ਦਿੱਲੀ ਪੁਲੀਸ ਨੇ ਹਾਲੇ ਤੱਕ ਪੱਤਰਕਾਰਾਂ ’ਤੇ ਹਮਲੇ ਦਾ ਕੇਸ ਦਰਜ ਨਹੀਂ ਕੀਤਾ

ਹਿੰਦੂ-ਮੁਸਲਿਮ ਫਸਾਦ ਦੀ ਰਿਪੋਰਟਿੰਗ ਕਰਨ ਗਏ ਸਨ ‘ਕਾਰਵਾਂ’ ਦੇ ਪੱਤਰਕਾਰ

ਦਿੱਲੀ ਪੁਲੀਸ ਨੇ ਹਾਲੇ ਤੱਕ ਪੱਤਰਕਾਰਾਂ ’ਤੇ ਹਮਲੇ ਦਾ ਕੇਸ ਦਰਜ ਨਹੀਂ ਕੀਤਾ

ਟ੍ਰਿਬਿਊਨ ਨਿਊਜ਼ ਸਰਵਿਸ/ਪੀਟੀਆਈ

ਚੰਡੀਗੜ੍ਹ, 12 ਅਗਸਤ

ਦਿੱਲੀ ਤੋਂ ਛਪਦੇ ਰਸਾਲੇ ‘ਕਾਰਵਾਂ’ ਦੇ ਤਿੰਨ ਪੱਤਰਕਾਰਾਂ ਉੱਤੇ ਮੰਗਲਵਾਰ ਦੁਪਹਿਰ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਹਜੂਮੀ ਹਮਲੇ ਦੀ ਪੁਲੀਸ ਨੇ ਅਜੇ ਤੱਕ ਰਿਪੋਰਟ ਦਰਜ ਨਹੀਂ ਕੀਤੀ ਹੈ। ਫਰਵਰੀ 2020 ਵਿੱਚ ਹੋਏ ਦੰਗਿਆਂ ਦੀ ਰਿਪੋਰਟਿੰਗ ਕਰਨ ਗਏ ਇਨ੍ਹਾਂ ਪੱਤਰਕਾਰਾਂ ਵਿੱਚ ਇੱਕ ਔਰਤ ਪੱਤਰਕਾਰ ਵੀ ਹੈ ਜਿਸ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ ਲੱਗਿਆ ਹੈ। ਰਸਾਲੇ ਦੇ ਪ੍ਰਬੰਧਕਾਂ ਨੇ ਪੁਲੀਸ ਉੱਤੇ ਐੱਫਆਈਆਰ ਦਰਜ ਨਾ ਕਰਨ ਦਾ ਦੋਸ਼ ਲਗਾਇਆ ਹੈ। ਪੁਲੀਸ ਨੇ ਰਸਾਲੇ ਅਤੇ ਸਥਾਨਕ ਲੋਕਾਂ ਤੋਂ ਮਿਲੀਆਂ ਦੋ ਸ਼ਿਕਾਇਤਾਂ ਦੀ ਜਾਂਚ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕਾਰਵਾਂ ਰਸਾਲੇ ਦੇ ਰਿਪੋਰਟਰ ਪ੍ਰਭਜੀਤ ਸਿੰਘ, ਸ਼ਾਹਿਦ ਤਾਂਤਰੇ ਅਤੇ ਇੱਕ ਔਰਤ ਪੱਤਰਕਾਰ ਦਿੱਲੀ ਵਿੱਚ ਹੋਏ ਹਿੰਦੂ-ਮਸਲਿਮ ਫਸਾਦ ਸਬੰਧੀ ਰਿਪੋਰਟਿੰਗ ਕਰਨ ਸੁਭਾਸ਼ ਮੁਹੱਲੇ ’ਚ ਗਏ ਸਨ ਜਿਥੇ 2.30 ਕੁ ਵਜੇ ਹਜੂਮ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਰਸਾਲੇ ਨੇ ਦੋਸ਼ ਲਗਾਇਆ ਹੈ ਕਿ ਮੰਗਲਵਾਰ ਨੂੰ ਘਟਨਾ ਵਾਪਰਨ ਦੇ ਬਾਵਜੂਦ ਪੁਲੀਸ ਨੇ ਅਜੇ ਤੱਕ ਐੱਫਆਈਆਰ ਦਰਜ ਨਹੀਂ ਕੀਤੀ ਹੈ। ਪੁਲੀਸ (ਪੂਰਬੀ ਰੇਂਜ) ਦੇ ਜੁਆਇੰਟ ਕਮਿਸ਼ਨਰ ਅਲੋਕ ਕੁਮਾਰ ਨੇ ਕਿਹਾ ਹੈ ਕਿ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਹੋ ਰਹੀ ਹੈ।

ਰਸਾਲੇ ਨੇ ਦੋਸ਼ ਲਗਾਇਆ ਹੈ ਕਿ ਸਥਾਨਕ ਲੋਕਾਂ ਦੇ ਹਜੂਮ ਉੱਤੇ ਫਿਰਕਾਪ੍ਰਸਤੀ ਦਾ ਭੂਤ ਸਵਾਰ ਸੀ ਅਤੇ ਉਨ੍ਹਾਂ ਨਾਲ ਨਾ ਕੇਵਲ ਕੁੱਟਮਾਰ ਕੀਤੀ ਗਈ ਸਗੋਂ ਜਾਨੋਂ ਮਾਰ ਦੇਣ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰੈੱਸ ਸਕੱਤਰ ਬੂਟਾ ਸਿੰਘ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਤੇ ਜਨਰਲ ਸਕੱਤਰ ਗਗਨ ਸੰਗਰਾਮੀ ਨੇ ਪੱਤਰਕਾਰਾਂ ਉੱਤੇ ਕੀਤੇ ਗਏ ਹਮਲੇ ਅਤੇ ਪੁਲੀਸ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੂਹ ਲੋਕ ਪੱਖੀ ਤਾਕਤਾਂ ਨੂੰ ਜਮਹੂਰੀ ਹੱਕਾਂ ਅਤੇ ਪ੍ਰੈੱਸ ਦੀ ਆਜ਼ਾਦੀ ਉੱਤੇ ਹਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All