ਨਿਗਮ ਚੋਣਾਂ: 102 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ

ਚੋਣ ਮੈਦਾਨ ’ਚ ਉਤਰੇ 214 ਉਮੀਦਵਾਰ; ਕਾਗਜ਼ ਵਾਪਸ ਲੈਣ ਦੀ ਆਖ਼ਰੀ ਤਰੀਕ 9 ਦਸੰਬਰ

ਨਿਗਮ ਚੋਣਾਂ: 102 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ

ਚੰਡੀਗੜ੍ਹ ’ਚ ਭਾਜਪਾ ਉਮੀਦਵਾਰ ਮਨਜੀਤ ਕੌਰ ਚੋਣ ਪ੍ਰਚਾਰ ਕਰਦੇ ਹੋਏ।

ਆਤਿਸ਼ ਗੁਪਤਾ
ਚੰਡੀਗੜ੍ਹ, 6 ਦਸੰਬਰ

ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ’ਚ ਆਪਣੀ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਅੱਜ ਪੜਤਾਲ ਕੀਤੀ ਗਈ। ਇਸ ਦੌਰਾਨ ਕਾਗਜ਼ਾਂ ਵਿੱਚ ਮਾਮੂਲੀ ਕਮੀਆਂ ਹੋਣ ਕਰਕੇ ਜਾਂ ਪਾਰਟੀ ਵੱਲੋਂ ਭਰਵਾਏ ਗਏ ਕਵਰਿੰਗ ਉਮੀਦਵਾਰ ਹੋਣ ਕਰਕੇ ਕੁੱਲ 316 ਉਮੀਦਵਾਰਾਂ ਵਿੱਚੋਂ 102 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਹੁਣ 214 ਉਮੀਦਵਾਰ ਚੋਣ ਮੈਦਾਨ ਵਿੱਚ ਬਾਕੀ ਰਹਿ ਗਏ ਹਨ ਜਦੋਂ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਚਾਹਵਾਨ ਉਮੀਦਵਾਰਾਂ ਵੱਲੋਂ 9 ਦਸੰਬਰ ਨੂੰ ਕਾਗਜ਼ ਵਾਪਸ ਲਏ ਜਾ ਸਕਣਗੇ। ਇਸ ਤੋਂ ਬਾਅਦ ਰਹਿੰਦੇ ਉਮੀਦਵਾਰਾਂ ਦੀ ਕਿਸਮਤ ਦੀ ਫ਼ੈਸਲਾ 24 ਦਸੰਬਰ ਨੂੰ ਵੋਟਰ ਕਰਨਗੇ। ਚੋਣ ਕਮਿਸ਼ਨ ਅਨੁਸਾਰ ਵਾਰਡ ਨੰਬਰ-1 ਤੋਂ 4, ਵਾਰਡ ਨੰਬਰ-2 ਤੋਂ 3, ਵਾਰਡ ਨੰਬਰ-3 ਤੋਂ 9, ਵਾਰਡ ਨੰਬਰ-4 ਤੋਂ 1, ਵਾਰਡ ਨੰਬਰ-5 ਤੋਂ 4, ਵਾਰਡ ਨੰਬਰ-6 ਤੋਂ 3, ਵਾਰਡ ਨੰਬਰ-7 ਤੋਂ 3, ਵਾਰਡ ਨੰਬਰ-8 ਤੋਂ 4, ਵਾਰਡ ਨੰਬਰ-9 ਤੋਂ 2, ਵਾਰਡ ਨੰਬਰ-10 ਤੋਂ 3, ਵਾਰਡ ਨੰਬਰ-11 ਤੋਂ 2, ਵਾਰਡ ਨੰਬਰ-12 ਤੋਂ 1, ਵਾਰਡ ਨੰਬਰ-13 ਤੋਂ 1, ਵਾਰਡ ਨੰਬਰ-14 ਤੋਂ 4, ਵਾਰਡ ਨੰਬਰ-15 ਤੋਂ 3, ਵਾਰਡ ਨੰਬਰ-16 ਤੋਂ 3, ਵਾਰਡ ਨੰਬਰ-17 ਤੋਂ 4, ਵਾਰਡ ਨੰਬਰ-18 ਤੋਂ 2, ਵਾਰਡ ਨੰਬਰ-19 ਤੋਂ 5, ਵਾਰਡ ਨੰਬਰ-20 ਤੋਂ 2, ਵਾਰਡ ਨੰਬਰ-21 ਤੋਂ 5, ਵਾਰਡ ਨੰਬਰ-22 ਤੋਂ 2, ਵਾਰਡ ਨੰਬਰ-23 ਤੋਂ 3, ਵਾਰਡ ਨੰਬਰ-24 ਤੋਂ 3, ਵਾਰਡ ਨੰਬਰ-25 ਤੋਂ 3, ਵਾਰਡ ਨੰਬਰ-26 ਤੋਂ 4, ਵਾਰਡ ਨੰਬਰ-27 ਤੋਂ 4, ਵਾਰਡ ਨੰਬਰ-28 ਤੋਂ 2, ਵਾਰਡ ਨੰਬਰ-28 ਤੋਂ 2, ਵਾਰਡ ਨੰਬਰ-29 ਤੋਂ 3, ਵਾਰਡ ਨੰਬਰ-30 ਤੋਂ 3, ਵਾਰਡ ਨੰਬਰ-31 ਤੋਂ 2, ਵਾਰਡ ਨੰਬਰ-32 ਤੋਂ 2, ਵਾਰਡ ਨੰਬਰ-33 ਤੋਂ 3, ਵਾਰਡ ਨੰਬਰ-34 ਤੋਂ 3, ਵਾਰਡ ਨੰਬਰ-35 ਤੋਂ 3 ਜਣਿਆਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।

