DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

literary news:ਨਵ-ਕਵਿਤਾ ਉਤਸਵ ’ਚ ਪੁਸਤਕਾਂ ’ਤੇ ਵਿਚਾਰ-ਚਰਚਾ

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਦੋ ਰੋਜ਼ਾ ‘ਨਵ-ਕਵਿਤਾ ਉਤਸਵ’ ਤਹਿਤ ਪੁਸਤਕ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਉਤਸਵ ਨਵ ਕਵਿਤਾ ’ਤੇ ਅਧਾਰਿਤ ਹੈ,...

  • fb
  • twitter
  • whatsapp
  • whatsapp
featured-img featured-img
‘ਨਵ-ਕਵਿਤਾ ਉਤਸਵ’ ਤਹਿਤ ਵਿਚਾਰ-ਚਰਚਾ ਸਮਾਗਮ ਵਿੱਚ ਸ਼ਾਮਲ ਸ਼ਖਸੀਅਤਾਂ
Advertisement
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਦੋ ਰੋਜ਼ਾ ‘ਨਵ-ਕਵਿਤਾ ਉਤਸਵ’ ਤਹਿਤ ਪੁਸਤਕ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਉਤਸਵ ਨਵ ਕਵਿਤਾ ’ਤੇ ਅਧਾਰਿਤ ਹੈ, ਚਾਹੇ ਇਸ ਵਿਚ ਸ਼ਾਮਲ ਚੌਦਾਂ ਵਰ੍ਹਿਆਂ ਦਾ ਸੁਰਖ਼ਾਬ ਹੋਵੇ ਜਾ ਸੱਤਰ ਵਰ੍ਹਿਆਂ ਦਾ ਅਮਰਜੀਤ ਸਿੰਘ ਗਰੇਵਾਲ।

ਸਮਾਗਮ ਦੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਇਸ ਉਤਸਵ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ।  ਸਭ ਤੋਂ ਪਹਿਲਾਂ ਜਸਵੰਤ ਜ਼ਫ਼ਰ ਦੀ ਕਾਵਿ-ਕਿਤਾਬ ‘ਮੈਨੂੰ ਬੁਧੂ ਹੋਣਾ ਚਾਹੀਦਾ’ ’ਤੇ ਵਿਚਾਰ ਕਰਵਾਈ ਗਈ। ਡਾ. ਧਰਮਿੰਦਰ ਸਿੰਘ ਨੇ ਕਿਤਾਬ ਬਾਰੇ ਗੱਲ ਕਰਦਿਆਂ ਜ਼ਫ਼ਰ ਦੀ ਕਵਿਤਾ ਨੂੰ ਜ਼ਿੰਦਗੀ ਨੂੰ ਸਮਝਣ ਦਾ ਸੂਤਰ ਕਰਾਰ ਦਿੱਤਾ। ਦੂਸਰੀ ਕਿਤਾਬ ਅਮਰਜੀਤ ਸਿੰਘ ਗਰੇਵਾਲ ਪੁਸਤਕ ‘ਅਦਭੁਤ ਦੀ ਵਾਪਸੀ’ ਬਾਰੇ ਬੋਲਦਿਆਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਸ ਵਿਚ ਪੰਜਾਬ ਦੀ ਰੂਹ ਨੂੰ ਦਾਰਸ਼ਨਿਕ ਸੰਦਰਭ ਵਿਚ ਦੇਖਣ ਦਾ ਨਿਵੇਕਲਾ ਉਪਰਾਲਾ ਹੈ। ਡਾ. ਮਨਮੋਹਨ ਦੀ ਕਾਵਿ-ਕਿਤਾਬ ‘ਨਿਮਖ ਨਾ ਵੀਸਰੈ’ ਬਾਰੇ ਵਿਚਾਰ ਚਰਚਾ ਦਾ ਆਰੰਭ ਹੋਇਆ। ਡਾ. ਮਨਜਿੰਦਰ ਨੇ ਕਿਹਾ ਕਿ ਇਹ ਪਹਿਲੀ ਕਿਤਾਬ ਹੈ ਜਿਸ ਵਿਚ ਸਾਰੀਆਂ ਕਵਿਤਾਵਾਂ ਹੀ ਮਾਤਾ ਪਿਤਾ ਬਾਰੇ ਹਨ।

