DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੀ ਜੀ ਆਈ ’ਚ ਆਲਮੀ ਸਿਹਤ ਭਾਈਵਾਲੀ ’ਤੇ ਚਰਚਾ

24 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸ਼ਿਕਰਤ ਕੀਤੀ

  • fb
  • twitter
  • whatsapp
  • whatsapp
featured-img featured-img
ਪੀ ਜੀ ਆਈ ਵਿੱਚ ਸਮਾਗਮ ’ਚ ਹਿੱਸਾ ਲੈਣ ਵਾਲੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧ।
Advertisement

ਪੀ ਜੀ ਆਈ ਐੱਮ ਈ ਆਰ ਨੇ 24 ਦੇਸ਼ਾਂ ਦੇ ਸਿਹਤ ਖੇਤਰ ਦੇ ਆਗੂਆਂ ਨਾਲ ਉੱਚ-ਪੱਧਰੀ ਗੱਲਬਾਤ ਰਾਹੀਂ ਆਲਮੀ ਸਿਹਤ ਭਾਈਵਾਲੀ ਨੂੰ ਮਜ਼ਬੂਤ ​​ਕੀਤਾ। ਸੰਸਥਾ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਇੰਡੀਅਨ ਟੈਕਨੀਕਲ ਐਂਡ ਇਕਨਾਮਿਕ ਕੋਆਪਰੇਸ਼ਨ ਦੇ ਸਹਿਯੋਗ ਨਾਲ ਕਰਵਾਏ ‘8ਵੇਂ ਜਨਤਕ ਸਿਹਤ ਨੀਤੀ ਅਤੇ ਪ੍ਰਬੰਧਨ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸੀਨੀਅਰ ਪੱਧਰ ਦੇ ਸਿਹਤ ਪੇਸ਼ੇਵਰਾਂ ਨਾਲ ਉੱਚ-ਪੱਧਰੀ ਗੱਲਬਾਤ ਕੀਤੀ। ਇਸ ਵਿੱਚ ਸੈਸ਼ੇਲਸ, ਕੰਬੋਡੀਆ, ਨਾਈਜੀਰੀਆ, ਇੰਡੋਨੇਸ਼ੀਆ, ਘਾਨਾ, ਤਨਜ਼ਾਨੀਆ, ਇਰਾਕ, ਟਿਊਨੀਸ਼ੀਆ, ਲੈਬਨਾਨ, ਅਰਮੀਨੀਆ, ਅਰਜਨਟੀਨਾ, ਟੋਗੋ, ਰੂਸ, ਮਲਾਵੀ, ਜ਼ਾਂਬੀਆ, ਸੀਏਰਾ ਲਿਓਨ, ਗੈਬੋਨ, ਨੇਪਾਲ, ਕੀਨੀਆ, ਨਾਮੀਬੀਆ, ਤਾਜ਼ਿਕਸਤਾਨ, ਲਾਇਬੇਰੀਆ, ਮਿਸਰ ਅਤੇ ਉਜ਼ਬੇਕਿਸਤਾਨ ਸਣੇ 24 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ।

ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਲਾਲ ਨੇ ਸਿਹਤ ਸੁਰੱਖਿਆ ਅਤੇ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਵਿੱਚ ਵਿਸ਼ਵਵਿਆਪੀ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

Advertisement

ਟੈਲੀਮੈਡੀਸਿਨ ਵਿਭਾਗ ਦੇ ਮੁਖੀ ਡਾ. ਬਿਮਾਨ ਸੈਕੀਆ ਅਤੇ ਵਿਭਾਗ ਦੇ ਫੈਕਲਟੀ ਮੈਂਬਰ ਡਾ. ਅਮਿਤ ਨੇ ਦੱਸਿਆ ਕਿ ਇਹ ਵਿਭਾਗ ਦੇਸ਼ ਦੇ ਮੋਹਰੀ ਟੈਲੀਮੈਡੀਸਨ ਕੇਂਦਰਾਂ ਵਿੱਚੋਂ ਇੱਕ ਹੈ, ਜੋ ਇੱਕ ਦਿਨ ਵਿੱਚ 4,000 ਤੱਕ ਟੈਲੀ-ਸਲਾਹ-ਮਸ਼ਵਰੇ ਦੀ ਸਹੂਲਤ ਪ੍ਰਦਾਨ ਕਰਦਾ ਹੈ ਅਤੇ 40 ਲੱਖ ਤੋਂ ਵੱਧ ਲੋਕ ਇਸ ਦੀਆਂ ਸੇਵਾਵਾਂ ਤੋਂ ਲਾਭ ਉਠਾ ਚੁੱਕੇ ਹਨ। ਪ੍ਰੋਗਰਾਮ ਡਾਇਰੈਕਟਰ ਪ੍ਰੋ. ਸੋਨੂੰ ਗੋਇਲ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਆਈ ਪੀ ਐੱਚ ਐੱਮ ਡੀ ਪੀ ਲੀਡਰਸ਼ਿਪ ਅਤੇ ਪ੍ਰਬੰਧਨ ਸਿਖਲਾਈ ਦੇ ਵਿਸ਼ਵ ਪੱਧਰ ’ਤੇ ਸਤਿਕਾਰਤ ਮਾਡਲ ਵਜੋਂ ਵਿਕਸਤ ਹੋਇਆ ਹੈ।

Advertisement

ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੇ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ ਦਾ ਦੌਰਾ ਕੀਤਾ।

Advertisement
×