ਚੋਣ ਨਤੀਜੇ

ਵਿਧਾਇਕ ਸ਼ਰਮਾ ਦੇ ਗੜ੍ਹ ਵਿੱਚ ਲੱਗੀ ਸੰਨ੍ਹ

ਕਾਂਗਰਸੀ ਉਮੀਦਵਾਰਾਂ ਨੇ 31 ਵਿੱਚੋਂ 23 ਸੀਟਾਂ ਜਿੱਤੀਆਂ; ਅਕਾਲੀ ਦਲ ਦੀ ਝੋਲੀ ਪਈਆਂ ਅੱਠ ਸੀਟਾਂ

ਵਿਧਾਇਕ ਸ਼ਰਮਾ ਦੇ ਗੜ੍ਹ ਵਿੱਚ ਲੱਗੀ ਸੰਨ੍ਹ

ਜ਼ੀਰਕਪੁਰ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਸਮਰਥਕ ਜੇਤੂ ਮਾਰਚ ਦੌਰਾਨ ਭੰਗੜਾ ਪਾਉਂਦੇ ਹੋਏ। -ਫੋਟੋ: ਨਿਤਿਨ ਮਿੱਤਲ

ਹਰਜੀਤ ਸਿੰਘ
ਜ਼ੀਰਕਪੁਰ, 17 ਫਰਵਰੀ

ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਨੇ ਅਕਾਲੀ ਦਲ ਦੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ 21 ਸਾਲ ਪੁਰਾਣੇ ਗੜ੍ਹ ਵਿੱਚ ਸੰਨ੍ਹ ਲਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਸ਼ਹਿਰ ਦੇ ਕੁੱਲ 31 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੂੰ 23 ਅਤੇ ਅਕਾਲੀ ਦਲ ਨੂੰ ਅੱਠ ਸੀਟਾਂ ਹਾਸਲ ਹੋਈਆਂ ਹਨ। ਆਮ ਆਦਮੀ ਪਾਰਟੀ ਅਤੇ ਭਾਜਪਾ ਸ਼ਹਿਰ ਵਿੱਚ ਖਾਤੇ ਖੋਲ੍ਹਣ ਵਿੱਚ ਨਾਕਾਮ ਰਹੀਆਂ ਹਨ। ਜ਼ਿਆਦਾਤਰ ਸੀਟਾਂ ’ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਦੋਵੇਂ ਛੋਟੇ ਭਰਾ ਯਾਦਵਿੰਦਰ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਵੱਖ ਵੱਖ ਵਾਰਡਾਂ ਤੋਂ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ। ਇਸੇ ਤਰ੍ਹਾਂ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦਾ ਲੜਕਾ ਉਦੈਵੀਰ ਸਿੰਘ ਢਿੱਲੋਂ ਵੀ ਚੋਣ ਜਿੱਤਣ ਵਿੱਚ ਕਾਮਯਾਬ ਰਿਹਾ ਹੈ।

ਇਸੇ ਦੌਰਾਨ ਅਕਾਲੀ ਦਲ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ ਨੂੰ 516 ਵੋਟਾਂ ਦੀ ਵੱਡੀ ਹਾਰ ਮਿਲੀ ਹੈ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੀ ਸੁਨੀਤਾ ਜੈਨ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਸਾਬਕਾ ਪ੍ਰਧਾਨ ਨਛੱਤਰ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਸਾਲ 2001 ਵਿੱਚ ਜ਼ੀਰਕਪੁਰ ਕੌਂਸਲ ਬਣੀ ਸੀ ਤੇ ਉਸ ਵੇਲੇ ਤੋਂ ਹੀ ਇਥੇ ਅਕਾਲੀ ਦਲ ਅਤੇ ਭਾਜਪਾ ਦਾ ਸੱਤਾ ’ਤੇ ਕਬਜ਼ਾ ਰਿਹਾ ਹੈ। ਅਕਾਲੀ ਦਲ ਦੇ ਪੀਰਮੁਛੱਲਾ ਤੋਂ ਉਮੀਦਵਾਰ ਜਗਦੇਵ ਸਿੰਘ ਨੂੰ ਸਿਰਫ਼ ਪੰਜ ਵੋਟਾਂ ਤੋਂ ਜਿੱਤ ਹਾਸਲ ਹੋਈ ਹੈ। ਉਨ੍ਹਾਂ ਨੂੰ ਕਾਂਗਰਸ ਦੀ ਉਮੀਦਵਾਰ ਹਰਸ਼ ਰਿਸ਼ੀ ਵੱਲੋਂ ਤਕੜੀ ਟੱਕਰ ਦਿੱਤੀ ਗਈ।

