ਸੀਪੀਯੂਜੇ ਨੇ ਮਈ ਦਿਵਸ ਮੌਕੇ ਬਣਾਈ ਮਨੁੱਖੀ ਲੜੀ
ਚੰਡੀਗੜ੍ਹ: ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟਸ (ਸੀਪੀਯੂਜੇ) ਨੇ ਅੱਜ ਮਈ ਦਿਵਸ ਮੌਕੇ ਤੇ ਮਜ਼ਦੂਰ ਵਰਗ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਸੈਕਟਰ-17 ਪਲਾਜ਼ਾ ’ਚ ਰੈਲੀ ਕੀਤੀ। ਵੱਡੀ ਗਿਣਤੀ ਪੱਤਰਕਾਰਾਂ ਨੇ ਇੱਕ-ਦੂਜੇ ਦਾ ਹੱਥ ਫੜ...
Advertisement
ਚੰਡੀਗੜ੍ਹ: ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟਸ (ਸੀਪੀਯੂਜੇ) ਨੇ ਅੱਜ ਮਈ ਦਿਵਸ ਮੌਕੇ ਤੇ ਮਜ਼ਦੂਰ ਵਰਗ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਸੈਕਟਰ-17 ਪਲਾਜ਼ਾ ’ਚ ਰੈਲੀ ਕੀਤੀ। ਵੱਡੀ ਗਿਣਤੀ ਪੱਤਰਕਾਰਾਂ ਨੇ ਇੱਕ-ਦੂਜੇ ਦਾ ਹੱਥ ਫੜ ਕੇ ਮਨੁੱਖੀ ਲੜੀ ਬਣਾਈ ਤੇ ਆਪਣੀਆਂ ਮੰਗਾਂ ’ਤੇ ਜ਼ੋਰ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਯੂਜੇ ਦੇ ਪ੍ਰਧਾਨ ਵਿਨੋਦ ਕੋਹਲੀ ਨੇ ਪੱਤਰਕਾਰਾਂ ਦੀਆਂ ਤਨਖ਼ਾਹਾਂ ’ਚ ਸੋਧ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀਆਂ ਤਨਖ਼ਾਹਾਂ ਵਿੱਚ ਆਖਰੀ ਵਾਰ ਸੋਧ 2011 ਵਿੱਚ ਕੀਤੀ ਗਈ ਸੀ। ਉਨ੍ਹਾਂ ਪ੍ਰੈੱਸ ਕੌਂਸਲ ਆਫ ਇੰਡੀਆ ਦਾ ਨਾਮ ਬਦਲ ਕੇ ਮੀਡੀਆ ਕੌਂਸਲ ਆਫ ਇੰਡੀਆ ਰੱਖ ਕੇ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਇਸ ਦੇ ਦਾਇਰੇ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ। ਯੂਨੀਅਨ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੱਤਰਕਾਰਾਂ ਲਈ ਪੈਨਸ਼ਨ ਯੋਜਨਾ ਸ਼ੁਰੂ ਕਰਨ ਦੀ ਮੰਗ ਕੀਤੀ, ਜਿਸ ਵਿੱਚ ਡੈਸਕ ਜਰਨਲਿਸਟਸ ਵੀ ਸ਼ਾਮਲ ਹੋਣ। -ਟਨਸ
Advertisement
Advertisement