ਨਿਗਮ ਚੋਣਾਂ: ਆਖ਼ਰੀ ਦਿਨ ਵੱਡੀ ਗਿਣਤੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ

ਭਾਜਪਾ, ਕਾਂਗਰਸ, ‘ਆਪ’, ਸ਼੍ਰੋਮਣੀ ਅਕਾਲੀ ਦਲ-ਬਸਪਾ ਅਤੇ ਆਜ਼ਾਦ ਉਮੀਦਵਾਰਾਂ ਸਣੇ 300 ਤੋਂ ਵੱਧ ਉਮੀਦਵਾਰ ਅਜ਼ਮਾ ਰਹੇ ਨੇ ਕਿਸਮਤ

ਨਿਗਮ ਚੋਣਾਂ: ਆਖ਼ਰੀ ਦਿਨ ਵੱਡੀ ਗਿਣਤੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ

ਵਾਰਡ ਨੰਬਰ ਦਸ ਤੋਂ ਭਾਜਪਾ ਉਮੀਦਵਾਰ ਰਾਸ਼ੀ ਭਸੀਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਜਾਂਦੀ ਹੋਈ। -ਫੋਟੋ: ਮਨੋਜ ਮਹਾਜਨ

ਆਤਿਸ਼ ਗੁਪਤਾ

ਚੰਡੀਗੜ੍ਹ, 4 ਦਸੰਬਰ

ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ’ਚ ਦਿਨ ਭਰ ਭਾਜਪਾ, ਕਾਂਗਰਸ, ਆਮ, ਸ਼੍ਰੋਮਣੀ ਅਕਾਲੀ ਦਲ-ਬਸਪਾ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਕਾਗਜ਼ ਭਰਨ ਦੀ ਭੀੜ ਲੱਗੀ ਰਹੀ। ਇਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਦੇਖ-ਰੇਖ ਹੇਠ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

  ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਲਈ ਕੁੱਲ 300 ਦੇ ਕਰੀਬ ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਵਾਰਡ ਨੰਬਰ ਦਸ ਤੋਂ ਕਾਂਗਰਸੀ ਉਮੀਦਵਾਰ ਹਰਪ੍ਰੀਤ ਬਬਲਾ ਆਪਣੇ ਪਰਿਵਾਰ ਸਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਜਾਂਦੇ ਹੋਏ। -ਫੋਟੋ: ਮਨੋਜ ਮਹਾਜਨ

ਨਾਮਜ਼ਜਦੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਸ਼ਨਿਚਰਵਾਰ ਨੂੰ ਭਾਜਪਾ ਦੇ 32 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਵਿੱਚ ਵਾਰਡ ਨੰਬਰ-1 ਤੋਂ ਮਨਜੀਤ ਕੌਰ, ਵਾਰਡ ਨੰਬਰ-2 ਤੋਂ ਮਹੇਸ਼ਇੰਦਰ ਸਿੰਘ ਸਿੱਧੂ, ਵਾਰਡ ਨੰਬਰ-4 ਤੋਂ ਸਵਿਤਾ ਗੁਪਤਾ, ਵਾਰਡ ਨੰਬਰ-5 ਤੋਂ ਨੀਕਿਤਾ ਗੁਪਤਾ, ਵਾਰਡ ਨੰਬਰ-6 ਤੋਂ ਸਰਬਜੀਤ ਕੌਰ ਢਿੱਲੋਂ, ਵਾਰਡ ਨੰਬਰ-7 ਤੋਂ ਮਨੋਜ ਸੋਂਕਰ, ਵਾਰਡ ਨੰਬਰ-8 ਤੋਂ ਹਰਜੀਤ ਸਿੰਘ, ਵਾਰਡ ਨੰਬਰ-9 ਤੋਂ ਬਿਮਲਾ ਦੂਬੇ, ਵਾਰਡ ਨੰਬਰ-10 ਤੋਂ ਰਾਸ਼ੀ ਭਸੀਨ, ਵਾਰਡ ਨੰਬਰ-12 ਤੋਂ ਸੌਰਭ ਜੋਸ਼ੀ, ਵਾਰਡ ਨੰਬਰ-13 ਤੋਂ ਪ੍ਰਿੰਸ, ਵਾਰਡ ਨੰਬਰ-14 ਤੋਂ ਕੁਲਜੀਤ ਸਿੰਘ ਸੰਧੂ, ਵਾਰਡ ਨੰਬਰ-15 ਤੋਂ ਗੋਪਾਲ ਸ਼ੁਕਲਾ, ਵਾਰਡ ਨੰਬਰ-16 ਤੋਂ ਊਸ਼ਾ, ਵਾਰਡ ਨੰਬਰ-18 ਤੋਂ ਸੁਨੀਤਾ ਧਵਨ, ਵਾਰਡ ਨੰਬਰ-19 ਤੋਂ ਯੋਗਿਤਾ ਵਿੱਕੀ ਸ਼ੇਰਾ, ਵਾਰਡ ਨੰਬਰ-20 ਤੋਂ ਦੇਵੀ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ।

