ਪੀਪੀ ਵਰਮਾ
ਪੰਚਕੂਲਾ 20, ਦਸੰਬਰ
ਪੰਚਕੂਲਾ ਨਗਰ ਨਿਗਮ ਦੀਆਂ ਚੌਣਾਂ ਦੌਰਾਨ ਹਰੇਕ ਉਮੀਦਰਵਾਰ ਦੁਆਰਾ ਕੀਤੇ ਗਏ ਖਰਚੇ ਉੱਤੇ ਹੁਣ ਨਿਗਰਾਨੀ ਸੈੱਲ ਦੀ ਨਜ਼ਰ ਰਹੇਗੀ। ਚੋਣ ਅਯੋਗ ਦੁਆਰਾ ਚੋਣਾਂ ਦੌਰਾਨ ਹੋਣ ਵਾਲੇ ਖਰਚੇ ਦੀ ਸੀਮਾਂ ਤੈਅ ਕੀਤੀ ਗਈ ਹੈ। ਮੇਅਰ ਦੇ ਅਹੁਦੇ ਵਾਸਤੇ 22 ਲੱਖ ਰੁਪਏ ਹੈ ਜਦਕਿ ਕੌਂਸਲਰਾਂ ਵਾਸਤੇ ਇਹ ਸੀਮਾ 5.5 ਲੱਖ ਰੁਪਏ ਤੈਅ ਕੀਤੀ ਗਈ ਹੈ। ਨਗਰ ਨਿਗਮ ਮੇਅਰ ਅਤੇ ਕੌਂਸਲਰ ਦੇ ਅਹੁਦਿਆਂ ਲਈ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਖਰਚੇ ਵਾਸਤੇ ਉਮੀਦਵਾਰਾਂ ਨੂੰ ਆਪਣੇ ਖਾਤਿਆਂ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਜਦੋਂ ਤੋਂ ਉਨ੍ਹਾਂ ਵੱਲੋਂ ਪਰਚੇ ਭਰੇ ਗਏ ਹਨ, ਉਦੋਂ ਤੋਂ ਚੋਣਾਂ ਸਬੰਧੀ ਕੀਤੇ ਹਰ ਖਰਚੇ ਦਾ ਨਿਰੀਖਣ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਦੁਆਰਾ ਬਣਾਈ ਗਈ ਚੋਣ ਨਿਗਰਾਨੀ ਸੈੱਲ ਵੱਲੋਂ ਕੀਤਾ ਜਾਵੇਗਾ। ਨੋਡਲ ਅਧਿਕਾਰੀ ਖਰਚੇ ਦੀ ਨਿਗਰਾਨੀ ਦਲਬੀਰ ਮਲਿਕ ਸੈੱਲ ਐਮਸੀ ਚੋਣਾਂ ਨੇ ਦੱਸਿਆ ਕਿ ਹਰਿਆਣਾ ਨਗਰਪਾਲਿਕਾ ਅਧੀਨਿਯਮ -1994 ਅਨੁਸਾਰ ਚੋਣਾਂ ਲਈ ਖਰਚੇ ਬਾਰੇ ਦਿੱਤੇ ਨਿਰਦੇਸ਼ ਅਨੁਸਾਰ ਹਰੇਕ ਉਮੀਦਵਾਰ ਵੱਲੋਂ ਰੋਜ਼ਾਨਾ ਕੀਤੇ ਖਰਚੇ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੇ ਖਰਚੇ ਦਾ ਨਰੀਖਣ 31 ਨੂੰ ਸਿੱਟਿਆਂ ਦੇ ਐਲਾਨ ਤੋਂ ਬਾਅਦ 10:30 ਵਜੇ ਤੋਂ ਸ਼ਾਮ 4:30 ਵਜੇ ਤੱਕ ਕੀਤਾ ਜਾਵੇਗਾ।
