ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਆਗੂ ਪ੍ਰੇਮ ਗਰਗ ਨੇ ਯੂਟੀ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਲੰਘੇ ਦਿਨ ਨਗਰ ਨਿਗਮ ਦੀ ਹਾਊਸ ਮੀਟਿੰਗ ‘ਚ ਡੰਡੂਮਾਜਰਾ ਡੰਪਿੰਗ ਗਰਾਊਂਡ ਸਬੰਧੀ ਪਾਸ ਕੀਤੇ ਮਤੇ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹਾਊਸ ਮੀਟਿੰਗ ‘ਚ ਹੋਈ ਗਾਲੀ-ਗਲੋਚ ਨੇ ਹਾਊਸ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ। ਉੱਥੇ ਹੀ ਭਾਜਪਾ ਨੇ ‘ਆਪ’ ਤੇ ਕਾਂਗਰਸ ਦੇ 20 ਕੌਂਸਲਰਾਂ ਨੂੰ ਧੱਕੇਸ਼ਾਹੀ ਨਾਲ ਬਾਹਰ ਰੱਖ ਕੇ ਇਹ ਮਤਾ ਪਾਸ ਕੀਤਾ ਹੈ। ਸ੍ਰੀ ਗਰਗ ਨੇ ਮੰਗ ਕੀਤੀ ਕਿ ਡੱਡੂਮਾਜਰਾ ‘ਚ ਨਵਾਂ ਪਲਾਂਟ ਲਗਾਉਣ ਤੋਂ ਪਹਿਲਾਂ ਲੋਕਾਂ ‘ਚ ਸਰਵੇ ਕਰਵਾਉਣਾ ਚਾਹੀਦਾ ਹੈ, ਉਸ ਤੋਂ ਬਾਅਦ ਹਾਊਸ ਮੀਟਿੰਗ ‘ਚ-ਚਰਚਾ ਹੋਣੀ ਚਾਹੀਦੀ ਹੈ।