DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਮਗੜ੍ਹੀਆ ਭਾਈਚਾਰੇ ਨਾਲ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ

ਰਾਮਗੜ੍ਹੀਆ ਭਾਈਚਾਰੇ ਦੀ ਸਿਆਣਪ, ਸਮਰਪਣ ਅਤੇ ਭਾਈਚਾਰਕ ਸਾਂਝ ਦੇ ਜਜ਼ਬੇ ਨੂੰ ਸਲਾਮ: ਸਿੱਧੂ
  • fb
  • twitter
  • whatsapp
  • whatsapp
featured-img featured-img
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਹਾਲੀ ਵਿੱਚ ਰਾਮਗੜ੍ਹੀਆ ਭਾਈਚਾਰੇ ਦੇ ਆਗੂਆਂ ਨਾਲ।
Advertisement
ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ (ਮੁਹਾਲੀ), 27 ਅਪਰੈਲ

Advertisement

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਮੁਹਾਲੀ ਸਥਿਤ ਗ੍ਰਹਿ ਵਿਖੇ ਹਲਕੇ ਦੇ ਰਾਮਗੜ੍ਹੀਆ ਭਾਈਚਾਰੇ ਨਾਲ ਮੀਟਿੰਗ ਕੀਤੀ ਅਤੇ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।

ਉਨ੍ਹਾਂ ਰਾਮਗੜ੍ਹੀਆ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਭਲਾਈ ਅਤੇ ਭਾਈਚਾਰੇ ਦੀ ਤਰੱਕੀ ਲਈ ਇੱਕਜੁਟ ਹੋ ਕੇ ਕੰਮ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਹਮੇਸ਼ਾ ਤੋਂ ਹੀ ਮਿਹਨਤ, ਸਿਆਣਪ ਅਤੇ ਇਮਾਨਦਾਰੀ ਲਈ ਜਾਣਿਆ ਜਾਂਦਾ ਹੈ। ਸਿੱਧੂ ਨੇ 2027 ਵਿੱਚ ਆਉਣ ਵਾਲੀਆਂ ਚੋਣਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕ ‘ਆਪ’ ਸਰਕਾਰ ਤੋਂ ਦੁਖੀ ਆ ਚੁੱਕੇ ਹਨ ਅਤੇ ਪੰਜਾਬ ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ।

ਉਨ੍ਹਾਂ ਰਾਮਗੜ੍ਹੀਆ ਭਾਈਚਾਰੇ ਨੂੰ ਕਾਂਗਰਸ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਨਿਰਮਲ ਸਿੰਘ ਸੱਭਰਵਾਲ,ਇੰਦਰਜੀਤ ਸਿੰਘ ਖੋਖਰ, ਬਿਕਰਮਜੀਤ ਸਿੰਘ ਹੂੰਝਣ, ਦੀਦਾਰ ਸਿੰਘ ਕਲਸੀ, ਬਾਲਾ ਸਿੰਘ ਰਾਗੋ, ਬਾਵਾ ਸਿੰਘ ਸੱਭਰਵਾਲ, ਰਜਿੰਦਰ ਔਸਿੰਘ ਧਰਮਗੜ੍ਹ, ਰਘਬੀਰ ਸਿੰਘ, ਬਲਬੀਰ ਸਿੰਘ, ਲਖਵਿੰਦਰ ਸਿੰਘ,ਕਰਨਵੀਰ ਸਿੰਘ ਖੋਖਰ, ਪ੍ਰਵਿੰਦਰ ਸਿੰਘ, ਅਵਤਾਰ ਸਿੰਘ, ਬਰਿੰਦਰ ਸਿੰਘ ਜੰਜੂਆ, ਨਰਿੰਦਰ ਸਿੰਘ, ਬਲਰਾਜਬੀਰ ਸਿੰਘ, ਗੁਰਵਿੰਦਰ ਸਿੰਘ,ਵਰਿਆਮ ਸਿੰਘ, ਪ੍ਰਤਾਪ ਸਿੰਘ ਚੰਨੀ, ਪਰਮਿੰਦਰ ਸਿੰਘ ਰੀਹਲ, ਜਸਵੀਰ ਸਿੰਘ ਭੰਮਰਾ, ਰਣਜੀਤ ਸਿੰਘ ਹੰਸਪਾਲ ਵੀ ਸ਼ਾਮਲ ਸਨ।

Advertisement
×