ਡੇਰਾਬੱਸੀ: ਪੰਡਵਾਲਾ ’ਚ ਕੱਚੇ ਘਰ ਦੀ ਛੱਤ ਡਿੱਗੀ, ਮਾਲਕ ਮਲਬੇ ਹੇਠ ਦੱਬਿਆ

ਡੇਰਾਬੱਸੀ: ਪੰਡਵਾਲਾ ’ਚ ਕੱਚੇ ਘਰ ਦੀ ਛੱਤ ਡਿੱਗੀ, ਮਾਲਕ ਮਲਬੇ ਹੇਠ ਦੱਬਿਆ

ਫੋਟੋ: ਰੂਬਲ

ਹਰਜੀਤ ਸਿੰਘ

ਡੇਰਾਬੱਸੀ, 27 ਮਈ

ਇਥੋਂ ਦੇ ਨੇੜਲੇ ਪਿੰਡ ਪੰਡਵਾਲਾ ਵਿੱਚ ਅੱਜ ਸਵੇਰੇ ਕਰੀਬ 8 ਵਜੇ ਕੱਚੇ ਘਰ ਦੀ ਛੱਤ ਡਿੱਗਣ ਕਾਰਨ ਘਰ ਦਾ ਮਾਲਕ ਜਗਤਾਰ ਸਿੰਘ ਦੱਬ ਕੇ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਮਲਬੇ ਹੇਠ ਦਬੇ ਘਰ ਦੇ ਮਾਲਕ ਨੂੰ ਬਾਹਰ ਕੱਢ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ।

ਆਟੋ ਚਾਲਕ ਜਗਤਾਰ ਸਿੰਘ ਦਾ ਘਰ ਕੱਚਾ ਹੈ, ਜਿਸ ਨੇ ਕਈਂ ਵਾਰ ਸਰਕਾਰ ਦੇ ਛੱਤਾਂ ਪੱਕੀ ਕਰਨ ਦੇ ਫਾਰਮ ਭਰਨ ਦੇ ਬਾਵਜੂਦ ਕੋਈ ਲਾਭ ਨਹੀਂ ਮਿਲਿਆ। ਅੱਜ ਸਵੇਰੇ ਜਦੋ ਉਸ ਦੀ ਪਤਨੀ ਰਸੋਈ ਵਿੱਚ ਕੰਮ ਕਰ ਰਹੀ ਸੀ ਅਤੇ ਉਸ ਦੇ 3 ਛੋਟੇ ਬੱਚੇ ਸਕੂਲ ਚਲੇ ਗਏ ਸੀ। ਇਸ ਦੌਰਾਨ ਜਗਤਾਰ ਕੱਚੀ ਛੱਤ ਵਾਲੇ ਕਮਰੇ ਵਿਚ ਆਰਾਮ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਛੱਤ ਉਸਦੇ ਉਪਰ ਡਿੱਗ ਗਈ। ਪਿੰਡ ਵਾਸੀਆਂ ਨੇ ਮੌਕੇ ’ਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕੀਤੇ ਤੇ ਜਗਤਾਰ ਸਿੰਘ ਨੂੰ ਬਾਹਰ ਕੱਢਿਆ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਜਗਤਾਰ ਨੇ ਕੱਚੀ ਛੱਤ ਨੂੰ ਪੱਕਾ ਕਰਨ ਦੇ ਫਾਰਮ ਭਰੇ ਸਨ ਪਰ ਹਾਲੇ ਤੱਕ ਕੋਈ ਪੈਸਾ ਨਹੀਂ ਮਿਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All