ਲੋਹਗੜ੍ਹ ਖੇਤਰ ਨੇ ਬਚਾਈ ਹਲਕਾ ਵਿਧਾਇਕ ਦੀ ਇੱਜਤ: ਲੋਹਗੜ੍ਹ ਦੇ ਕੁੱਲ ਛੇ ਵਾਰਡਾਂ ਵਿੱਚ ਵਿਧਾਇਕ ਐਨ.ਕੇ. ਸ਼ਰਮਾ ਦੇ ਪੰਜ ਉਮੀਦਵਾਰ ਜੇਤੂ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਦੋਵੇਂ ਭਰਾ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਲਟਾਣਾ ਖੇਤਰ ਵਿੱਚ ਸ੍ਰੀ ਸ਼ਰਮਾ ਦਾ ਇਕ ਉਮੀਦਵਾਰ, ਢਕੌਲੀ ਵਿੱਚ ਇਕ ਅਤੇ ਪੀਰਮੁਛੱਲਾ ਵਿੱਚ ਇਕ ਉਮੀਦਵਾਰ ਹੀ ਜਿੱਤ ਹਾਸਲ ਕਰ ਸਕਿਆ ਹੈ। ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਕਾਂਗਰਸ ਨੂੰ ਜਿੱਤ ਦਿਵਾ ਕੇ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਜਿਸ ਨੂੰ ਵਿਕਾਸ ਦੇ ਰੂਪ ਵਿੱਚ ਮੋੜਿਆ ਜਾਏਗਾ।

ਲਾਲੜੂ: 12 ਸੀਟਾਂ ’ਤੇ ਕਾਂਗਰਸੀ ਉਮੀਦਵਾਰ ਜੇਤੂ

ਲਾਲੜੂ (ਸਰਬਜੀਤ ਸਿੰਘ ਭੱਟੀ): ਨਗਰ ਕੌਂਸਲ ਲਾਲੜੂ ਦੇ 12 ਵਾਰਡਾਂ ’ਚ ਕਾਂਗਰਸ, 2 ਵਾਰਡਾਂ ’ਚ ਸ਼੍ਰੋਮਣੀ ਅਕਾਲੀ ਦਲ ਅਤੇ 3 ਵਾਰਡਾਂ ’ਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ-1 ਤੋਂ ਸੁਖਵੀਰ ਕੌਰ, ਵਾਰਡ ਨੰਬਰ 2 ਤੋਂ ਬਲਕਾਰ ਸਿੰਘ ਦੱਪਰ, ਵਾਰਡ ਨੰਬਰ 3 ਤੋਂ ਰਵਿੰਦਰ ਕੌਰ, ਵਾਰਡ ਨੰਬਰ 4 ਤੋਂ ਗੁਰਨਾਮ ਸਿੰਘ, ਵਾਰਡ ਨੰਬਰ 5 ਤੋਂ ਬਿੰਦੂ ਰਾਣੀ, ਵਾਰਡ ਨੰਬਰ 6 ਤੋਂ ਮੋਹਨ ਸਿੰਘ, ਵਾਰਡ ਨੰਬਰ 7 ਰਿਤੂ ਮਦਾਨ, ਵਾਰਡ ਨੰਬਰ 8 ਤੋਂ ਪਵਨ ਕੁਮਾਰ, ਵਾਰਡ ਨੰਬਰ 9 ਤੋਂ ਬਲਜਿੰਦਰ ਕੌਰ, ਵਾਰਡ ਨੰਬਰ 10 ਤੋਂ ਸੁਸ਼ੀਲ ਕੁਮਾਰ, ਵਾਰਡ ਨੰਬਰ 11 ਤੋਂ ਤ੍ਰਿਪਤਾ ਦੇਵੀ, ਵਾਰਡ ਨੰਬਰ 12 ਤੋਂ ਪਵਨ ਕੁਮਾਰ, ਵਾਰਡ ਨੰਬਰ 13 ਤੋਂ ਉਮੇਸ਼ ਕੁਮਾਰ, ਵਾਰਡ ਨੰਬਰ 14 ਤੋਂ ਸਤੀਸ਼ ਕੁਮਾਰ, ਵਾਰਡ ਨੰਬਰ 15 ਤੋਂ ਸਤਨਾਮ ਕੌਰ, ਵਾਰਡ ਨੰਬਰ 16 ਤੋਂ ਯੁਗਵਿੰਦਰ ਸਿੰਘ, ਵਾਰਡ ਨੰਬਰ 17 ਤੋਂ ਮਾਇਆ ਦੇਵੀ ਜੇਤੂ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All