ਸੀਟੀਯੂ ਡਿੱਪੂ ਅੱਗੇ ਪ੍ਰਦਰਸ਼ਨ

ਸੀਟੀਯੂ ਡਿੱਪੂ ਅੱਗੇ ਪ੍ਰਦਰਸ਼ਨ

ਕੁਲਦੀਪ ਸਿੰਘ

ਚੰਡੀਗੜ੍ਹ, 17 ਅਕਤੂਬਰ

ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਬੈਨਰ ਹੇਠ ਮੁਲਾਜ਼ਮਾਂ ਅਤੇ ਆਊਟਸੋਰ ਵਰਕਰਾਂ ਵੱਲੋਂ ਸੀਟੀਯੂ ਦੇ ਡਿੱਪੂ ਨੰਬਰ-3 ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਸੀਟੀਯੂ ਕੰਡਕਟਰਜ਼ ਯੂਨੀਅਨ ਤੇ ਸੀਟੀਯੂ ਐੱਸ.ਸੀ./ਬੀ.ਸੀ. ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਦੌਰਾਨ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਪੈਟਰਨ ਸ਼ਾਮ ਲਾਲ ਘਾਵਰੀ, ਚੇਅਰਮੈਨ ਅਨਿਲ ਕੁਮਾਰ, ਇਲੈਕਟ੍ਰੀਸਿਟੀ ਸਟ੍ਰੀਟ ਲਾਈਟ ਐਂਪਲਾਈਜ਼ ਯੂਨੀਅਨ ਐੱਮ.ਸੀ. ਤੋਂ ਦਲਜੀਤ ਸਿੰਘ, ਰਵਿੰਦਰ ਕੁਮਾਰ, ਇਲੈਕਟ੍ਰੀਕਲ ਵਰਕਮੈਨ ਯੂਨੀਅਨ ਤੋਂ ਕਿਸ਼ੋਰੀ ਲਾਲ, ਵਰਿੰਦਰ ਬਿਸ਼ਟ, ਪੈੱਕ ਐਂਪਲਾਈਜ਼ ਯੂਨੀਅਨ ਤੋਂ ਹਰੀ ਮੋਹਨ ਆਦਿ ਨੇ ਕਿਹਾ ਕਿ ਯੂ.ਟੀ. ਦੇ ਸਰਕਾਰੀ ਮੁਲਾਜ਼ਮ ਨਿੱਜੀਕਰਨ ਅਤੇ ਮੈਨੇਜਮੈਂਟਾਂ ਤੋਂ ਪ੍ਰੇਸ਼ਾਨ ਹਨ ਜਦੋਂਕਿ ਆਊਟਸੋਰ ਰਾਹੀਂ ਰੱਖੇ ਗਏ ਵਰਕਰ ਠੇਕੇਦਾਰੀ ਸਿਸਟਮ ਤੋਂ ਬੇਹੱਦ ਪ੍ਰੇਸ਼ਾਨ ਹਨ, ਇਸੇ ਕਰ ਕੇ ਸਾਰੇ ਮੁਲਾਜ਼ਮ ਅਤੇ ਆਊਟਸੋਰਸ ਵਰਕਰ ਇਕੱਠੇ ਹੋ ਕੇ ਯੂ.ਟੀ. ਪ੍ਰਸ਼ਾਸਨ ਖ਼ਿਲਾਫ਼ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਸੰਘਰਸ਼ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All