DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Dinesh Chadha: ਰੂਪਨਗਰ ਦਾ ਗੰਦਾ ਪਾਣੀ ਸਰਹਿੰਦ ਨਹਿਰ ’ਚ ਡਿੱਗਣ ਦਾ ਦਾਅਵਾ

ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱੱਲੋਂ ਸਤਲੁਜ ਦਰਿਆ ਅਤੇ ਸਰਹਿੰੰਦ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਸਬੰਧੀ ਮੁੱੱਦਾ ਚੁੱਕਣ ਤੋਂ ਬਾਅਦ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਸਬੰਧੀ ਹੋਰ ਜਥੇਬੰਦੀਆਂ ਨੇ ਵੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ...

  • fb
  • twitter
  • whatsapp
  • whatsapp
featured-img featured-img
ਨਹਿਰ ਵਿੱਚ ਡਿੱੱਗ ਰਿਹਾ ਗੰਦਾ ਪਾਣੀ ਦਿਖਾਉਂਦੇ ਹੋਏ ਰਣਜੀਤ ਸਿੰਘ ਪਤਿਆਲਾਂ ਅਤੇ ਹੋਰ।
Advertisement

ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱੱਲੋਂ ਸਤਲੁਜ ਦਰਿਆ ਅਤੇ ਸਰਹਿੰੰਦ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਸਬੰਧੀ ਮੁੱੱਦਾ ਚੁੱਕਣ ਤੋਂ ਬਾਅਦ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਸਬੰਧੀ ਹੋਰ ਜਥੇਬੰਦੀਆਂ ਨੇ ਵੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਹਲਕਾ ਸੁਧਾਰ ਕਮੇਟੀ ਰੂਪਨਗਰ ਨੇ ਮੀਡੀਆ ਨੂੰ ਸਰਹਿੰੰਦ ਨਹਿਰ ਵਿੱਚ ਡਿੱਗ ਰਿਹਾ ਸ਼ਹਿਰ ਦਾ ਬਿਨਾਂ ਸਾਫ਼ ਕੀਤਾ ਪਾਣੀ ਦਿਖਾਉਂਦਿਆਂ ਦੱਸਿਆ ਕਿ ਰੂਪਨਗਰ ਸ਼ਹਿਰ ਵਿੱਚ ਰੋਜ਼ਾਨਾ 15 ਲੱਖ ਲਿਟਰ ਦੇ ਕਰੀਬ ਪ੍ਰਦੂਸ਼ਿਤ ਪਾਣੀ ਸਰਹਿੰੰਦ ਨਹਿਰ ’ਚ ਡਿੱਗ ਰਿਹਾ ਹੈ।

ਕਮੇਟੀ ਦੇ ਮੈਂਬਰਾਂ ਰਣਜੀਤ ਸਿੰਘ ਪਤਿਆਲਾਂ, ਸਾਬਕਾ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ, ਰਾਜਿੰੰਦਰ ਸਿੰਘ ਘਨੌਲਾ, ਸਾਬਕਾ ਸਰਪੰਚ ਅਜਮੇਰ ਸਿੰਘ ਲੌਦੀਮਾਜਰਾ ਆਦਿ ਨੇ ਦੱਸਿਆ ਕਿ ਨਿਰੰੰਕਾਰੀ ਭਵਨ, ਗਊਸ਼ਾਲਾ ਤੇ ਰਾਧਾ ਸਵਾਮੀ ਭਵਨ ਨੇੜੇ ਪਾਣੀ ਸਿੱਧਾ ਸਰਹਿੰਦ ਨਹਿਰ ਵਿੱਚ ਸੁੱੱਟੇ ਜਾਣ ਤੋਂ ਇਲਾਵਾ ਹੋਲੀ ਫੈਮਿਲੀ ਸਕੂਲ ਨੇੜਿਓਂ ਲੰਘਦੇ ਨਾਲੇ ਰਾਹੀਂ ਰੋਜ਼ਾਨਾ ਗੰੰਦਾ ਪਾਣੀ ਸਰਹਿੰੰਦ ਨਹਿਰ ਵਿੱਚ ਪੈ ਰਿਹਾ ਹੈ। ਇਸ ਸਬੰਧੀ ਉਨ੍ਹਾਂ ਦੀ ਕਮੇਟੀ ਨੇ 9 ਅਪਰੈਲ ਨੂੰ ਰੂਪਨਗਰ ਸਥਿਤ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ’ਚ ਲਿਖਤੀ ਦਰਖ਼ਾਸਤ ਦੇਣ ਤੋਂ ਇਲਾਵਾ ਡੀ ਸੀ ਰੂਪਨਗਰ ਅਤੇ ਹੋਰ ਵਿਭਾਗਾਂ ਕੋਲ ਭੇਜੀ ਸੀ ਪਰ ਹਾਲੇ ਤੱਕ ਕਿਧਰੇ ਵੀ ਸੁਣਵਾਈ ਨਹੀਂ ਹੋਈ। ਉਨ੍ਹ੍ਵਾਂ ਕਿਹਾ ਕਿ ਹੁਣ ਵਿਧਾਇਕ ਪਾਣੀ ਪ੍ਰਦੂਸ਼ਣ ਰੋਕਣ ਲਈ ਅੱਗੇ ਆਏ ਹਨ ਤਾਂ ਉਹ ਸਰਹਿੰੰਦ ਨਹਿਰ ਵਿੱੱਚ ਬਿਨਾਂ ਸੋਧਿਆ ਪਾਣੀ ਸੁੱਟਣ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਕਰਵਾਉਣ। ਜੇ ਪ੍ਰਦੂਸ਼ਣ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ 31 ਅਗਸਤ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਪਹਿਲੀ ਸਤੰਬਰ ਤੋਂ ਪੰੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ ਦੇ ਦਫ਼ਤਰ ਅੱਗੇ ਪੱਕਾ ਧਰਨਾ ਲਗਾਉਣਗੇ।

Advertisement

ਇਸ ਸਬੰਧੀ ਪ੍ਰਦੂਸ਼ਣ ਕੰੰਟਰੋਲ ਬੋਰਡ ਰੂਪਨਗਰ ਦੇ ਐਕਸੀਅਨ ਵਿਪਨ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਸੁਣਿਆ। ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਬਣਦੀ ਕਾਰਵਾਈ ਕਰਨਗੇ।

Advertisement

Advertisement
×