DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

local news: ਕੌਂਸਲਰ ਨੇ ਸੀਵਰੇਜ ਸਿਸਟਮ ਦਾ ਕੰਮ ਸ਼ੁਰੂ ਕਰਵਾਇਆ

ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 34 ਵਿੱਚ ਏਰੀਆ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਅੱਜ ਸੈਕਟਰ 45 ਅਤੇ 46 ਲਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰਸਮੀ ਉਦਘਾਟਨ ਕੀਤਾ ਜਿਨ੍ਹਾਂ ਵਿੱਚ ਮੁੱਖ ਕੰਮ ਸੀਵਰੇਜ ਸਿਸਟਮ ਮਜ਼ਬੂਤ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ...

  • fb
  • twitter
  • whatsapp
  • whatsapp
featured-img featured-img
ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਾਰਡ ਨੰਬਰ 34 ’ਚ ਕੰਮ ਸ਼ੁਰੂ ਕਰਵਾਉਂਦੇ ਹੋਏ
Advertisement

ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 34 ਵਿੱਚ ਏਰੀਆ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਅੱਜ ਸੈਕਟਰ 45 ਅਤੇ 46 ਲਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰਸਮੀ ਉਦਘਾਟਨ ਕੀਤਾ ਜਿਨ੍ਹਾਂ ਵਿੱਚ ਮੁੱਖ ਕੰਮ ਸੀਵਰੇਜ ਸਿਸਟਮ ਮਜ਼ਬੂਤ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸੈਕਟਰ 45 ਅਤੇ 46 ਵਿੱਚ ਸੀਵਰੇਜ ਬੁਨਿਆਦੀ ਢਾਂਚੇ ਨੂੰ 52 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ ਕਾਫ਼ੀ ਮਜ਼ਬੂਤ ​​ਕੀਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਵਾਰਡ ਦੇ ਵੱਖ-ਵੱਖ ਖੇਤਰਾਂ ਵਿੱਚ ਲੋੜਾਂ ਅਨੁਸਾਰ ਨਵੀਆਂ ਸੀਵਰੇਜ ਲਾਈਨਾਂ ਵਿਛਾਉਣ, ਨਵੇਂ ਮੈਨਹੋਲ ਬਣਾਉਣ ਅਤੇ ਖਰਾਬ ਪਏ ਮੌਜੂਦਾ ਮੈਨਹੋਲਾਂ ਦੀ ਮੁਰੰਮਤ ਕਰਨ ਦਾ ਕੰਮ ਕੀਤਾ ਜਾਵੇਗਾ।

ਕੌਂਸਲਰ ਗਾਬੀ ਨੇ ਕਿਹਾ ਕਿ ਵਾਰਡ ਵਿੱਚ ਹੋਰ ਵੀ ਕਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਵਿੱਚ ਸੜਕਾਂ ਦੀ ਮੁਰੰਮਤ, ਪੇਵਰ ਬਲਾਕ ਲਗਾਉਣਾ, ਪਾਰਕ ਵਿੱਚ ਸੁਧਾਰ, ਸਟਰੀਟ ਲਾਈਟਿੰਗ, ਝੂਲੇ ਅਤੇ ਓਪਨ-ਏਅਰ ਜਿਮ ਅਤੇ ਬੈਂਚ ਲਗਾਉਣਾ ਸ਼ਾਮਲ ਹੈ। ਰਾਤ ਸਮੇਂ ਹਨ੍ਹੇਰੇ ਵਿੱਚ ਡੁੱਬੇ ਰਹਿੰਦੇ ਖੇਤਰਾਂ ਵਿੱਚ ਰੋਸ਼ਨੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੈਕਟਰ 45 ਵਿੱਚ ਈ ਡਬਲਯੂ ਐਸ ਫਲੈਟਾਂ ਦੇ ਅੰਦਰ ਸਾਂਝੇ ਰਸਤੇ ਨੂੰ ਪੱਕਾ ਕੀਤਾ ਗਿਆ ਹੈ। ਐੱਮ ਆਈ ਜੀ ਫਲੈਟਾਂ ਦੇ ਸਾਹਮਣੇ ਪੇਵਰ ਬਲਾਕ ਵਿਛਾਏ ਗਏ ਹਨ ਤਾਂ ਜੋ ਰਾਹਗੀਰਾਂ ਨੂੰ ਤੁਰਨ ਵੇਲੇ ਕੋਈ ਮੁਸ਼ਕਲ ਨਾ ਆਵੇ। ਵਾਰਡ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਸਿਸਟਮ ਨੂੰ ਮਜ਼ਬੂਤ ​​ਕਰਨ ਲਈ ਨੇੜਲੇ ਭਵਿੱਖ ਵਿੱਚ 1.5 ਕਰੋੜ ਰੁਪਏ ਦਾ ਇੱਕ ਹੋਰ ਟੈਂਡਰ ਜਾਰੀ ਕੀਤਾ ਜਾ ਰਿਹਾ ਹੈ। ਵਾਰਡ ਅੰਦਰ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਬਣਾਈਆਂ ਜਾਣਗੀਆਂ।

Advertisement

ਉਨ੍ਹਾਂ ਐਲਾਨ ਕੀਤਾ ਕਿ ਚੰਡੀਗੜ੍ਹ ਵਿੱਚ ਕਿਸੇ ਵੀ ਗ੍ਰੀਨ ਬੈਲਟ ਦੇ ਅੰਦਰ ਬਣਾਇਆ ਜਾਣ ਵਾਲਾ ਪਹਿਲਾ ਸਿੰਥੈਟਿਕ ਟਰੈਕ ਜਲਦ ਹੀ ਵਾਰਡ ਨੰਬਰ 34 ਵਿੱਚ ਤਿਆਰ ਹੋ ਜਾਵੇਗਾ।

Advertisement

Advertisement
×