ਹਰਿਆਣਾ ਦਿਵਸ ਮੌਕੇ ਸੱਭਿਆਚਾਰਕ ਪ੍ਰੋਗਰਾਮ
ਹਰਿਆਣਾ ਦਿਵਸ ਮੌਕੇ ਅੰਬਾਲਾ ਸ਼ਹਿਰ ਦੇ ਪੰਚਾਇਤ ਭਵਨ ਵਿੱਚ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਡੀ ਸੀ ਅਜੈ ਸਿੰਘ ਤੋਮਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਮੇਅਰ ਸ਼ੈਲਜਾ ਸਚਦੇਵਾ, ਸਾਬਕਾ ਵਿਧਾਇਕ...
Advertisement
ਹਰਿਆਣਾ ਦਿਵਸ ਮੌਕੇ ਅੰਬਾਲਾ ਸ਼ਹਿਰ ਦੇ ਪੰਚਾਇਤ ਭਵਨ ਵਿੱਚ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਡੀ ਸੀ ਅਜੈ ਸਿੰਘ ਤੋਮਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਮੇਅਰ ਸ਼ੈਲਜਾ ਸਚਦੇਵਾ, ਸਾਬਕਾ ਵਿਧਾਇਕ ਡਾ. ਪਵਨ ਸੈਣੀ ਤੇ ਜ਼ਿਲ੍ਹਾ ਪੰਚਾਇਤ ਚੇਅਰਮੈਨ ਮੱਖਣ ਸਿੰਘ ਲਬਾਣਾ ਵੀ ਹਾਜ਼ਰ ਸਨ। ਸਮਾਰੋਹ ਦੌਰਾਨ ਪਲਵਲ ਤੋਂ ਆਏ ਕਲਾਕਾਰਾਂ ਨੇ ਢੋਲ, ਨਗਾਰਿਆਂ ਅਤੇ ਬੀਨ ਦੀਆਂ ਧੁਨਾਂ ਨਾਲ ਹਰਿਆਣਵੀ ਸੱਭਿਆਚਾਰ ਦੀ ਪੇਸ਼ਕਾਰੀ ਦਿੱਤੀ।
Advertisement
Advertisement
×

