ਕਿਸਾਨ ਅੰਦੋਲਨ ਦੇ ਹੱਕ ’ਚ ਕੀਤਾ ਪ੍ਰਦਰਸ਼ਨ

ਕਿਸਾਨ ਅੰਦੋਲਨ ਦੇ ਹੱਕ ’ਚ ਕੀਤਾ ਪ੍ਰਦਰਸ਼ਨ

ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ(ਮੁਹਾਲੀ), 3 ਦਸੰਬਰ

ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇਥੋਂ ਦੇ ਫੇਜ ਸੱਤ ਦੀਆਂ ਲਾਈਟਾਂ ਨੇੜੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਵਾਲੇ ਨਾਅਰਿਆਂ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਇਸ ਮੌਕੇ ਅਦਾਕਾਰਾ ਕੰਗਣਾ ਰਨੌਤ ਦੀਆਂ ਬਜ਼ੁਰਗ ਕਿਸਾਨ ਮਾਤਾ ਖ਼ਿਲਾਫ਼ ਟਿੱਪਣੀਆਂ, ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਅਤਿਵਾਦੀ ਕਹਿਣ ਅਤੇ ਕਿਸਾਨਾਂ ’ਤੇ ਅੱਤਿਆਚਾਰ ਕਰਾਉਣ ਦੀ ਸਖ਼ਤ ਆਲੋਚਨਾ ਕੀਤੀ ਗਈ। ਉਨ੍ਹਾਂ ਮੁਹਾਲੀ ਦੇ ਵੱਖ ਵੱਖ ਚੌਕਾਂ ਵਿੱਚ ਅਜਿਹੇ ਪ੍ਰਦਰਸ਼ਨ ਰੋਜ਼ ਕਰਨ ਦਾ ਐਲਾਨ ਕੀਤਾ। ਚਾਰ ਦਸੰਬਰ ਨੂੰ ਤਿੰਨ-ਪੰਜ ਦੀਆਂ ਲਾਈਟਾਂ ਨੇੜੇ ਪ੍ਰਦਰਸ਼ਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਗਗਨ ਪ੍ਰੀਤ ਸਿੰਘ ਬੈਂਸ, ਮਨਜੀਤ ਸਿੰਘ ਬੈਂਸ, ਸਤਵੀਰ ਸਿੰਘ ਧਨੋਆ, ਪ੍ਰੋਫੈਸਰ ਮੇਹਰ ਸਿੰਘ ਮੱਲ੍ਹੀ, ਮੋਹਨ ਸਿੰਘ, ਕੁਲਜੀਤ ਸਿੰਘ ਬੇਦੀ,ਜਸਪਾਲ ਦਿਓਲ,ਆਰ ਪੀ ਸਿੰਘ,ਰਣਜੀਤ ਗਿੱਲ, ਪਰਮਜੀਤ ਪੰਮਾ,ਦਲੀਪ ਸਿੰਘ,ਦਲਜੀਤ ਕੌਰ ਕੰਗ,ਰਾਜਵੀਰ ਕੌਰ ਗਿੱਲ,ਨਰਿੰਦਰ ਕੌਰ ਗਿੱਲ,ਦਵਿੰਦਰ ਕੌਰ,ਤੇਜਲੀਨ ਕੌਰ,ਅਮਰਜੀਤ ਸਿੰਘ ,ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All