DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Dense Fog: ਟਰਾਈਸਿਟੀ ਵਿੱਚ ਸਵੇਰ ਵੇਲੇ ਸੰਘਣੀ ਧੁੰਦ; ਦਿੱਲੀ ਵਿੱਚ ਕਈ ਉਡਾਣਾਂ ਲੇਟ

ਪੰਜਾਬ ਵਿਚ ਵੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ

  • fb
  • twitter
  • whatsapp
  • whatsapp
Advertisement

ਟਰਾਈਸਿਟੀ ਦੇ ਕਈ ਇਲਾਕਿਆਂ ਵਿਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਪਈ। ਇਸ ਦੌਰਾਨ ਮੁਹਾਲੀ ਦੇ ਬਾਹਰਵਾਰ ਧੁੰਦ ਜ਼ਿਆਦਾ ਸੀ। ਇਸ ਤੋਂ ਬਾਅਦ ਸਵੇਰੇ ਦੇ ਸਾਢੇ ਸੱਤ ਵਜੇ ਵੀ ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ’ਤੇ ਸੰਘਣੀ ਧੁੰਦ ਸੀ ਪਰ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਧੁੰਦ ਘਟ ਦਿਖਾਈ ਦਿੱਤੀ। ਇਸ ਦੌਰਾਨ ਨਵੀਂ ਦਿੱਲੀ ਵਿਚ ਅੱਜ ਤੜਕੇ ਕਈ ਉਡਾਣਾਂ ਲੇਟ ਹੋਈਆਂ। ਇਹ ਜਾਣਕਾਰੀ ਮਿਲੀ ਹੈ ਕਿ ਥਾਈ ਏਅਰਵੇਜ਼ ਦੀ ਅੱਜ ਤੜਕੇ ਸਾਢੇ ਤਿੰਨ ਵਜੇ ਨਵੀਂ ਦਿੱਲੀ ਤੋਂ ਥਾਈਲੈਂਡ ਜਾਣ ਵਾਲੀ ਉਡਾਣ ਲੇਟ ਹੋਈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਉਡਾਣਾਂ ਆਪਣੇ ਮਿੱਥੇ ਸਮੇਂ ਤੋਂ ਲੇਟ ਚੱਲੀਆਂ।

Advertisement

ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਪਈ ਜਿਸ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਤੇ ਆਵਾਜਾਈ ਵਿਚ ਵਿਘਨ ਪਿਆ।

Advertisement

ਚੰਡੀਗੜ੍ਹ ਵਿਚ ਸਵੇਰ ਦੇ ਪੌਣੇ ਨੌਂ ਵਜੇ ਤਾਪਮਾਨ 13 ਡਿਗਰੀ ਸੈਲਸੀਅਸ ਸੀ ਤੇ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅੱਜ ਅੰਸ਼ਿਕ ਬੱਦਲਵਾਈ ਰਹੇਗਾ ਤੇ ਦੁਪਹਿਰ ਤੋਂ ਬਾਅਦ ਮੌਸਮ ਸਾਫ ਰਹੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕਈ ਦਿਨਾਂ ਤੋਂ ਠੰਢ ਹੌਲੀ ਹੌਲੀ ਘੱਟ ਰਹੀ ਸੀ ਤੇ ਧੁੰਦ ਵੀ ਘੱਟ ਹੀ ਪੈ ਰਹੀ ਸੀ ਪਰ ਅੱਜ ਮੌਸਮ ਨੇ ਮੁੜ ਕਰਵਟ ਲੈ ਲਈ ਹੈ ਤੇ ਧੁੰਦ ਕਾਰਨ ਠੰਢ ਵੀ ਵਧ ਗਈ ਹੈ।

Advertisement
×