ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ; ਪੀਯੂ ਦੇ ਵਿਦਿਆਰਥੀ ਕੇਂਦਰ ’ਤੇ ਪ੍ਰਦਰਸ਼ਨ : The Tribune India

ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ; ਪੀਯੂ ਦੇ ਵਿਦਿਆਰਥੀ ਕੇਂਦਰ ’ਤੇ ਪ੍ਰਦਰਸ਼ਨ

ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ; ਪੀਯੂ ਦੇ ਵਿਦਿਆਰਥੀ ਕੇਂਦਰ ’ਤੇ ਪ੍ਰਦਰਸ਼ਨ

ਪੀ.ਯੂ. ਵਿੱਚ ਵਿਦਿਆਰਥੀ ਕੇਂਦਰ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ।

ਕੁਲਦੀਪ ਸਿੰਘ
ਚੰਡੀਗੜ੍ਹ, 7 ਫ਼ਰਵਰੀ

ਲੱਦਾਖ ਨੂੰ ਰਾਜ ਦਾ ਦਰਜਾ ਦਿਵਾਉਣ ਅਤੇ ਭਾਰਤੀ ਸੰਵਿਧਾਨ ਦੇ ਸ਼ਡਿਊਲ-6 ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਐੱਸ.ਐੱਫ.ਐੱਸ., ਲੱਦਾਖ ਸਟੂਡੈਂਟਸ ਐਸੋਸੀਏਸ਼ਨ ਅਤੇ ਕਾਰਗਿਲ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਦੀ ਐਸੋਸੀਏਸ਼ਨ ਏ.ਕੇ.ਐਸ.ਏ.ਸੀ. ਵੱਲੋਂ ਸਾਂਝੇ ਤੌਰ ’ਤੇ ਅੱਜ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਵਿਖੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਸ਼ਾਮਿਲ ਵਿਦਿਆਰਥੀਆਂ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੱਦਾਖ ਦੇ ਲੋਕ ਖੁਦਮੁਖਤਿਆਰੀ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਧਾਰਾ-370 ਨੂੰ ਖਤਮ ਕਰਨ ਨਾਲ ਲੱਦਾਖ ਨੂੰ ਯੂ.ਟੀ. ਦਾ ਦਰਜਾ ਦਿੱਤਾ ਗਿਆ ਸੀ। ਮੌਜੂਦਾ ਹਾਲਾਤ ਇਹ ਹਨ ਕਿ ਲੱਦਾਖ ਦੇ ਲੋਕ ਖ਼ੁਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਤੇ ਲੋਕਾਂ ਨੇ ਕੇਂਦਰੀਕਰਨ ਅਤੇ ਕਾਰਪੋਰੇਸ਼ਨ ਦੇ ਹਮਲੇ ਵਿੱਚ ਆਪਣੀ ਜ਼ਮੀਨ, ਕਬਾਇਲੀ ਪਹਿਚਾਣ, ਨੌਕਰੀਆਂ ਤੇ ਹੋਰ ਪਦਾਰਥਕ ਸਰੋਤਾਂ ਦੀ ਸੁਰੱਖਿਆ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ।

ਐਸ.ਐਫ.ਐਸ. ਦੇ ਜਨਰਲ ਸਕੱਤਰ ਗਗਨਦੀਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀਕ੍ਰਿਤ ਭਾਰਤੀ ਰਾਜ ਸੂਬਿਆਂ ਦੀਆਂ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਵੱਡੇ ਕਾਰਪੋਰੇਟਾਂ ਦੇ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ। ਕੁਦਰਤੀ ਸੋਮਿਆਂ, ਜ਼ਮੀਨਾਂ, ਵੱਖਰੀਆਂ ਭਾਸ਼ਾਈ ਅਤੇ ਸੱਭਿਆਚਾਰਕ ਕੌਮੀਅਤਾਂ/ਪਛਾਣਾਂ ’ਤੇ ਹਮਲੇ ਹੋ ਰਹੇ ਹਨ। ਲੱਦਾਖ ਵਿੱਚ ਅਜੋਕਾ ਸੰਘਰਸ਼ ਅਜਿਹੇ ਹਮਲਿਆਂ ਖਿਲਾਫ਼ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸ.ਐਫ.ਐਸ. ਲੱਦਾਖ ਨੂੰ ਰਾਜ ਦਾ ਦਰਜਾ ਦਿਵਾਉਣ ਅਤੇ ਉਥੋਂ ਦੇ ਲੋਕਾਂ ਦੀਆਂ ਹੋਰ ਜਮਹੂਰੀ ਮੰਗਾਂ ਦਾ ਸਮਰਥਨ ਕਰਦੀ ਹੈ। ਬੁਲਾਰਿਆਂ ਨੇ ਦਲੀਲ ਦਿੱਤੀ ਕਿ ਖੁਦਮੁਖਤਿਆਰੀ ਦੀ ਮੰਗ ਇਸ ਤੋਂ ਪਹਿਲਾਂ ਦੀ ਹੈ ਪਰ ਯੂਟੀ ਦੇ ਗਠਨ ਨੇ ਸੰਘੀ ਅਧਿਕਾਰਾਂ ’ਤੇ ਹੋਰ ਹਮਲਾ ਕੀਤਾ ਹੈ ਤੇ ਰਾਜ ਦੇ ਦਰਜੇ ਲਈ ਸੰਘਰਸ਼ ਨੂੰ ਭੜਕਾਇਆ ਹੈ। ਏ.ਕੇ.ਐਸ.ਏ.ਸੀ. ਤੋਂ ਅਹਿਮਦ, ਲੱਦਾਖ ਸਟੂਡੈਂਟਸ ਐਸੋਸੀਏਸ਼ਨ ਤੋਂ ਸਟੈਂਜਿਨ, ਐਸ.ਓ.ਆਈ. ਤੋਂ ਉਦੇਸ਼ ਤੇ ਰਿਸਰਚ ਸਕਾਲਰਾਂ ਤੋਹਾ, ਪੁਨੀਤ ਅਤੇ ਜ਼ਾਹਿਦ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All