DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਕ੍ਰਿਕਟ ਮੈਚ ਅੱਜ

ਨਿਊ ਚੰਡੀਗੜ੍ਹ ਸਥਿਤ ਪੀ ਸੀ ਏ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤ-ਵੈਸਟ ਇੰਡੀਜ਼ ਟੀਮਾਂ ਵਿਚਾਲੇ ਇਕ ਰੋਜ਼ਾ ਲੜੀ ਦਾ ਆਖਰੀ ਤੀਜਾ ਮੈਚ ਸ਼ਨਿਚਰਵਾਰ 3 ਅਕਤੂਬਰ ਨੂੰ ਦੁਪਹਿਰੇ 2 ਵਜੇ ਆਰੰਭ ਹੋਵੇਗਾ। ਦੋਵੇਂ ਟੀਮਾਂ ਦੇ ਖਿਡਾਰੀ ਇੱਥੇ ਪਹੁੰਚ ਚੁੱਕੇ ਹਨ। ਦਰਸ਼ਕਾਂ...

  • fb
  • twitter
  • whatsapp
  • whatsapp
featured-img featured-img
Indian cricket team head coach Gautam Gambhir and cricketer KL Rahul; and Captain Shubhman Gill arrive at the Shaheed Bhagat Singh International Airport ahead of the 3rd ODI cricket match between Indian and West Indies; in Chandigarh; Thursday. TRIBUNE PHOTO: RAVI KUMAR
Advertisement

ਨਿਊ ਚੰਡੀਗੜ੍ਹ ਸਥਿਤ ਪੀ ਸੀ ਏ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤ-ਵੈਸਟ ਇੰਡੀਜ਼ ਟੀਮਾਂ ਵਿਚਾਲੇ ਇਕ ਰੋਜ਼ਾ ਲੜੀ ਦਾ ਆਖਰੀ ਤੀਜਾ ਮੈਚ ਸ਼ਨਿਚਰਵਾਰ 3 ਅਕਤੂਬਰ ਨੂੰ ਦੁਪਹਿਰੇ 2 ਵਜੇ ਆਰੰਭ ਹੋਵੇਗਾ। ਦੋਵੇਂ ਟੀਮਾਂ ਦੇ ਖਿਡਾਰੀ ਇੱਥੇ ਪਹੁੰਚ ਚੁੱਕੇ ਹਨ। ਦਰਸ਼ਕਾਂ ਵਿੱਚ ਇਸ ਮੈਚ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਮੈਚ ਦੀਆਂ ਸਮੁੱਚੀਆਂ ਟਿਕਟਾਂ ਵਿਕ ਚੁੱਕੀਆਂ ਹਨ। ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਇਸ ਮੈਚ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡੀ ਆਈ ਜੀ (ਰੂਪਨਗਰ ਰੇਂਜ) ਅਤੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਖ਼ੁਦ ਸਮੁੱਚੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਡੀ ਸੀ ਵੱਲੋਂ ਸਬੰਧਿਤ ਖੇਤਰ ਨੂੰ ਨੋ ਫ਼ਲਾਈ ਜ਼ੋਨ ਐਲਾਨ ਕਰਦਿਆਂ ਕਿਸੇ ਵੀ ਤਰ੍ਹਾਂ ਦਾ ਡਰੋਨ ਅਤੇ ਹੋਰ ਉੱਡਣ ਸਮੱਗਰੀ ਦੇ ਉਡਾਣ ’ਤੇ ਰੋਕ ਲਗਾ ਦਿੱਤੀ ਹੈ।

ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦਾ ਟੀਚਾ ਭਾਰਤ ਨੂੰ ਜਿਤਾ ਕੇ ਵੈਸਟ ਇੰਡੀਜ਼ ਨੂੰ 3-0 ਕਲੀਨ ਸਵੀਪ ਕਰਨ ਦਾ ਹੈ, ਜਦਕਿ ਵੈਸਟ ਇੰਡੀਜ਼ ਇਹ ਮੈਚ ਲੜੀ ਵਿਚ ਜਿੱਤ ਦਰਜ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ। ਪੀ ਸੀ ਏ ਦਾ ਨਿਊ ਚੰਡੀਗੜ੍ਹ ਵਿਚਲੇ ਸਟੇਡੀਅਮ ਪੁਰਸ਼ਾਂ ਦਾ ਇਹ ਪਹਿਲਾ ਇੱਕ ਦਿਨਾ ਕੌਮਾਂਤਰੀ ਮੈਚ ਹੋ ਰਿਹਾ ਹੈ। ਕਪਤਾਨ ਸ਼ੁਭਮਨ ਗਿੱਲ ਦਾ ਘਰੇਲੂ ਮੈਦਾਨ ਹੋਣ ਕਰਕੇ ਵੱਡੀ ਗਿਣਤੀ ਵਿਚ ਦਰਸ਼ਕ ਉਨ੍ਹਾਂ ਦੀ ਖੇਡ ਨੂੰ ਵੇਖਣ ਲਈ ਉਤਸ਼ਾਹ ਦਿਖਾ ਰਹੇ ਹਨ। ਭਾਰਤੀ ਟੀਮ ਦੇ ਬੱਲੇਬਾਜ਼ ਨਮਨ ਧੀਰ ਨੇ ਅੱਜ ਸਟੇਡੀਅਮ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਪੂਰੇ ਤਾਲਮੇਲ ਨਾਲ ਗੇਂਦਬਾਜ਼ੀ ਤੇ ਬੱਲੇਬਾਜ਼ੀ ਤੇ ਧਿਆਨ ਕੇਂਦਰਿਤ ਕਰਕੇ ਮੈਚ ਵਿਚ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਤਿਰੂਵਨੰਤਪੁਰਮ ਅਤੇ ਗੁਹਾਟੀ ਦੀ ਜਿੱਤ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ।

Advertisement

Advertisement
Advertisement
×