 ਵਾਰਡ ਨੰਬਰ-21 ਤੋਂ ਦਵੇਸ਼ ਮੌਦਗਿੱਲ, ਵਾਰਡ ਨੰਬਰ-22 ਤੋਂ ਹੀਰਾ ਨੇਗੀ, ਵਾਰਡ ਨੰਬਰ-23 ਤੋਂ ਨੇਹਾ ਅਰੋੜਾ, ਵਾਰਡ ਨੰਬਰ-24 ਤੋਂ ਸਚਿਨ ਕੁਮਾਰ, ਵਾਰਡ ਨੰਬਰ-25 ਤੋਂ ਵਿਜੈ ਰਾਣਾ, ਵਾਰਡ ਨੰਬਰ-26 ਤੋਂ ਰਾਜੇਸ਼ ਕਾਲਿਆ, ਵਾਰਡ ਨੰਬਰ-27 ਤੋਂ ਰਵਿੰਦਰ ਰਾਵਤ, ਵਾਰਡ ਨੰਬਰ-28 ਤੋਂ ਜਸਵਿੰਦਰ ਕੌਰ, ਵਾਰਡ ਨੰਬਰ-29 ਤੋਂ ਰਵਿੰਦਰ ਪਠਾਨੀਆ, ਵਾਰਡ ਨੰਬਰ-30 ਤੋਂ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਵਾਰਡ ਨੰਬਰ-31 ਤੋਂ ਭਰਤ ਕੁਮਾਰ, ਵਾਰਡ ਨੰਬਰ-32 ਤੋਂ ਜਸਮਨ ਸਿੰਘ, ਵਾਰਡ ਨੰਬਰ-33 ਤੋਂ ਕੰਵਰਜੀਤ ਸਿੰਘ ਰਾਣਾ, ਵਾਰਡ ਨੰਬਰ-34 ਤੋਂ ਭੁਪਿੰਦਰ ਸ਼ਰਮਾ ਅਤੇ ਵਾਰਡ ਨੰਬਰ-35 ਤੋਂ ਰਾਜੇਂਦਰ ਕੁਮਾਰ ਸ਼ਰਮਾ ਨੇ ਨਾਮਜ਼ਜਦੀ ਪੱਤਰ ਦਾਖਲ ਕੀਤੇ ਹਨ ਜਦਕਿ 3 ਉਮੀਦਵਾਰਾਂ ਨੇ ਸ਼ੁਕਰਵਾਰ ਨੂੰ ਕਾਗਜ਼ ਦਾਖਲ ਕਰ ਦਿੱਤੇ ਸਨ।

ਵਾਰਡ ਨੰਬਰ ਦਸ ਤੋਂ ‘ਆਪ’ ਉਮੀਦਵਾਰ ਅਵਤਾਰ ਕੌਰ ਨਾਮਜ਼ਦਗੀ ਪੱਤਰ ਭਰ ਕੇ ਆਉਂਦੇ ਹੋਏ। -ਫੋਟੋ: ਮਨੋਜ ਮਹਾਜਨ

ਇਸੇ ਤਰ੍ਹਾਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ 6 ਦਸੰਬਰ ਨੂੰ ਹੋਵੇਗੀ ਜਦੋਂ ਕਿ 9 ਦਸੰਬਰ ਨੂੰ ਕਾਗਜ਼ ਵਾਪਸ ਲੈਣ ਦੇ ਚਾਹਵਾਨ ਉਮੀਦਵਾਰ ਕਾਗਜ਼ ਵਾਪਸ ਲੈ ਸਕਣਗੇ। ਨਿਗਮ ਚੋਣਾਂ ਲਈ ਵੋਟਿੰਗ 24 ਦਸੰਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 27 ਦਸੰਬਰ ਨੂੰ ਕੀਤੀ ਜਾਵੇਗੀ। ਇਸ ਵਾਰ ਕੁੱਲ 6,30,311 ਵੋਟਰ 694 ਬੂਥਾਂ ’ਤੇ ਆਪਣੇ ਵੋਟ ਦੀ ਵਰਤੋਂ ਕਰਨਗੇ। ਵਾਰਡ ਨੰਬਰ-12 ਤੋਂ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਸੁਰਿੰਦਰ ਸ਼ਰਮਾ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰ ਦਿੱਤੇ ਹਨ। ਸੁਰਿੰਦਰ ਸ਼ਰਮਾ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਕਰਾਫੈੱਡ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਜੋ ਸਮੇਂ-ਸਮੇਂ ’ਤੇ ਇਲਾਕਾ ਵਾਸੀਆਂ ਦੀ ਸੇਵਾਂ ਵਿੱਚ ਲੱਗੇ ਰਹਿੰਗੇ ਹਨ।

