ਕਰੋਨਾ ਦਾ ਕਹਿਰ: ਸੈਕਟਰ-16 ਵਾਸੀ ਬਿਰਧ ਨੇ ਤੋੜਿਆ ਦਮ

ਚੰਡੀਗੜ੍ਹ ਵਿੱਚ ਵਾਇਰਸ ਨਾਲ ਪੀੜਤ ਪੰਜ ਹੋਰ ਕੇਸ ਆਏ ਸਾਹਮਣੇ; ਕੁੱਲ ਅੰਕੜਾ 492

ਕਰੋਨਾ ਦਾ ਕਹਿਰ: ਸੈਕਟਰ-16 ਵਾਸੀ ਬਿਰਧ ਨੇ ਤੋੜਿਆ ਦਮ

ਕੁਲਦੀਪ ਸਿੰਘ
ਚੰਡੀਗੜ੍ਹ, 7 ਜੁਲਾਈ

ਸਿਟੀ ਬਿਊਟੀਫੁੱਲ ਵਿੱਚ ਅੱਜ ਕਰੋਨਾਵਾਇਰਸ ਕਾਰਨ ਇੱਕ ਬਿਰਧ ਮਰੀਜ਼ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ 80 ਸਾਲਾਂ ਦਾ ਪੀੜਤ ਮਰੀਜ਼ ਸੈਕਟਰ-16 ਦਾ ਵਸਨੀਕ ਸੀ ਜੋ ਕਿ ਇਸੇ ਸੈਕਟਰ ਵਿੱਚ ਮੈਡੀਕਲ ਸਟੋਰ ਚਲਾਊਣ ਵਾਲੇ ਵਿਅਕਤੀ ਦਾ ਪਿਤਾ ਸੀ। ਊਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ’ਤੇ ਊਸ ਨੂੰ ਸੈਕਟਰ-16 ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਪੀਜੀਆਈ ਸ਼ਿਫ਼ਟ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਕਰੋਨਾ ਵਾਇਰਸ ਕਾਰਨ ਚੰਡੀਗੜ੍ਹ ਵਿੱਚ ਇਹ 7ਵੀਂ ਮੌਤ ਹੈ।

ਇਸ ਤੋਂ ਇਲਾਵਾ ਸ਼ਹਿਰ ਵਿੱਚ ਅੱਜ ਕਰੋਨਾਵਾਇਰਸ ਦੇ 5 ਹੋਰ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸੈਕਟਰ 40 ਦੀ ਔਰਤ, ਸੈਕਟਰ 42 ਦਾ 24 ਸਾਲਾਂ ਦਾ ਨੌਜਵਾਨ, ਸੈਕਟਰ 32 ਦੀ 14 ਸਾਲਾਂ ਦੀ ਲੜਕੀ ਅਤੇ 49 ਸਾਲਾਂ ਦਾ ਪੁਰਸ਼, ਸੈਕਟਰ 51 ਦਾ 55 ਸਾਲਾਂ ਦਾ ਵਿਅਕਤੀ ਸ਼ਾਮਲ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ ਵਧ ਕੇ 492 ਹੋ ਗਿਆ ਹੈ। ਸ਼ਹਿਰ ਵਿੱਚ ਹੁਣ ਤੱਕ ਕਰੋਨਾ ਦੇ ਸੱਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਗਈ ਹੈ। ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 401 ਹੈ ਅਤੇ ਐਕਟਿਵ ਕੇਸ 84 ਹਨ।

ਡੇਰਾਬੱਸੀ (ਹਰਜੀਤ ਸਿੰਘ): ਪਿੰਡ ਜਵਾਹਪੁਰ ਵਿਚ ਕਰਿਆਨਾ ਦੁਕਾਨਦਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਿੰਡ ਵਿੱਚ ਪਹਿਲਾਂ ਕਰੋਨਾ ਦੇ 47 ਮਰੀਜ਼ ਸਾਹਮਣੇ ਆਏ ਸਨ। ਪੀੜਤ ਦੁਕਾਨਦਾਰ ਤੋਂ ਵੱਡੀ ਗਿਣਤੀ ਪਿੰਡ ਦੇ ਵਸਨੀਕ ਸਾਮਾਨ ਖਰੀਦਦੇ ਹਨ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਐਚਐਚ ਚੀਮਾ ਨੇ ਕਿਹਾ ਕਿ ਮਰੀਜ਼ ਦੇ ਲਿੰਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਹਮਣੇ ਆਏ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਹਨ ਜਿਨ੍ਹਾਂ ਦੀ ਰਿਪੋਰਟ ਛੇਤੀ ਆ ਜਾਏਗੀ। ਇਸੇ ਦੌਰਾਨ ਨੇੜਲੇ ਪਿੰਡ ਡੇਰਾ ਜਗਾਧਰੀ ਵਿੱਚ ਇਕ ਔਰਤ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਵੀ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਦੌਰਾਨ ਕਰੋਨਾ ਦਾ ਹੌਟਸਪੌਟ ਬਣਦੇ ਜਾ ਰਹੇ ਪਿੰਡ ਬੇਹੜਾ ਨੂੰ ਅੱਜ ਕੰਟੇਨਮੈਂਟ ਜ਼ੋਨ ਐਲਾਨਦਿਆਂ ਸੀਲ ਕਰ ਦਿੱਤਾ ਗਿਆ ਹੈ। ਇਸ ਪਿੰਡ ਵਿੱਚ ਹੁਣ ਤੱਕ ਕਰੋਨਾ ਦੇ 33 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 23 ਮਾਮਲੇ ਪਿੰਡ ਦੇ ਨੇੜੇ ਸਥਿਤ ਮੀਟ ਪਲਾਂਟ ਵਿੱਚੋਂ ਸਾਹਮਣੇ ਆਏ ਹਨ ਜਦਕਿ 10 ਮਰੀਜ਼ ਪਿੰਡ ਵਿੱਚੋਂ ਸਾਹਮਣੇ ਆਏ ਹਨ।

