ਖਰੜ ਦੇ 15 ਕੌਸਲਰਾਂ ਦੀ ‘ਆਪ’ ਵਿੱਚ ਸ਼ਮੂਲੀਅਤ ਮਗਰੋਂ ਪ੍ਰਧਾਨ ਬਦਲਣ ਦੇ ਚਰਚੇ : The Tribune India

ਖਰੜ ਦੇ 15 ਕੌਸਲਰਾਂ ਦੀ ‘ਆਪ’ ਵਿੱਚ ਸ਼ਮੂਲੀਅਤ ਮਗਰੋਂ ਪ੍ਰਧਾਨ ਬਦਲਣ ਦੇ ਚਰਚੇ

ਖਰੜ ਦੇ 15 ਕੌਸਲਰਾਂ ਦੀ ‘ਆਪ’ ਵਿੱਚ ਸ਼ਮੂਲੀਅਤ ਮਗਰੋਂ ਪ੍ਰਧਾਨ ਬਦਲਣ ਦੇ ਚਰਚੇ

ਪੱਤਰ ਪ੍ਰੇਰਕ

ਖਰੜ, 24 ਸਤੰਬਰ

ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨ ਇਹ ਦਾਅਵਾ ਕੀਤਾ ਗਿਆ ਸੀ ਕਿ ਖਰੜ ਨਗਰ ਕੌਂਸਲ ਦੇ ਕੁੱਲ 27 ਕੌਂਸਲਰਾਂ ਵਿੱਚੋਂ 15 ਕੌਂਸਲਰ ਜੋ ਵੱਖ-ਵੱਖ ਪਾਰਟੀਆਂ ਦੇ ਅਤੇ ਆਜ਼ਾਦ ਸਨ, ਨੇ ‘ਆਪ’ ਵਿੱਚ ਸ਼ਮੂਲੀਅਤ ਕਰ ਲਈ ਹੈ। ਨਗਰ ਕੌਂਸਲ ਵਿੱਚ ਹੁਣ ਉਨ੍ਹਾਂ ਮੁਤਾਬਕ ‘ਆਪ’ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਸ਼ਹਿਰ ਅੰਦਰ ਇਸ ਗੱਲ ਦੇ ਚਰਚੇ ਸ਼ੁਰੂ ਹੋ ਗਏ ਹਨ ਕਿ ‘ਆਪ’ ਦੇ ਕੌਂਸਲਰ ਮੌਜੂਦਾ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਜੋ ਅਕਾਲੀ ਦਲ ਨਾਲ ਸਬੰਧਤ ਹਨ, ਨੂੰ ਬਦਲ ਸਕਣਗੇ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਖਰੜ ਨਗਰ ਕੌਂਸਲ ਦੀਆਂ ਚੋਣਾਂ ਫਰਵਰੀ 2021 ਵਿੱਚ ਹੋਈਆਂ ਸਨ ਅਤੇ ਮੌਜੂਦਾ ਪ੍ਰਧਾਨ ਦੀ ਚੋਣ ਜੂਨ 2021 ਵਿੱਚ ਹੋਈ ਸੀ। ਚੋਣਾਂ ਵਿੱਚ ਕਾਂਗਰਸ ਦੇ 10, ਅਕਾਲੀ ਦਲ ਦੇ ਅੱਠ, ‘ਆਪ’ ਪਾਰਟੀ ਦਾ 1 ਅਤੇ 8 ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ। ਉਸ ਸਮੇਂ ਅਕਾਲੀ ਦਲ ਕੋਲ ਬਹੁਮਤ ਹੋਣ ਦੇ ਬਾਵਜੂਦ ਇਹ ਚੋਣ 2-3 ਮਹੀਨੇ ਲਮਕਦੀ ਰਹੀ ਸੀ।

ਜਾਣਕਾਰੀ ਅਨੁਸਾਰ ਹੁਣ ‘ਆਪ’ ਦੇ ਕੌਂਸਲਰ ਜਿਨ੍ਹਾਂ ਨੂੰ ਕੁਝ ਹੋਰ ਕੌਸਲਰਾਂ ਦਾ ਸਮਰਥਨ ਪ੍ਰਾਪਤ ਹੈ, ਮੌਜੂਦਾ ਪ੍ਰਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਮੌਜੂਦਾ ਹਾਲਾਤ ਵਿੱਚ ਸਥਿਤੀ ਸਪਸ਼ਟ ਨਹੀਂ ਹੈ। ਵਿਰੋਧੀ ਧਿਰ ਦੇ ਮੈਂਬਰ ਕਹਿ ਰਹੇ ਹਨ ਕਿ ਉਹ ਪ੍ਰਧਾਨ ਨੂੰ ਹਟਾਉਣ ਵਿੱਚ ਸਫ਼ਲ ਹੋ ਜਾਣਗੇ। ਦੂਜੇ ਪਾਸੇ, ਪ੍ਰਧਾਨ ਦੇ ਸਮਰਥਕ ਇਹ ਗੱਲ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਘੱਟੋ-ਘੱਟ 10 ਕੌਸਲਰਾਂ ਦਾ ਸਮਰਥਨ ਹੈ, ਉਨ੍ਹਾਂ ਦੀ ਕੁਰਸੀ ਨੂੰ ਕੋਈ ਖ਼ਤਰਾ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All