DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਸਤਕ ‘ਜਲਾਵਤਨ: ਗਾਜ਼ਾ ਮੋਨੋਲਾਗਜ਼’ ਉੱਤੇ ਚਰਚਾ

ਕਾਰਪੋਰੇਟਾਂ ਨਾਲ ਮਿਲ ਕੇ ਨਸਲਾਂ ਤੇ ਫ਼ਸਲਾਂ ਤਬਾਹ ਕਰ ਰਹੇ ਨੇ ਹਾਕਮ: ਦੁਸਾਂਝ

  • fb
  • twitter
  • whatsapp
  • whatsapp
featured-img featured-img
ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਨਾਟਕਕਾਰ ਆਤਮਜੀਤ।
Advertisement

ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਰਚ ਮਹੀਨੇ ਦੀ ਮੀਟਿੰਗ ਅੱਜ ਸੈਕਟਰ 35-ਬੀ ਸਥਿਤ ਪ੍ਰਾਚੀਨ ਕਲਾ ਕੇਂਦਰ ਵਿੱਚ ਪ੍ਰੋ. ਮੁਹੰਮਦ ਖਾਲਿਦ ਦੀ ਪ੍ਰਧਾਨਗੀ ਹੇਠ ਹੋਈ ਜਦਕਿ ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ। ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਮੀਟਿੰਗ ਦੀ ਸ਼ੁਰੂਆਤ ਜਸਰੀਤ ਕੌਰ ਵੱਲੋਂ ਬਾਬਾ ਬੁੱਲ੍ਹੇ ਸ਼ਾਹ ਦੇ ਗੀਤ ‘ਕਦੀ ਆਪਣਾ ਆਪ ਵੀ ਪੜਿ੍ਹਆ ਕਰ’ ਨਾਲ ਹੋਈ। ਇਸ ਮਗਰੋਂ ਅਰਬੀ ਲੇਖਕ ਫੀਦਾ ਜਿਰਿਸ ਦੀ ਪੁਸਤਕ ‘ਜਲਾਵਤਨ: ਗਾਜ਼ਾ ਮੋਨੋਲਾਗਜ਼’ ਜਿਸ ਦਾ ਅਨੁਵਾਦ ਕਮਲ ਦੁਸਾਂਝ ਨੇ ਕੀਤਾ ਹੈ, ਬਾਰੇ ਚਰਚਾ ਕਰਦਿਆਂ ਡਾ. ਸੁਮਨਦੀਪ ਕੌਰ ਨੇ ਕਿਹਾ ਕਿ ਇਹ ਕਾਲਪਨਿਕ ਬਿਰਤਾਂਤ ਨਹੀਂ ਹੈ। ਇਹ ਗਾਜ਼ਾ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਵੈਣ ਹਨ, ਜਿਨ੍ਹਾਂ ਤੋਂ ਜੰਗ ਨੇ ਸਭ ਕੁਝ ਖੋਹ ਲਿਆ ਹੈ; ਇਸ ਨੂੰ ਰਾਜਨੀਤਿਕ ਸੰਘਰਸ਼ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ।

ਅਭੈ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਸਾਰਾ ਸੰਸਾਰ ਗੂੰਗਾ ਤੇ ਬੋਲਾ ਹੋ ਗਿਆ ਹੈ। ਸ਼ਬਦੀਸ਼ ਨੇ ਕਿਹਾ ਕਿ ਕਿਤਾਬ ਦੁੱਖਾਂ ਦੀ ਸਾਂਝ ਦਾ ਅਨੁਵਾਦ ਹੈ। ਇਸ ਦੌਰਾਨ ਜਸਵੰਤ ਸਿੰਘ, ਡਾ. ਮੇਘਾ ਸਿੰਘ, ਡਾ. ਕਾਂਤਾ ਇਕਬਾਲ, ਡਾ. ਆਤਮਜੀਤ, ਪਰਮਿੰਦਰ ਸਿੰਘ ਗਿੱਲ, ਡਾ. ਹਜ਼ਾਰਾ ਸਿੰਘ ਚੀਮਾ, ਸੱਜਣ ਸਿੰਘ ਨੇ ਵੀ ਪੁਸਤਕ ਬਾਰੇ ਵਿਚਾਰਾਂ ਦੀ ਸਾਂਝ ਪਾਈ। ਸੁਸ਼ੀਲ ਦੁਸਾਂਝ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਕੈਨੇਡਾ ਤੋਂ ‘ਗਾਜ਼ਾ ਮੋਨੋਲਾਗਜ਼’ ਦੀ ਦੱਸ ਪਾਈ ਸੀ। ਅਨੁਵਾਦਕ ਕਮਲ ਦੁਸਾਂਝ ਨੇ ਕਿਹਾ ਕਿ ਕਾਰਪੋਰੇਟਾਂ ਨਾਲ ਮਿਲ ਕੇ ਹਾਕਮ ਨਸਲਾਂ ਤੇ ਫ਼ਸਲਾਂ ਤਬਾਹ ਕਰ ਰਹੇ ਹਨ। ਪ੍ਰੋ. ਮੁਹੰਮਦ ਖਾਲਿਦ ਨੇ ਕਿਹਾ ਕਿ ਫਲਸਤੀਨੀ ਆਪਣੇ ਵਤਨ ਵਿੱਚ ਹੀ ਜਲਾਵਤਨੀ ਭੋਗ ਰਹੇ ਹਨ। ਡਾ. ਅਰੀਤ ਕੌਰ ਨੇ ਧੰਨਵਾਦ ਕੀਤਾ।

Advertisement

Advertisement
Advertisement
×