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ ਸੱਤ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਵੇਰਵਿਆਂ ਅਨੁਸਾਰ ਸੈਕਟਰ-7 ਵਿੱਚ 47 ਸਾਲਾਂ ਦਾ ਵਿਅਕਤੀ, ਸੈਕਟਰ-18 ਵਿੱਚ 33 ਸਾਲਾਂ ਦੀ ਮਹਿਲਾ ਅਤੇ ਸੈਕਟਰ-16 ਵਿੱਚੋਂ 53 ਸਾਲਾਂ ਦਾ ਬਿਰਧ ਵਿਅਕਤੀ ਵਾਇਰਸ ਪੀੜਤ ਪਾਏ ਗਏ ਹਨ। ਇਸੇ ਤਰ੍ਹਾਂ ਸੈਕਟਰ-55, 18, 7 ਤੇ ਇੰਦਰਾ ਕਲੋਨੀ ਵਿੱਚ ਵੀ ਕਰੋਨਾਵਾਇਰਸ ਨਾਲ ਸਬੰਧਤ ਚਾਰ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ 33 ਸਾਲਾਂ ਦੀ ਪੀੜਤ ਮਹਿਲਾ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੀ ਹੈ। ਊਹ ਕਰੋਨਾ ਪਾਜ਼ੇਟਿਵ ਮਹਿਲਾ ਦੇ ਸੰਪਰਕ ਵਿੱਚ ਆਈ ਸੀ।

ਅੰਬਾਲਾ (ਰਤਨ ਸਿੰਘ ਢਿੱਲੋਂ): ਸ਼ਹਿਰ ਵਿਚ ਤਿੰਨ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਵਿਚ ਮਿਲਾਪ ਨਗਰ ਅਤੇ ਸੋਨੀਆ ਕਲੋਨੀ ਦੇ ਦੋ ਨੌਜਵਾਨ ਤੇ ਬਲਦੇਵ ਨਗਰ ਦੀ ਏਅਰ ਹੋਸਟੇਸ ਸ਼ਾਮਲ ਹਨ।

ਸਕੱਤਰੇਤ ਕਰਮਚਾਰੀ ਦਾ ਪੁੱਤਰ ਕਰੋਨਾ ਪਾਜ਼ੇਟਿਵ

ਚੰਡੀਗੜ੍ਹ: ਪੰਜਾਬ ਸਿਵਲ ਸਕੱਤਰੇਤ ਵਿੱਚ ਤਾਇਨਾਤ ਇਕ ਕਰਮਚਾਰੀ ਦੇ ਬੇਟੇ ਨੂੰ ਕਰੋਨਾਵਾਇਰਸ ਹੋਣ ਦੀ ਖ਼ਬਰ ਹੈ। ਅੱਜ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ। ਪੱਤਰ ਵਿੱਚ ਦੱਸਿਆ ਗਿਆ ਕਿ ਇਹ ਕਰਮਚਾਰੀ ਸਕੱਤਰੇਤ-1 ਵਿਖੇ ਸੈਂਟਰਲ ਰਿਕਾਰਡ ਵਿੱਚ ਬਤੌਰ ਜਿਲਦਸਾਜ਼ ਡਿਊਟੀ ਨਿਭਾ ਰਿਹਾ ਹੈ ਜਿਸ ਦਾ ਬੇਟਾ ਯੂਟੀ ਸਕੱਤਰੇਤ ਚੰਡੀਗੜ੍ਹ ਵਿੱਚ ਡਿਊਟੀ ਕਰਦਾ ਹੈ। ਬੇਟੇ ਦੇ ਕਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਵੀ ਇਹ ਕਰਮਚਾਰੀ ਸਿਵਲ ਸਕੱਤਰੇਤ ਵਿੱਚ ਆਪਣੀ ਡਿਊਟੀ ’ਤੇ ਆਉਂਦਾ ਰਿਹਾ। ਊਸ ਦਾ ਕਰੋਨਾ ਟੈਸਟ ਕੀਤਾ ਗਿਆ ਹੈ ਪਰ ਰਿਪੋਰਟ ਆਉਣੀ ਬਾਕੀ ਹੈ। ਇਸੇ ਦੌਰਾਨ ਸਕੱਤਰੇਤ ਵਿੱਚ ਤਾਇਨਾਤ ਉਸ ਦੇ ਸੰਪਰਕ ਵਿੱਚ ਆਏ 25 ਕਰਮਚਾਰੀਆਂ ਨੂੰ ਤਿੰਨ ਦਿਨਾਂ ਦੀ ਛੁੱਟੀ ਦਿੱਤੀ ਗਈ ਹੈ ਤਾਂ ਜੋ ਉਹ ਆਪਣੇ ਸੈਂਪਲ ਸਿਹਤ ਵਿਭਾਗ ਨੂੰ ਦੇ ਸਕਣ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All