੰਡੀ ਗਈ। ਖਰਾਬ ਕਣਕ ਵੰਡਣ ਸਬੰਧੀ ਕਾਰਡਧਾਰਕਾਂ ਵੱਲੋਂ ਰੌਲਾ ਪਾਉਣ ਮਗਰੋਂ ਵਿਭਾਗ ਨੇ ਅਨਾਊਂਸਮੈਂਟ ਕਰਾ ਕੇ ਕਾਰਡ ਹੋਲਡਰਾਂ ਕੋਲੋਂ ਸਾਰੀ ਕਣਕ ਵਾਪਸ ਮੰਗਾ ਲਈ ਹੈ।

ਆਮ ਆਦਮੀ ਪਾਰਟੀ ਦੇ ਰਾਜਪੁਰਾ ਬਲਾਕ ਦੇ ਪ੍ਰਧਾਨ ਸਿਕੰਦਰ ਸਿੰਘ ਅਤੇ ਸਥਾਨਕ ਪ੍ਰਧਾਨ ਡਾ. ਰਾਜਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਡਿੱਪੂ ਹੋਲਡਰ ਕੋਲ ਮੌਕੇ ’ਤੇ ਜਾ ਕੇ ਆਏ ਹਨ ਤੇ ਲੋਕਾਂ ਨੂੰ ਜਿਹੜੀ ਕਣਕ ਵੰਡੀ ਗਈ, ਉਹ ਪਸ਼ੂਆਂ ਦੇ ਖਾਣ ਦੇ ਯੋਗ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰ ਲੋਕਾਂ ਨੂੰ ਇਹ ਕਹਿ ਕੇ ਕਣਕ ਦੇ ਦਿੰਦੇ ਹਨ ਕਿ ਪਿੱਛੋਂ ਹੀ ਅਜਿਹੀ ਕਣਕ ਆ ਰਹੀ ਹੈ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਖਪਤਕਾਰਾਂ ਨੂੰ ਖਾਣਯੋਗ ਕਣਕ ਮੁਹੱਈਆ ਕਰਾਉਣ ਦੀ ਮੰਗ ਕਰਦਿਆਂ ਗਲੀ ਹੋਈ ਸੁਸਰੀ ਤੇ ਕੀੜਿਆਂ ਖਾਧੀ ਕਣਕ ਭੇਜਣ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਮਸਲਾ ਹੱਲ ਹੋ ਗਿਆ ਹੈ: ਇੰਸਪੈਕਟਰ

ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਦੱਸਿਆ ਕਿ ਸਾਰੀ ਕਣਕ ਖਰਾਬ ਨਹੀਂ ਸੀ। ਥੋੜ੍ਹੀ ਜਿਹੀ ਕਣਕ ਹੀ ਨੁਕਸਦਾਰ ਸੀ ਜਿਸ ਦਾ ਪਤਾ ਚੱਲਦਿਆਂ ਹੀ ਕਣਕ ਦੀ ਵੰਡ ਰੋਕ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਰਡ ਧਾਰਕਾਂ ਕੋਲ ਖਰਾਬ ਕਣਕ ਗਈ ਸੀ, ਉਹ ਵਾਪਸ ਲੈ ਕੇ ਸਾਫ਼ ਕਣਕ ਦੇ ਦਿੱਤੀ ਗਈ ਹੈ ਤੇ ਮਾਮਲਾ ਹੱਲ ਹੋ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All