DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Delhi- Katra Expressway accident: ਖ਼ਰਾਬ ਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ; ਦੋ ਦੀ ਮੌਤ, ਇੱਕ ਗੰਭੀਰ

ਪਿੰਡ ਫੱਗੂਵਾਲਾ ਨੇੜੇ ਅੱਧੀ ਰਾਤ ਨੂੰ ਵਾਪਰਿਆ ਦਰਦਨਾਕ ਹਾਦਸਾ; ਦਿੱਲੀ ਤੋਂ ਜੰਮੂ ਘੁੰਮਣ ਜਾ ਰਹੇ ਸਨ ਕਾਰ ਸਵਾਰ, ਹਾਈਡਰਾ ਮਸ਼ੀਨ ਨਾਲ ਕੱਢੀਆਂ ਲਾਸ਼ਾਂ

  • fb
  • twitter
  • whatsapp
  • whatsapp
featured-img featured-img
ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਤੇ ਸੜਕ ਹਾਦਸੇ ਦੌਰਾਨ ਨੁਕਸਾਨੀ ਗਈ ਕਾਰ।-ਫੋਟੋ: ਮੱਟਰਾਂ
Advertisement

Delhi- Katra Expressway accident:  ਬੀਤੀ ਰਾਤ ਪਿੰਡ ਫੱਗੂਵਾਲਾ ਨੇੜੇ ਦਿੱਲੀ-ਕੱਟੜਾ ਐਕਸਪ੍ਰੈਸਵੇਅ ’ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਕਾਰ ਚਾਲਕ ਅਤੇ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਲੜਕੀ ਦੀ ਭੈਣ ਗੰਭੀਰ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 1:30 ਵਜੇ ਵਾਪਰਿਆ, ਜਦੋਂ ਦਿੱਲੀ ਵੱਲੋਂ ਆ ਰਹੀ ਇੱਕ ਕਾਰ ਸੜਕ ਕਿਨਾਰੇ ਖ਼ਰਾਬ ਹਾਲਤ ਵਿੱਚ ਖੜ੍ਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਟਰੱਕ ਦੇ ਹੇਠਾਂ ਜਾ ਵੜੀ ਅਤੇ ਉਸ ਦੇ ਪਰਖੱਚੇ ਉੱਡ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਅਤੇ ਹੋਰ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ।

ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋਣ ਕਾਰਨ ਮ੍ਰਿਤਕਾਂ ਅਤੇ ਜ਼ਖ਼ਮੀ ਨੂੰ ਬਾਹਰ ਕੱਢਣ ਲਈ ਹਾਈਡਰਾ ਮਸ਼ੀਨ ਮੰਗਵਾਉਣੀ ਪਈ। ਭਾਰੀ ਮਸ਼ੱਕਤ ਤੋਂ ਬਾਅਦ ਕਾਰ ਨੂੰ ਟਰੱਕ ਹੇਠੋਂ ਬਾਹਰ ਕੱਢਿਆ ਗਿਆ। ਸੜਕ ਸੁਰੱਖਿਆ ਫੋਰਸ ਦੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਕਾਰ ਵਿੱਚ ਫਸੀ 21 ਸਾਲਾ ਸਾਨੀਆ ਵਾਸੀ ਦਿੱਲੀ ਨੂੰ ਰਾਹਤ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ, ਜਦੋਂਕਿ ਉਸ ਦੀ ਭੈਣ ਮਾਹਿਰਾ (16 ਸਾਲ) ਅਤੇ ਕਾਰ ਚਾਲਕ ਪ੍ਰਿੰਸ ਕੁਮਾਰ (27 ਸਾਲ) ਵਾਸੀ ਗੌਤਮ ਬੁੱਧ ਨਗਰ (ਯੂ.ਪੀ.) ਦੀ ਮੌਤ ਹੋ ਗਈ।

Advertisement

ਕਾਰ ਵਿੱਚ ਸਵਾਰ ਨੌਜਵਾਨ ਅਤੇ ਦੋਵੇਂ ਭੈਣਾਂ ਦਿੱਲੀ ਤੋਂ ਜੰਮੂ ਘੁੰਮਣ ਲਈ ਨਿਕਲੇ ਸਨ ਕਿ ਰਾਹ ਵਿੱਚ ਇਹ ਹਾਦਸਾ ਵਾਪਰ ਗਿਆ। ਇਸੇ ਦੌਰਾਨ ਪੁਲੀਸ ਵੱਲੋਂ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਕੁੜੀ ਸਾਨੀਆ ਸਿਵਲ ਹਸਪਤਾਲ ਭਵਾਨੀਗੜ੍ਹ ਵਿੱਚ ਜੇਰੇ ਇਲਾਜ ਹੈ।

Advertisement

Advertisement
×