ਇਸੇ ਦੌਰਾਨ ਪੰਚਕੂਲਾ ਨਗਰ ਨਿਗਮ ਦੀ ਚੋਣ ਵਿੱਚ ਕਾਂਗਰਸ ਵੱਲੋਂ ਮੇਅਰ ਦੇ ਅਹੁਦੇ ਦੀ ਉਮੀਦਵਾਰ ਉਪਿੰਦਰ ਆਹਲੂਵਾਲੀਆ ਨੇ ਅੱਜ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਦਾ ਕੰਮ ਵੇਖਿਆ ਹੈ ਤੇ ਕੋਈ ਵੀ ਨਗਰ ਨਿਗਮ ਵਿਚ ਕਾਂਗਰਸ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਤੋਂ ਇਨਕਾਰ ਨਹੀਂ ਕਰ ਸਕਦਾ। ਉਨ੍ਹਾਂ ਵੱਲੋਂ ਮੇਅਰ ਵਜੋਂ ਕੀਤੇ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤੇ ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਬਣਾਏ ਗਏ ਸਨ, ਜਦੋਂਕਿ ਬਹੁਤੀਆਂ ਸੜਕਾਂ ’ਤੇ ਐਲਈਡੀ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਸਨ। ਬਹੁਤ ਸਾਰੀਆਂ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਕੀਤੀ ਗਈ ਸੀ ਅਤੇ ਸਫਾਈ ਨਿਯਮਤ ਕੀਤੀ ਗਈ।
ਰੂਪਨਗਰ: ਪੋਲਿੰਗ ਸਟੇਸ਼ਨਾਂ ਦੀ ਸੂਚੀ ਜਾਰੀ
ਰੂਪਨਗਰ (ਬਹਾਦਰਜੀਤ ਸਿੰਘ): ਚੋਣ ਰਜਿਸ਼ਟ੍ਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, ਰੂਪਨਗਰ ਵੱਲੋਂ ਨਗਰ ਕੌਂਸਲ ਚੋਣਾਂ 2021 ਦੇ ਮੱਦੇਨਜ਼ਰ ਰੂਪਨਗਰ ਸੀਹਰ ਦੀ ਹਦੂਦ ਦੇ ਅੰਦਰ ਬਣਾਏ ਗਏ 21 ਵਾਰਡਾਂ ਦੇ ਪੋਲਿੰਗ ਸਟੇਸ਼ਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਅਨੁਸਾਰ ਵਿੱਚ ਵਾਰਡ ਨੰਬਰ ਇੱੱਕ ਦੇ ਦੋ ਬੂਥ ਸਰਕਾਰੀ ਪ੍ਰਾਇਮਰੀ ਸਕੂਲ ਸਦਾਬਰਤ ਵਿਚ, ਵਾਰਡ ਨੰਬਰ 2 ਦੇ ਦੋ ਬੂਥ ਸਰਕਾਰੀ ਆਈਟੀਆਈ, ਨੰਗਲ ਰੋਡ ਵਿਚ, ਵਾਰਡ ਨੰਬਰ 3 ਦਾ ਇੱਕ ਬੂਥ ਮਾਡਲ ਹਾਈ ਸਕੂਲ ਆਰਟੀਪੀ ਕਲੌਨੀ ਵਿਚ, ਵਾਰਡ ਨੰਬਰ 4 ਦੇ ਦੋ ਬੂਥ ਮਾਡਲ ਹਾਈ ਸਕੂਲ ਆਰਟੀਪੀ ਕਲੌਨੀ ਵਿਚ, ਵਾਰਡ ਨੰਬਰ 5 ਦੋ ਦੋ ਬੂਥ ਮਾਡਲ ਹਾਈ ਸਕੂਲ ਆਰਟੀਪੀ ਕਲੌਨੀ ਵਿਚ, ਵਾਰਡ ਨੰਬਰ 6 ਦੇ ਤਿੰਨ ਬੂਥ ਡੀਏਵੀ ਪਬਲਿਕ ਸਕੂਲ ਵਿਚ, ਵਾਰਡ ਨੰਬਰ 7 ਦੇ ਦੋ ਬੂਥ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ, ਵਾਰਡ ਨੰਬਰ 8 ਦੇ ਤਿੰਨ ਬੂਥ ਨਗਰ ਕੌਂਸਲ ਦਫ਼ਤਰ ਵਿਚ, ਵਾਰਡ ਨੰਬਰ 9 ਦੇ ਦੋ ਬੂਥ ਕਲਗੀਧਰ ਕੰਨਿਆ ਪਾਠਸ਼ਾਲਾ ਵਿਚ, ਵਾਰਡ ਨੰਬਰ 10 ਦੇ ਦੋ ਬੂਥ ਕਲਗੀਧਰ ਕੰਨਿਆ ਪਾਠਸ਼ਾਲਾ ਵਿਚ, ਵਾਰਡ ਨੰਬਰ 11 ਦੇ ਦੇ ਬੂਬ ਸਰਕਾਰੀ ਕੀਨਆ ਸੀਨੀਅਰ ਸੈਕੰਡਰੀ ਸਕੂਲ ਬੇਲਾ ਰੋਡ ਵਿਚ, ਵਾਰਡ ਨੰਬਰ 12 ਦੇ ਤਿੰਨ ਬੂਥ ਮਾਡਲ ਸਕੂਲ ਪਿਆਰਾ ਸਿੰਘ ਕਲੌਨੀ ਵਿਚ ਬਣਾਏ ਗਏ ਹਨ। ਇਸੇ ਤਰ੍ਹਾਂ ਵਾਰਡ ਨੰਬਰ 13 ਦੇ ਦੋ ਬੂਥ ਸਰਕਾਰੀ ਕਾਲਜ, ਵਾਰਡ ਨੰਬਰ 14 ਦਾ ਇੱਕ ਬੂਥ ਰੂਪਨਗਰ ਸਹਿਕਾਰੀ ਸਭਾਵਾਂ ਕਿਰਤ ਉਸਾਰੀ ਭਵਨ, ਪਿਆਰਾ ਸਿੰਘ ਕਲੋਨੀ, ਵਾਰਡ ਨੰਬਰ 15 ਦੇ ਦੋ ਬੂਥ ਡੀਏਵੀਪਬਲਿਕ ਸਕੂਲ ਵਿਖੇ ਵਾਰਡ ਨੰਬਰ 16 ਦੇ ਦੋ ਬੂਥ ਸਰਕਾਰੀ ਕੰਨਿਆ ਸੀਨੀਿਅਰ ਸੈਕੰਡਰੀ ਸਕੂਲ ਬੇਲਾ ਰੋਡ ਵਿੱਚ, ਵਾਰਡ ਨੰਬਰ 17 ਦੇ ਦੋ ਬੂਥ ਕ੍ਰਿਸ਼ੀ ਵਿਗਿਆਨ ਕੇਂਦਰ, ਬੜੀ ਹਵੇਲੀ, ਵਾਰਡ ਨੰਬਰ 18 ਦੇ ਦੋ ਬੂਥ ਸਰਕਾਰੀ ਪ੍ਰਾਇਮਰੀ ਸਕੂਲ ਬੜੀ ਹਵੇਲੀ ਵਿਚ, ਵਾਰਡ ਨੰਬਰ 19 ਦੇ ਦੋ ਬੂਥ ਸਰਕਾਰੀ ਕਾਲਜ ਵਿਚ, ਵਾਰਡ ਨੰਬਰ 20 ਦੇ ਦੋ ਬੂਬ ਸਰਕਾਰੀ ਕਾਲਜ ਵਿਚ, ਵਾਰਡ ਨੰਬਰ 21 ਦੇ ਦੋ ਬੂਬ ਸਰਕਾਰੀ ਦਸਤਕਾਰੀ ਗਰਲਜ਼ ਆਈਟੀਆਈ ਵਿਚ ਬਣਾਏ ਗਏ ਹਨ।