DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

OTT ਤੋਂ ਹਟਾਏ ਜਾਣ ਦੇ ਬਾਵਜੂਦ Diljit Dosanjh ਦੀ ਫਿਲਮ 'Satluj' ਦੀ ਲੰਡਨ ਦੇ ਗੁਰਦੁਆਰਾ ਸਾਹਿਬ ਵਿਖੇ ਸਕ੍ਰੀਨਿੰਗ

ਲੰਡਨ ਦੇ ਸਾਊਥਾਲ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਕਾਰ ਪਾਰਕ (ਪਾਰਕਿੰਗ ਏਰੀਆ) ਵਿੱਚ ਦਿਲਜੀਤ ਦੋਸਾਂਝ ਸਟਾਰਰ ਫ਼ਿਲਮ “ਸਤਲੁਜ” ਦਾ ਇੱਕ ਮੁਫ਼ਤ ਓਪਨ-ਏਅਰ (ਖੁੱਲ੍ਹੇ ਅਸਮਾਨ ਹੇਠ) ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ। ਪੱਛਮੀ ਲੰਡਨ...

  • fb
  • twitter
  • whatsapp
  • whatsapp
featured-img featured-img
ਲੰਡਨ ਦੇ ਸਾਊਥਾਲ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਕਾਰ ਪਾਰਕ (ਪਾਰਕਿੰਗ ਏਰੀਆ) ਵਿੱਚ ‘ਸਤਲੁਜ’ ਫ਼ਿਲਮ ਦੀ ਸਕ੍ਰੀਨਿੰਗ। (ਵੀਡੀਓ ਗ੍ਰੈਬ/ਇੰਸਟਾਗ੍ਰਾਮ)
Advertisement

ਲੰਡਨ ਦੇ ਸਾਊਥਾਲ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਕਾਰ ਪਾਰਕ (ਪਾਰਕਿੰਗ ਏਰੀਆ) ਵਿੱਚ ਦਿਲਜੀਤ ਦੋਸਾਂਝ ਸਟਾਰਰ ਫ਼ਿਲਮ “ਸਤਲੁਜ” ਦਾ ਇੱਕ ਮੁਫ਼ਤ ਓਪਨ-ਏਅਰ (ਖੁੱਲ੍ਹੇ ਅਸਮਾਨ ਹੇਠ) ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ।

ਪੱਛਮੀ ਲੰਡਨ ਦੇ ਸਥਾਨਕ ਮੀਡੀਆ ਪਲੇਟਫਾਰਮ 'UB1UB2' ਅਨੁਸਾਰ, ਇਸ ਫ਼ਿਲਮ ਦੇ ਸ਼ੋਅ ਦਾ ਪ੍ਰਬੰਧ ਐਤਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੀ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਮਰਦ, ਔਰਤਾਂ, ਬਜ਼ੁਰਗ ਅਤੇ ਬੱਚੇ ਇਕੱਠੇ ਬੈਠ ਕੇ ਫ਼ਿਲਮ ਦੇਖ ਰਹੇ ਹਨ। ਫ਼ਿਲਮ ਸ਼ੁਰੂ ਹੋਣ ਤੋਂ ਬਾਅਦ ਵੀ ਲਗਾਤਾਰ ਪਹੁੰਚ ਰਹੀ ਸੰਗਤ ਲਈ ਪ੍ਰਬੰਧਕਾਂ ਵੱਲੋਂ ਵਾਧੂ ਕੁਰਸੀਆਂ ਦਾ ਇੰਤਜ਼ਾਮ ਕਰਨਾ ਪਿਆ।

Advertisement

ਰਿਲੀਜ਼ ਦੇ 48 ਘੰਟਿਆਂ ਵਿੱਚ ਹੀ ZEE5 ਤੋਂ ਹਟਾ ਦਿੱਤੀ ਗਈ ਸੀ ਫ਼ਿਲਮ

Advertisement

ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰੇਰਿਤ ਅਤੇ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ “ਸਤਲੁਜ” ਨੂੰ ਬੀਤੀ 3 ਜੁਲਾਈ ਨੂੰ ਓ.ਟੀ.ਟੀ. (OTT) ਪਲੇਟਫਾਰਮ ZEE5 'ਤੇ ਰਿਲੀਜ਼ ਕੀਤਾ ਗਿਆ ਸੀ, ਪਰ ਸਿਰਫ਼ 48 ਘੰਟਿਆਂ ਬਾਅਦ ਯਾਨੀ 5 ਜੁਲਾਈ ਨੂੰ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।

