ਪੀਯੂ ਦੇ ਲਾਅ ਵਿਭਾਗ ਵਿੱਚ ਵਿਦਿਆਰਥੀ ਦੇ ਜਾਅਲੀ ਦਾਖ਼ਲੇ ਵਿਰੁੱਧ ਪ੍ਰਦਰਸ਼ਨ : The Tribune India

ਪੀਯੂ ਦੇ ਲਾਅ ਵਿਭਾਗ ਵਿੱਚ ਵਿਦਿਆਰਥੀ ਦੇ ਜਾਅਲੀ ਦਾਖ਼ਲੇ ਵਿਰੁੱਧ ਪ੍ਰਦਰਸ਼ਨ

ਪੀਯੂ ਦੇ ਲਾਅ ਵਿਭਾਗ ਵਿੱਚ ਵਿਦਿਆਰਥੀ ਦੇ ਜਾਅਲੀ ਦਾਖ਼ਲੇ ਵਿਰੁੱਧ ਪ੍ਰਦਰਸ਼ਨ

ਪੰਜਾਬ ਯੂਨੀਵਰਸਿਟੀ ਵਿੱਚ ਲਾਅ ਵਿਭਾਗ ਦੇ ਚੇਅਰਪਰਸਨ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀ ਆਗੂ।

ਕੁਲਦੀਪ ਸਿੰਘ

ਚੰਡੀਗੜ੍ਹ, 25 ਨਵੰਬਰ

ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀ.ਵਾਈ.ਐੱਸ.ਐੱਸ. ਨੇ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਵਿੱਚ ਮਯੰਕ ਕਾਲੜਾ ਨਾਂ ਦੇ ਵਿਦਿਆਰਥੀ ਦੇ ਦਾਖ਼ਲੇ ਨੂੰ ਗਲਤ ਕਰਾਰ ਦਿੰਦਿਆਂ ਲਾਅ ਵਿਭਾਗ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਅਥਾਰਟੀ ਉੱਤੇ ਮਿਲੀਭੁਗਤ ਕਰਕੇ ਵਿਭਾਗ ਵਿੱਚ ਆਪਣੇ ਚਹੇਤਿਆਂ ਨੂੰ ਗਲਤ ਐਡਮਿਸ਼ਨਾਂ ਦੇਣ ਦੇ ਦੋਸ਼ ਲਗਾਏ ਅਤੇ ‘ਪੀ.ਯੂ. ਪ੍ਰਸ਼ਾਸਨ ਮੁਰਦਾਬਾਦ’, ‘ਧੱਕਾਸ਼ਾਹੀ ਬੰਦ ਕਰੋ’ ਵਰਗੇ ਨਾਅਰੇ ਲਗਾਉਂਦਿਆਂ ਲਾਅ ਵਿਭਾਗ ਦੇ ਚੇਅਰਪਰਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡੀਨ ਯੂਨੀਵਰਸਿਟੀ ਇੰਸਟਰੱਸ਼ਨਜ਼ ਦੀ ਨਿੰਦਾ ਕੀਤੀ।

ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਆਯੁਸ਼ ਖਟਕੜ, ਕੈਂਪਸ ਪ੍ਰਧਾਨ ਪ੍ਰਿੰਸ ਚੌਧਰੀ ਅਤੇ ਨਵਦੀਪ ਚੌਧਰੀ ਆਦਿ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਏ.ਬੀ.ਵੀ.ਪੀ. ਨਾਲ ਜੁੜੇ ਉਕਤ ਵਿਦਿਆਰਥੀ ਨੂੰ ਅਥਾਰਟੀ ਦੇ ਅਧਿਕਾਰੀਆਂ ਨੇ ਐੱਲ.ਐੱਲ.ਐੱਮ. ਵਿੱਚ ਜਾਅਲੀ ਐਡਮਿਸ਼ਨ ਵਾਸਤੇ ਯੋਗਤਾ ਬਣਾਉਣ ਲਈ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੇ ਹੱਦਾਂ ਬੰਨੇ ਪਾਰ ਕਰ ਦਿੱਤੇ। ਅਥਾਰਟੀ ਵਿੱਚ ਸ਼ਾਮਿਲ ਉੱਚ ਅਧਿਕਾਰੀ ਭਾਜਪਾ ਜਾਂ ਇਸ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਨਾਲ ਜੁੜੇ ਵਿਅਕਤੀਆਂ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਪੀ.ਯੂ. ਵਿੱਚ ਦਾਖਿਲਾ ਦੇਣ ਲਈ ਨਿਯਮ ਛਿੱਕੇ ਟੰਗੇ ਜਾਂਦੇ ਹਨ। ਚੇਅਰਪਰਸਨ ਦਫ਼ਤਰ ਵਿੱਚ ਪਹੁੰਚੇ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਗਲਤ ਢੰਗ ਨਾਲ ਦਾਖਲ ਕੀਤੇ ਗਏ ਵਿਦਿਆਰਥੀ ਨੂੰ ਪਹਿਲਾਂ ਤਾਂ ਸਪੋਰਟਸ ਕੋਟੇ ਦਾ ਲਾਭ ਦੇਣ ਦੇ ਕੋਸ਼ਿਸ਼ ਕੀਤੀ ਗਈ ਅਤੇ ਫਿਰ ਐੱਨ.ਆਰ.ਆਈ. ਕੋਟੇ ਰਾਹੀਂ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਥੋਂ ਤੱਕ ਕਿ ਉਸ ਨੂੰ ਆਪਣੀ ਜਾਅਲੀ ਐਡਮਿਸ਼ਨ ਕਰਵਾਉਣ ਵਾਸਤੇ ਕਾਗਜ਼ਾਤ ਪੂਰੇ ਕਰਨ ਲਈ 70 ਦਿਨਾਂ ਦਾ ਸਮਾਂ ਦਿੱਤਾ ਗਿਆ ਅਤੇ ਫਿਰ ਫੀਸ ਜਮ੍ਹਾਂ ਕਰਵਾਏ ਬਗੈਰ ਦਾਖਲਾ ਦੇ ਦਿੱਤਾ ਗਿਆ। ਲਾਅ ਵਿਭਾਗ ਦੇ ਚੇਅਰਪਰਸਨ ਪ੍ਰੋ. (ਡਾ.) ਦਵਿੰਦਰ ਸਿੰਘ ਨੇ ਖ਼ੁਦ ਇਸ ਗੱਲ ਨੂੰ ਮੰਨਿਆ ਕਿ ਮਯੰਕ ਕਾਲੜਾ ਦੀ ਐਡਮਿਸ਼ਨ ਗਲਤ ਹੋਈ ਸੀ ਜੋ ਰੱਦ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਤੇ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਕੇ ਇਸ ਦਾਖਿਲੇ ਨੂੰ ਰੱਦ ਕਰਨ ਉਤੇ ਪੱਕੀ ਮੁਹਰ ਲਗਾਈ ਜਾ ਰਹੀ ਹੈ।

ਵਿਦਿਆਰਥੀ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲਿਆਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਸ਼ਹਿਰ

View All