Advertisement

ਸਮਾਗਮ ਦੇ ਅਗਲੇ ਸੈਸ਼ਨ ਵਿਚ ਸ਼ਾਇਰ ਡਾ. ਅਮਰਜੀਤ ਕੌਂਕੇ ਦੇ ਕਾਵਿ-ਸੰਗ੍ਰਹਿ ‘ਇਸ ਧਰਤੀ ’ਤੇ ਰਹਿੰਦਿਆਂ’ ਬਾਰੇ ਚਰਚਾ ਕਰਦਿਆਂ ਡਾ. ਕੁਲਦੀਪ ਸਿਂਘ ਨੇ ਕਿਹਾ ਕਿ ਕਵੀ ਨੇ ਦਿਸਦੇ ਤੇ ਅਣਦਿਸਦੇ ਵਰਤਾਰਿਆਂ ਨੂੰ ਕਵਿਤਾ ਦਾ ਵਿਸ਼ਾ ਬਣਾਇਆ ਹੈ।ਅਗਲੀ ਕਿਤਾਬ ਨਵਦੀਪ ਕੌਰ ਦੀ ‘ਅਹੱਲਿਆ’ ਬਾਰੇ ਸੋਮਾ ਸਬਲੋਕ ਨੇ ਕਿਹਾ ਕਿ ਇਸ ਕਵਿਤਾ ਵਿੱਚ ਪਿੱਤਰ ਸੱਤਾ ਦੇ ਪਾਜ਼ ਉਧੇੜੇ ਗਏ ਹਨ। ਪਹਿਲੇ ਦਿਨ ਦੇ ਆਖ਼ਰ ਵਿਚ ਸਵਰਨਜੀਤ ਸਵੀ ਦੀ ਕਿਤਾਬ ‘ਨਾਚ’ ਉਤੇ ਚਰਚਾ ਦੌਰਾਨ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ‘ਨਾਚ’ ਦਾ ਇਕ ਆਪਣਾ ਤੰਤਰ ਸ਼ਾਸਤਰ ਹੈ।

Advertisement

ਦੂਸਰੇ ਦਿਨ ਪਹਿਲੀ ਕਿਤਾਬ ਲਈ ਸੁਰਖਾਬ ਦੀ ਕਾਵਿ-ਕਿਤਾਬ ‘ਵੈਤਰਨੀ’ ਉਤੇ ਚਰਚਾ ਕੀਤੀ ਗਈ। ਇਸ ਮਗਰੋਂ ਉੱਘੇ ਆਲੋਚਕ ਡਾ. ਯੋਗਰਾਜ ਅੰਗਰਿਸ਼ ਨੇ ਆਪਣਾ ਪਰਚਾ ਪੜ੍ਹਿਆ। ਜਸਵਿੰਦਰ ਸੀਰਤ ਦੀ ਕਿਤਾਬ ‘ਕੋਇਲਾ’ ਬਾਰੇ ਉਭਰਦੀ ਆਲੋਚਕ ਜਸ਼ਨਪ੍ਰੀਤ ਨੇ ਵਿਚਾਰ ਪੇਸ਼ ਕੀਤੇ। ਅੱਜ ਤੀਸਰੀ ਕਿਤਾਬ ਜਸਪ੍ਰੀਤ ਦੀ ‘ਅਹਿਸਾਸਾਂ ਦੀ ਕਿਣਮਿਣ’ ਰਹੀ। ਡਾ. ਰਵਿੰਦਰ ਕੌਰ ਨੇ ਕਿਹਾ ਕਿ ਜਸਪ੍ਰੀਤ ਦੀ ਕਵਿਤਾ ਕੁਦਰਤ ਨਾਲ ਸਬੰਧਤ ਹੈ। ਇਸ ਤੋਂ ਬਾਅਦ ਜਗਦੀਪ ਸਿੱਧੂ ਦੀ ਕਿਤਾਬ ‘ਪੌੜੀਆਂ ਉਤਰਦੀ ਛਾਂ’ ਬਾਰੇ ਬੋਲਦਿਆਂ ਨੌਜਵਾਨ ਆਲੋਚਕ ਡਾ. ਹਰਪ੍ਰੀਤ ਨੇ ਸਿੱਧੂ ਦੀ ਕਵਿਤਾ ਨੂੰ ਅਨੁਭਵ ਦੀ ਕਵਿਤਾ ਦੱਸਿਆ।

ਅਗਲੇ ਪੜਾਅ ਵਿਚ ਭੁਪਿੰਦਰ ਕੌਰ ਪ੍ਰੀਤ ਦੀ ਕਵਿਤਾ ਬਾਰੇ ਪਰਚਾ ਡਾ. ਲਤਾ ਖੇੜਾ ਨੇ ਪੜ੍ਹਿਆ। ਪਰਮਜੀਤ ਸੋਹਲ ਦੀ ਕਿਤਾਬ ‘ਵਿਸਮਾਦ ’ਤੇ ਚਰਚਾ ਵਿੱਚ ਡਾ. ਮਨਦੀਪ ਨੇ ਸੋਹਲ ਦੀ ਕਵਿਤਾ ਨੂੰ ਸੂਖਮ ਭਾਵਾਂ ਦੀ ਕਵਿਤਾ ਅਤੇ ਸਵੈ ਦੀ ਤਰਜ਼ਮਾਨੀ ਕਰਾਰ ਦਿੱਤਾ।

Advertisement
×