ਲੋਕ ਨਾਚ ’ਚ ਦਾਊਂ ਸਕੂਲ ਦੀ ਵਿਦਿਆਰਥਣ ਅੱਵਲ
‘ਏਕ ਭਾਰਤ ਸ਼੍ਰੇਸਠ ਭਾਰਤ’ ਅਧੀਨ ਸਕੂਲ, ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਅੱਠ ਜ਼ਿਲ੍ਹਿਆਂ ਦੇ ਬਣਾਏ ਗਏ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਦਾਊਂ ਦੀ ਵਿਦਿਆਰਥਣ ਸੰਜਨਾ ਨੇ ਲੋਕ ਨਾਚ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਮੁੱਖ...
Advertisement
‘ਏਕ ਭਾਰਤ ਸ਼੍ਰੇਸਠ ਭਾਰਤ’ ਅਧੀਨ ਸਕੂਲ, ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਅੱਠ ਜ਼ਿਲ੍ਹਿਆਂ ਦੇ ਬਣਾਏ ਗਏ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਦਾਊਂ ਦੀ ਵਿਦਿਆਰਥਣ ਸੰਜਨਾ ਨੇ ਲੋਕ ਨਾਚ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਮੁੱਖ ਅਧਿਆਪਕਾ ਕਿਰਨ ਕੁਮਾਰੀ ਨੇ ਦੱਸਿਆ ਕਿ ਸਕੂਲ ਦੀ ਕੰਪਿਊਟਰ ਫੈਕਲਟੀ ਅੰਜਲੀ ਜੈਨ ਅਤੇ ਡਰਾਇੰਗ ਅਧਿਆਪਕਾ ਕੰਵਲਜੀਤ ਕੌਰ ਦੀ ਅਗਵਾਈ ਹੇਠ ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਸੰਜਨਾ ਨੇ ਆਂਧਰਾ ਪ੍ਰਦੇਸ਼ ਦੇ ਵਣਜਾਰਾ ਬਸਤੀ ਦੇ ਲੋਕ ਨਾਚ ਨੂੰ ਪੇਸ਼ ਕਰਕੇ ਇਹ ਇਨਾਮ ਜਿੱਤਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਗਿੰਨੀ ਦੁੱਗਲ ਨੇ ਵਿਦਿਆਰਥਣ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।
Advertisement
Advertisement
