DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਪਰਕ ਸੜਕ ਚੌੜੀ ਕਰਨ ਦੀ ਮੰਗ

ਲੋਕਾਂ ਤੇ ਵੱਖ-ਵੱਖ ਆਗੂਆਂ ਨੇ ਹਮਾਯੂੰਪੁਰ ਤੋਂ ਨਰਾਇਣਗੜ੍ਹ-ਅੰਬਾਲਾ ਹਾਈਵੇਅ ਤੱਕ ਸੜਕ ਚੌੜੀ ਕਰਨ ਦੀ ਮੰਗ ਕੀਤੀ ਹੈ। ਸਰਪੰਚ ਦਲਬੀਰ ਸਿੰਘ ਹਮਾਯੂੰਪੁਰ ਤੇ ਚੇਅਰਮੈਨ ਮਾਰਕੀਟ ਕਮੇਟੀ ਡੇਰਾਬਸੀ ਚੌਧਰੀ ਕੁਲਦੀਪ ਸਿੰਘ ਗੁੱਜਰ ਨੇ ਪਿੰਡ ਹਮਾਯੂੰਪੁਰ ਦੇ ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਚਰਨ...

  • fb
  • twitter
  • whatsapp
  • whatsapp
featured-img featured-img
ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਮੰਗ ਪੱਤਰ ਦਿੰਦੇ ਹੋਏ ਸਰਪੰਚ ਦਲਬੀਰ ਸਿੰਘ ਤੇ ਕੁਲਦੀਪ ਸਿੰਘ ਗੁੱਜਰ। -ਫੋਟੋ: ਭੱਟੀ
Advertisement

ਲੋਕਾਂ ਤੇ ਵੱਖ-ਵੱਖ ਆਗੂਆਂ ਨੇ ਹਮਾਯੂੰਪੁਰ ਤੋਂ ਨਰਾਇਣਗੜ੍ਹ-ਅੰਬਾਲਾ ਹਾਈਵੇਅ ਤੱਕ ਸੜਕ ਚੌੜੀ ਕਰਨ ਦੀ ਮੰਗ ਕੀਤੀ ਹੈ। ਸਰਪੰਚ ਦਲਬੀਰ ਸਿੰਘ ਹਮਾਯੂੰਪੁਰ ਤੇ ਚੇਅਰਮੈਨ ਮਾਰਕੀਟ ਕਮੇਟੀ ਡੇਰਾਬਸੀ ਚੌਧਰੀ ਕੁਲਦੀਪ ਸਿੰਘ ਗੁੱਜਰ ਨੇ ਪਿੰਡ ਹਮਾਯੂੰਪੁਰ ਦੇ ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਨਰਾਇਣਗੜ੍ਹ-ਅੰਬਾਲਾ ਹਾਈਵੇਅ ਤੱਕ ਸੰਪਰਕ ਸੜਕ 18 ਫੁੱਟ ਚੌੜੀ ਕਰਕੇ ਨਵੇਂ ਸਿਰੇ ਤੋਂ ਬਣਾਉਣ ਸਬੰਧੀ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਮੰਗ ਪੱਤਰ ਸੌਂਪਿਆ। ਆਗੂਆਂ ਨੇ ਇਲਾਕੇ ਦੇ ਹੋਰ ਪਿੰਡਾਂ ਦੀਆਂ ਸੰਪਰਕ ਸੜਕਾਂ ਚੌੜੀਆਂ ਕਰਨ ਦੀ ਮੰਗ ਵੀ ਰੱਖੀ ਗਈ। ਸ੍ਰੀ ਬਰਸਟ ਨੇ ਭਰੋਸਾ ਦਿੱਤਾ ਕਿ ਮੰਡੀ ਬੋਰਡ ਅਧੀਨ ਆਉਂਦੀਆਂ ਸਾਰੀਆਂ ਸੜਕਾਂ ਜਲਦੀ ਬਣਾਈਆਂ ਜਾਣਗੀਆਂ। ਦਲਬੀਰ ਸਿੰਘ ਅਤੇ ਚੌਧਰੀ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਲੋਕਹਿਤ ਵਿੱਚ ਵਿਕਾਸ ਕਾਰਜ ਕਰ ਰਹੀ ਹੈ ਤੇ ਕਈ ਪਿੰਡਾਂ ਦੀਆਂ ਸੜਕਾਂ ਪਹਿਲਾਂ ਹੀ ਮਜ਼ਬੂਤ ਬਣਾਈਆਂ ਜਾ ਚੁੱਕੀਆਂ ਹਨ।

Advertisement
Advertisement
×