ਫ਼ਿਲਮ ਹਟਾਏ ਜਾਣ ਤੋਂ ਬਾਅਦ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਲੋਕਾਂ ਵੱਲੋਂ ਇਸ ਫ਼ਿਲਮ ਦੇ ਸੁਤੰਤਰ ਪ੍ਰਦਰਸ਼ਨ (ਸਕ੍ਰੀਨਿੰਗ) ਕੀਤੇ ਜਾ ਰਹੇ ਹਨ ਅਤੇ ਹੁਣ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਵੱਲੋਂ ਵੀ ਅਜਿਹੇ ਸ਼ੋਅ ਕਰਵਾਏ ਜਾ ਰਹੇ ਹਨ। ਫ਼ਿਲਮ ਹਟਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਲਾਈਵ ਦੌਰਾਨ ਖ਼ੁਸ਼ੀ ਜ਼ਾਹਰ ਕੀਤੀ ਸੀ ਕਿ ਇਹ ਫ਼ਿਲਮ ਘਰ-ਘਰ ਤੱਕ ਪਹੁੰਚ ਗਈ ਹੈ। ਹਾਲ ਹੀ ਵਿੱਚ ਫ਼ਿਲਮ ਤੋਂ ਪਾਬੰਦੀ ਹਟਾਉਣ ਲਈ ਇੱਕ ਜਨਹਿਤ ਪਟੀਸ਼ਨ (PIL) ਵੀ ਦਾਇਰ ਕੀਤੀ ਗਈ ਹੈ।

ਪੰਜਾਬ ਅਤੇ ਦਿੱਲੀ ਦੇ ਗੁਰਦੁਆਰਿਆਂ ਵਿੱਚ ਵੀ ਹੋਈ ਸਕ੍ਰੀਨਿੰਗ

ਇਹ ਫ਼ਿਲਮ ਪੰਜਾਬ ਅਤੇ ਦਿੱਲੀ ਦੇ ਕਈ ਗੁਰਦੁਆਰਿਆਂ ਵਿੱਚ ਵੀ ਦਿਖਾਈ ਜਾ ਚੁੱਕੀ ਹੈ। ਲੰਘੀ 11 ਜੁਲਾਈ ਦੀ ਸ਼ਾਮ ਨੂੰ ਦੱਖਣ-ਪੂਰਬੀ ਦਿੱਲੀ ਦੇ ਗੋਵਿੰਦਪੁਰੀ ਗੁਰਦੁਆਰਾ ਸਾਹਿਬ ਦੇ ਬੇਸਮੈਂਟ ਹਾਲ ਵਿੱਚ ਇਸ ਫ਼ਿਲਮ ਨੂੰ ਦਿਖਾਇਆ ਗਿਆ, ਜਿੱਥੇ ਹਾਲ ਖਚਾਖਚ ਭਰਿਆ ਹੋਇਆ ਸੀ। ਇਸ ਫ਼ਿਲਮ ਵਿੱਚ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਸੁਰੱਖਿਆ ਬਲਾਂ ਵੱਲੋਂ ਕਥਿਤ ਤੌਰ 'ਤੇ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਦਿਖਾਇਆ ਗਿਆ ਹੈ। ਜਦੋਂ ਲੋਕ ਗੁਰਦੁਆਰੇ ਦੇ ਅੰਦਰ ਫ਼ਿਲਮ ਦੇਖ ਰਹੇ ਸਨ, ਤਾਂ ਬਾਹਰ ਰੈਪਿਡ ਐਕਸ਼ਨ ਫੋਰਸ (RAF) ਦੀ ਇੱਕ ਵੱਡੀ ਟੁਕੜੀ ਤਾਇਨਾਤ ਸੀ।

