DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Derabassi Fire: ਡੇਰਾਬੱਸੀ ਦੇ ਸਰਕਾਰੀ ਕਾਲਜ ਦੇ ਵਿਦਿਆਰਥੀ ਭਵਨ ਵਿੱਚ ਭਿਆਨਕ ਅੱਗ

ਜਨਗਣਨਾ ਸਟਾਫ਼ ਵੱਲੋਂ ਏਸੀ ਚੱਲਦਾ ਛੱਡਣ ਕਾਰਨ ਵਾਪਰਿਆ ਹਾਦਸਾ; ਫਾਇਰ ਬ੍ਰਿਗੇਡ ਨੇ ਮੁਸ਼ੱਕਤ ਮਗਰੋਂ ਅੱਗ ’ਤੇ ਪਾਇਆ ਕਾਬੂ

  • fb
  • twitter
  • whatsapp
  • whatsapp
featured-img featured-img
ਅੱਗ ਲੱਗਣ ਮਗਰੋਂ ਵਿਦਿਆਰਥੀ ਭਵਨ ਦੀ ਤਸਵੀਰ। ਫੋਟੋ: ਰੂਬਲ
Advertisement

Derabassi Fire:  ਸਥਾਨਕ ਸਰਕਾਰੀ ਕਾਲਜ ਦੀ ਕੰਟੀਨ ਦੇ ਉੱਪਰ ਪਹਿਲੀ ਮੰਜ਼ਿਲ ’ਤੇ ਸਥਿਤ ਵਿਦਿਆਰਥੀ ਭਵਨ ਵਿੱਚ ਅੱਜ ਤੜਕੇ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਭਵਨ ਅੰਦਰ ਪਿਆ ਕੀਮਤੀ ਫਰਨੀਚਰ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਅੱਗ ’ਤੇ ਕਾਬੂ ਪਾਇਆ। ਗਨੀਮਤ ਇਹ ਰਹੀ ਕਿ ਤੜਕੇ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਵਿਦਿਆਰਥੀ ਭਵਨ ਦੀ ਵਰਤੋਂ ਇਨੀਂ ਦਿਨੀਂ ਜਨਗਣਨਾ ਕਰਨ ਵਾਲੇ ਸਟਾਫ਼ ਵੱਲੋਂ ਕੀਤੀ ਜਾ ਰਹੀ ਸੀ। ਰੋਜ਼ਾਨਾ ਵਾਂਗ ਬੀਤੀ ਸ਼ਾਮ ਵੀ ਸਟਾਫ਼ ਕੰਮ ਖ਼ਤਮ ਕਰਕੇ ਅਤੇ ਰਿਪੋਰਟਿੰਗ ਕਰਨ ਤੋਂ ਬਾਅਦ ਭਵਨ ਨੂੰ ਤਾਲਾ ਲਗਾ ਕੇ ਚਲਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਟਾਫ਼ ਵੱਲੋਂ ਗ਼ਲਤੀ ਨਾਲ ਏਅਰ ਕੰਡੀਸ਼ਨਰ (ਏਸੀ) ਚੱਲਦਾ ਹੀ ਛੱਡ ਦਿੱਤਾ ਗਿਆ, ਜੋ ਸਾਰੀ ਰਾਤ ਚੱਲਦਾ ਰਿਹਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਾਤਾਰ ਚੱਲਣ ਕਾਰਨ ਏਸੀ ਵਿੱਚ ਹੋਏ ਸ਼ਾਰਟ ਸਰਕਟ ਨੇ ਅੱਗ ਦਾ ਰੂਪ ਧਾਰ ਲਿਆ।

Advertisement

ਅੱਜ ਤੜਕੇ ਜਦੋਂ ਸਟਾਫ਼ ਮੈਂਬਰ ਕਾਲਜ ਪਹੁੰਚੇ ਤਾਂ ਉਨ੍ਹਾਂ ਨੇ ਵਿਦਿਆਰਥੀ ਭਵਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਜਦੋਂ ਭਵਨ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਪੂਰਾ ਹਾਲ ਧੂੰਏਂ ਨਾਲ ਭਰਿਆ ਹੋਇਆ ਸੀ। ਸਟਾਫ਼ ਨੇ ਤੁਰੰਤ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਕੁਝ ਹੀ ਸਮੇਂ ਵਿੱਚ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ। ਜ਼ਿਕਰਯੋਗ ਹੈ ਕਿ ਇਹ ਭਵਨ ਵਿਦਿਆਰਥੀਆਂ ਦੇ ਪ੍ਰੋਗਰਾਮਾਂ ਲਈ ਵਰਤਿਆ ਜਾਂਦਾ ਸੀ ਅਤੇ ਇਸ ਨੂੰ ਖ਼ਾਸ ਤੌਰ ’ਤੇ ਏਅਰ ਕੰਡੀਸ਼ਨਡ ਬਣਾਇਆ ਗਿਆ ਸੀ।

Advertisement

Advertisement
×