ਕਾਂਗਰਸ ਨੇ 6 ਉਮੀਦਵਾਰ ਐਲਾਨੇ

ਚੰਡੀਗੜ੍ਹ ਕਾਂਗਰਸ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਵਿੱਚ ਵਾਰਡ ਨੰਬਰ-1 ਤੋਂ ਮੋਨਿਤਾ ਸ਼ਰਮਾ, ਵਾਰਡ ਨੰਬਰ-15 ਤੋਂ ਧੀਰਜ ਗੁਪਤਾ, ਵਾਰਡ ਨੰਬਰ-16 ਤੋਂ ਸੋਨਿਆ, ਵਾਰਡ ਨੰਬਰ-20 ਤੋਂ ਗੁਰਚਰਨਜੀਤ ਸਿੰਘ ਕਾਲਾ, ਵਾਰਡ ਨੰਬਰ-25 ਤੋਂ ਮੋਹਨ ਸਿੰਘ ਰਾਣਾ ਅਤੇ ਵਾਰਡ ਨੰਬਰ-26 ਤੋਂ ਜਤਿੰਦਰ ਕੁਮਾਰ ਦਾ ਨਾਮ ਐਲਾਨਿਆ ਗਿਆ ਹੈ। ਇਨ੍ਹਾਂ ਸਾਰੇ ਉਮੀਦਵਾਰਾਂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। 

ਬਸਪਾ ਨੇ ਨੌਂ ਹੋਰ ਉਮੀਦਵਾਰ ਐਲਾਨੇ

ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝੇ ਤੌਰ ’ਤੇ ਚੋਣ ਲੜ ਰਹੀ ਬਹੁਜਨ ਸਮਾਜ ਪਾਰਟੀ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ 9 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਵਾਰਡ ਨੰਬਰ-3 ਤੋਂ ਹਰਜੋਤ ਕਲਿਆਣ, ਵਾਰਡ ਨੰਬਰ-4 ਤੋਂ ਚਾਰੂ, ਵਾਰਡ ਨੰਬਰ-12 ਤੋਂ ਨਿਰਮਲ ਸਿੰਘ, ਵਾਰਡ ਨੰਬਰ-16 ਤੋਂ ਅਕਾਂਕਸ਼ਾ, ਵਾਰਡ ਨੰਬਰ-18 ਤੋਂ ਰਾਜਿੰਦਰ ਕੌਰ, ਵਾਰਡ ਨੰਬਰ-20 ਤੋਂ ਇਕਬਾਲ ਸਿੰਘ, ਵਾਰਡ ਨੰਬਰ-21 ਤੋਂ ਸੁਨੀਤਾ ਸ਼ਰਮਾ, ਵਾਰਡ ਨੰਬਰ-29 ਤੋਂ ਮਨਦੀਪ ਸਿੰਘ ਅਤੇ ਵਾਰਡ ਨੰਬਰ-35 ਤੋਂ ਗੁਰਮੀਤ ਕੌਰ ਸਿਪਰੇ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਇਨ੍ਹਾਂ ਸਾਰਿਆਂ ਨੇ ਸ਼ਨਿਚਰਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਪਾਰਟੀ 7 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੰਵਿਧਾਨ ਦਾ ਅਧੂਰਾ ਬੁਨਿਆਦੀ ਕਾਰਜ

ਸੰਵਿਧਾਨ ਦਾ ਅਧੂਰਾ ਬੁਨਿਆਦੀ ਕਾਰਜ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

* ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ ਦਾ ਰਵੱਈਆ ਪੱਖਪਾਤੀ ਕਰਾਰ

ਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ

ਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ

49 ਕਿਲੋ ਹੈਰੋਇਨ ਅਤੇ ਗੋਲੀ-ਸਿੱਕਾ ਬਰਾਮਦ

ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਚੋਣਾਂ ਮੌਕੇ ਭੈਣ ਦੇ ਇਲਜ਼ਾਮਾਂ ਤੋਂ ਕਈ ਸ਼ੰਕੇ ਖੜ੍ਹੇ ਹੋਏ

ਸ਼ਹਿਰ

View All