ਚੋਣ ਕਮਿਸ਼ਮ ਵੱਲੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 316 ਵਿੱਚੋਂ 102 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ। ਇਸ ਤੋਂ ਬਾਅਦ ਸ਼ਹਿਰ ਦੇ ਵਾਰਡ ਨੰਬਰ-29 ਵਿੱਚ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ ਜਿੱਥੇ 11 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਤਰ੍ਹਾਂ ਵਾਰਡ ਨੰਬਰ-8, 15, 20 ਅਤੇ 20 ਤੋਂ 10-10 ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹੋਏ ਹਨ ਜਦੋਂ ਕਿ ਵਾਰਡ ਨੰਬਰ-2, 10, 18, 19, 22, 24, 30 ਅਤੇ 31 ਵਿੱਚ ਸਿਰਫ਼ ਮੁੱਖ ਪਾਰਟੀਆਂ ਦੇ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਡੱਟੇ ਹੋਏ ਹਨ, ਜਿੱਥੇ ਉਮੀਦਵਾਰਾਂ ਦੀ ਗਿਣਤੀ 4-4 ਹੈ। ਇਨ੍ਹਾਂ ਵਾਰਡਾਂ ਵਿੱਚ ਆਜ਼ਾਦ ਤੌਰ ’ਤੇ ਕੋਈ ਉਮੀਦਵਾਰ ਨਹੀਂ ਹੈ।

ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਦੇ ਕਾਗਜ਼ ਰੱਦ

ਚੰਡੀਗੜ੍ਹ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ-14 ਤੋਂ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਦੇ ਪੁੱਤਰ ਸੁਮਿਤ ਚਾਵਲਾ ਨੂੰ ਟਿਕਟ ਦਿੱਤਾ ਗਿਆ ਹੈ ਪਰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਸੁਭਾਸ਼ ਚਾਵਲਾ ਨੇ ਪੁੱਤਰ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਭਰੇ ਸਨ ਜਿਸ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਹੈ। ਹੁਣ ਵਾਰਡ ਨੰਬਰ-15 ਤੋਂ ਸੁਮਿਤ ਚਾਵਲਾ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਦੋ ਵਾਰਡਾਂ ’ਚ ਉਮੀਦਵਾਰ ਨਹੀਂ ਉਤਾਰ ਸਕਿਆ ਅਕਾਲੀ-ਬਸਪਾ ਗੱਠਜੋੜ

ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਭਾਜਪਾ, ਕਾਂਗਰਸ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਸਾਰੇ 35 ਵਾਰਡਾਂ ’ਤੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਸੀ ਪਰ ਸ਼੍ਰੋਮਣੀ ਅਕਾਲੀ ਦਲ-ਬਸਪਾ ਵਾਰਡ ਨੰਬਰ-11 ਅਤੇ 23 ਵਿੱਚ ਆਪਣਾ ਉਮੀਦਵਾਰ ਉਤਾਰਨ ਵਿੱਚ ਕਾਮਯਾਬ ਨਹੀਂ ਹੋ ਸਕੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਸ਼ਹਿਰ

View All