ਫ਼ਿਲਮ ਦੀਆਂ ਲਗਾਤਾਰ ਹੋ ਰਹੀਆਂ ਸੈਂਕੜੇ ਸਕ੍ਰੀਨਿੰਗਾਂ ਦਾ ਫ਼ਾਇਦਾ ਸਿਆਸੀ ਪਾਰਟੀਆਂ ਵੀ ਆਪਣਾ ਸਮਰਥਨ ਵਧਾਉਣ ਲਈ ਲੈ ਰਹੀਆਂ ਹਨ। ਗੁਰਦੁਆਰਾ ਕਮੇਟੀਆਂ, ਯੂਥ ਕਲੱਬ ਅਤੇ ਵੱਖ-ਵੱਖ ਸਿਆਸੀ ਜਥੇਬੰਦੀਆਂ ਪ੍ਰੋਜੈਕਟਰ ਤੇ ਛੋਟੇ ਹਾਥੀ (ਮਿੰਨੀ ਟਰੱਕ) ਕਿਰਾਏ 'ਤੇ ਲੈ ਕੇ ਜਨਤਕ ਥਾਵਾਂ 'ਤੇ ਫ਼ਿਲਮ ਦਿਖਾ ਰਹੀਆਂ ਹਨ।

ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਸਰਕਾਰੀ ਪੈਨਲ ਨੇ ਬੈਨ ਰੱਖਿਆ ਬਰਕਰਾਰ

ਦੂਜੇ ਪਾਸੇ, ਫ਼ਿਲਮ ਦੀ ਸਮੀਖਿਆ ਕਰ ਰਹੇ ਇੱਕ ਸਰਕਾਰੀ ਪੈਨਲ ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਸ ਦੀ ਆਨਲਾਈਨ ਸਟ੍ਰੀਮਿੰਗ 'ਤੇ ਲੱਗੀ ਪਾਬੰਦੀ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਪੈਨਲ ਨੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (CBFC) ਦੇ ਸਾਲ 2023 ਦੇ ਉਸ ਫ਼ੈਸਲੇ 'ਤੇ ਭਰੋਸਾ ਜਤਾਇਆ, ਜਿਸ ਵਿੱਚ ਬੋਰਡ ਨੇ ਇਸ ਫ਼ਿਲਮ ਨੂੰ (ਉਸ ਵੇਲੇ ਇਸ ਦਾ ਨਾਮ "ਘੱਲੂਘਾਰਾ" ਸੀ) ਇਸ ਦੇ ਮੌਜੂਦਾ ਰੂਪ ਵਿੱਚ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ 127 ਕੱਟ ਲਗਾਉਣ ਦੀ ਮੰਗ ਕੀਤੀ ਸੀ।

ਫ਼ਿਲਮ ਨਿਰਮਾਤਾਵਾਂ ਨੇ ਪਹਿਲਾਂ CBFC ਦੇ ਇਸ ਫ਼ੈਸਲੇ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਸੀ, ਪਰ ਕੋਈ ਰਾਹਤ ਨਾ ਮਿਲਣ 'ਤੇ ਆਖ਼ਰਕਾਰ ਜੁਲਾਈ 2025 ਵਿੱਚ ਉਨ੍ਹਾਂ ਨੇ ਇਹ ਕੇਸ ਵਾਪਸ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਦਾ ਨਾਮ ਬਦਲ ਕੇ "ਸਤਲੁਜ" ਰੱਖਿਆ ਅਤੇ 3 ਜੁਲਾਈ ਨੂੰ ZEE5 'ਤੇ ਰਿਲੀਜ਼ ਕਰ ਦਿੱਤਾ। ਅੰਤਰ-ਵਿਭਾਗੀ ਕਮੇਟੀ (IDC) ਨੇ 5 ਜੁਲਾਈ ਨੂੰ ਫ਼ਿਲਮ 'ਤੇ ਪਾਬੰਦੀ ਲਗਾ ਦਿੱਤੀ ਅਤੇ ਹੁਣ ਫ਼ਿਲਮ ਦੇ ਪ੍ਰੋਡਿਊਸਰਾਂ ਤੇ ZEE5 ਪ੍ਰਬੰਧਕਾਂ ਨਾਲ ਬੈਠਕ ਕਰਕੇ ਸਵਾਲ ਕੀਤਾ ਹੈ ਕਿ ਸੈਂਸਰ ਬੋਰਡ ਵੱਲੋਂ ਰੈੱਡ-ਫਲੈਗ (ਰੋਕੀ ਗਈ) ਕੀਤੀ ਫ਼ਿਲਮ ਨੂੰ ਆਨਲਾਈਨ ਕਿਵੇਂ ਸਟ੍ਰੀਮ ਕੀਤਾ ਗਿਆ।

Advertisement
×