ਹਰਜੀਤ ਸਿੰਘ
ਡੇਰਾਬੱਸੀ, 11 ਅਪਰੈਲ
ਇਥੋਂ ਦੇ ਸੈਕਟਰ 5 ਵਿੱਚ ਪਿੰਡ ਮੀਰਪੁਰ ਵਿਖੇ ਸੁੱਤੇ ਪਰਿਵਾਰ ’ਤੇ ਰਾਤ ਨੂੰ ਕੱਚੇ ਘਰ ਦੀ ਛੱਤ ਡਿੱਗ ਪਈ। ਇਸ ਹਾਦਸੇ ਵਿੱਚ 10 ਸਾਲ ਬੱਚੇ ਦੀ ਮੌਤ ਹੋ ਗਈ। ਹਾਦਸਾ ਅੱਧੀ ਰਾਤ ਨੂੰ ਵਾਪਰਿਆ ਜਦੋਂ ਪਤੀ-ਪਤਨੀ ਆਪਣੇ 3 ਬੱਚਿਆਂ ਨਾਲ ਸੁੱਤੇ ਪਏ ਸਨ। ਮਿੱਟੀ ਹੇਠ ਦੱਬੇ ਪਰਿਵਾਰ ਨੂੰ ਲੋਕਾਂ ਨੇ ਬਾਹਰ ਕੱਢ ਕੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਉਹ ਜੇਰੇ ਇਲਾਜ ਹਨ।