DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੀ ਸੀ ਨੇ ਸਲੱਮ ਖੇਤਰਾਂ ਦੇ ਬੱਚਿਆਂ ਲਈ ਤਨਖਾਹ ਦਿੱਤੀ

ਡਿਪਟੀ ਕਮਿਸ਼ਨਰ ਅੰਬਾਲਾ ਅਤੇ ਜ਼ਿਲ੍ਹਾ ਬਾਲ ਕਲਿਆਣ ਪਰਿਸ਼ਦ ਦੇ ਪ੍ਰਧਾਨ ਅਜੈ ਸਿੰਘ ਤੋਮਰ ਨੇ ਸਲੱਮ ਖੇਤਰਾਂ ਵਿੱਚ ਰਹਿੰਦੇ ਬੱਚਿਆਂ ਦੀ ਭਲਾਈ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦਾ ਐਲਾਨ ਕੀਤਾ। ਇਹ ਐਲਾਨ ਅੰਬਾਲਾ ਛਾਉਣੀ ਸਥਿਤ ਲਘੂ ਬਾਲ ਭਵਨ...

  • fb
  • twitter
  • whatsapp
  • whatsapp
featured-img featured-img
ਬੱਚਿਆਂ ਨਾਲ ਲੋਹੜੀ ਮਨਾਉਂਦੇ ਹੋਏ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ।
Advertisement

ਡਿਪਟੀ ਕਮਿਸ਼ਨਰ ਅੰਬਾਲਾ ਅਤੇ ਜ਼ਿਲ੍ਹਾ ਬਾਲ ਕਲਿਆਣ ਪਰਿਸ਼ਦ ਦੇ ਪ੍ਰਧਾਨ ਅਜੈ ਸਿੰਘ ਤੋਮਰ ਨੇ ਸਲੱਮ ਖੇਤਰਾਂ ਵਿੱਚ ਰਹਿੰਦੇ ਬੱਚਿਆਂ ਦੀ ਭਲਾਈ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦਾ ਐਲਾਨ ਕੀਤਾ। ਇਹ ਐਲਾਨ ਅੰਬਾਲਾ ਛਾਉਣੀ ਸਥਿਤ ਲਘੂ ਬਾਲ ਭਵਨ ਵਿੱਚ ਨਵੇਂ ਸਾਲ ਦੇ ਮੌਕੇ ਕਰਵਾਏ ਗਏ ‘ਹੈਪੀਨੈੱਸ-ਇਕ ਨਾਇਬ ਕਦਮ’ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਸਲਮ ਖੇਤਰਾਂ ਦੇ ਬੱਚਿਆਂ ਨੂੰ ਖਾਸ ਤੌਰ ’ਤੇ ਸ਼ਾਮਲ ਕੀਤਾ ਗਿਆ ਸੀ। ਡੀ ਸੀ ਨੇ ਕਿਹਾ ਕਿ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਜੈਕੇਟਾਂ ਮੁਹੱਈਆ ਕਰਵਾਉਣ ਵਾਸਤੇ ਨਿੱਜੀ ਤੌਰ ’ਤੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦਾ ਫ਼ੈਸਲਾ ਲਿਆ। ਡੀ ਸੀ ਦੇ ਐਲਾਨ ’ਤੇ ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਵਿਸ਼ਵਾਸ ਮਲਿਕ ਨੇ ਸਾਰੇ ਬੱਚਿਆਂ ਦੇ ਨਾਪ ਲਏ ਅਤੇ 7 ਜਨਵਰੀ ਨੂੰ ਲੋਹੜੀ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਪਤਨੀ ਆਈ ਏ ਐੱਸ ਸੰਗੀਤਾ ਤੇਤਰਵਾਲ ਅਤੇ ਸ਼ਿਵਾਲਿਕ ਬੋਰਡ ਦੀ ਚੇਅਰਮੈਨ ਪੂਜਾ ਕੁਮਾਰੀ ਨੇ ਬੱਚਿਆਂ ਨਾਲ ਮਿਲ ਕੇ ਲੋਹੜੀ ਮਨਾਈ। ਸਮਾਗਮ ਦੌਰਾਨ ਬੱਚਿਆਂ ਨੂੰ ਜੈਕੇਟਾਂ ਵੰਡੀਆਂ ਗਈਆਂ ਅਤੇ ਮੂੰਗਫ਼ਲੀ, ਰਿਓੜੀਆਂ ਆਦਿ ਭੇਟ ਕਰਕੇ ਖੁਸ਼ੀ ਸਾਂਝੀ ਕੀਤੀ ਗਈ।

Advertisement
Advertisement
×